ਰਾਜੇਂਦਰ ਜੋਸ਼ੀ ਦੀਆਂ ਕਹਾਣੀਆਂ ਮਾਨਵੀ ਸੰਵੇਦਨਾ ਅਤੇ ਸਮਾਜਿਕ ਯਥਾਰਥ ਨੂੰ ਪੇਸ਼ ਕਰਦੀਆਂ ਹਨ – ਅਰਵਿੰਦ ਮਿੱਡਾ
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਬਰਨਾਲਾ ਦੇ ਪ੍ਰਸਿੱਧ ਸਾਹਿਤਕਾਰ ਅਤੇ ਆਲੋਚਕ ਤੇਜਿੰਦਰ ਚੰਡਿਹੋਕ ਵਲੋ ਰਾਜੇਂਦਰ ਜੋਸ਼ੀ ਦੀ ਹਿੰਦੀ ਕਹਾਣੀਆਂ ਦੀ ਪੁਸਤਕ ਦਾ ਪੰਜਾਬੀ ਵਿਚ ਅਨੁਵਾਦ ਪੁਸਤਕ “ਪਲਾਟ ਨੰਬਰ -203” ਦਾ ਲੋਕ ਅਰਪਣ ਮਹਾਰਾਣੀ ਸੁਦਰਸ਼ਨ ਕੰਨਿਆ ਯੂਨੀਵਰਸਿਟੀ ਬੀਕਾਨੇਰ (ਰਾਜਸਥਾਨ) ਵਿਖੇ ਕੀਤਾ ਗਿਆ। ਇਹ ਲੋਕ ਅਰਪਣ ਯੂਨੀਵਰਸਿਟੀ ਦੇ ਪ੍ਰਚਾਰਕ ਡਾ. ਨਵਦੀਪ ਸਿੰਘ ਬੈਂਸ, ਰਾਸ਼ਟਰੀ ਮਹਾਸਭਾ ਦੇ ਪ੍ਰਦੇਸ਼ ਪ੍ਰਧਾਨ ਅਰਵਿੰਦ ਮਿੱਡਾ ਅਤੇ ਜਨ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਹਰਿਸ਼ੰਕਰ ਆਚਾਰੀਆ ਦੀ ਹਾਜਰੀ ਵਿੱਚ ਕੀਤਾ ਗਿਆ। ਇਸ ਸਮੇਂ ਬਹੁ ਗਿਣਤੀ ਲੇਖਕ ਪਾਠਕ ਹਾਜਰ ਸਨ। ਡਾ. ਬੈਂਸ ਨੇ ਸੰਬੋਧਤ ਕਰਦਿਆਂ ਕਿਹਾ ਇਕ ਭਾਸ਼ਾ ਦੇ ਸਾਹਿਤ ਨੂੰ ਦੂਜੀ ਭਾਸ਼ਾ ਵਿਚ ਅਨੁਵਾਦ ਕਰਨਾ ਸਾਹਿਤ ਸੰਵਾਦ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਵੱਖ ਵੱਖ ਭਾਸ਼ਾਵਾਂ ਵਿੱਚ ਸਬੰਧ ਵਧਦਾ ਹੈ। ਰਾਸ਼ਟਰੀ ਪੰਜਾਬੀ ਮਹਾਸਭਾ ਦੇ ਪ੍ਰਦੇਸ਼ ਪ੍ਰਸ਼ਨ ਮਿੱਡਾ ਨੇ ਕਿਹਾ ਕਿ ਰਾਜੇਂਦਰ ਜੋਸ਼ੀ ਨੇ ਆਪਣੇ ਲੇਖਣ ਰਾਹੀਂ ਸਾਹਿਤ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਹਨਾਂ ਅੱਗੇ ਕਿਹਾ ਕਿ ਰਾਜੇਂਦਰ ਜੋਸ਼ੀ ਕਹਾਣੀਆਂ ਮਾਨਵੀ ਸੰਵੇਦਨਾਵਾਂ ਅਤੇ ਸਮਾਜਿਕ ਯਥਾਰਥ ਨੂੰ ਪੇਸ਼ ਕਰਦੀਆਂ ਹਨ। ਡਾ. ਹਰਿਸ਼ੰਕਰ ਨੇ ਕਿਹਾ ਕਿ ਅਨੁਵਾਦ ਬਹੁਤ ਚੁਣੌਤੀ ਭਰਿਆ ਕਾਰਜ ਹੈ। ਇਸ ਵਿਚ ਮੂਲ ਰਚਨਾ ਦੀ ਆਤਮਾ, ਭਾਵ ਅਤੇ ਸੰਵੇਦਨਾ ਨੂੰ ਸੁਰੱਖਿਅਤ ਰੱਖਦੇ ਹੋਏ ਦੂਜੀ ਭਾਸ਼ਾ ਵਿਚ ਪ੍ਰਗਟ ਕਰਨਾ ਹੁੰਦਾ ਹੈ। ਰਾਜੇਂਦਰ ਜੋਸ਼ੀ ਨੇ ਦੱਸਿਆ ਕਿ ਪੁਸਤਕ ਦਾ ਅਨੁਵਾਦ ਪ੍ਰਸਿੱਧ ਸਾਹਿਤਕਾਰ ਅਤੇ ਸੇਵਾ ਮੁਕਤ ਏ ਐਸ ਪੀ ਤੇਜਿੰਦਰ ਚੰਡਿਹੋਕ ਕੀਤਾ ਗਿਆ ਹੈ ਜਿਸ ਵਿਚ ਪੰਦਰਾਂ ਕਹਾਣੀਆਂ ਸ਼ਾਮਲ ਹਨ । ਉਹਨਾਂ ਦੱਸਿਆ ਕਿ ਤੇਜਿੰਦਰ ਚੰਡਿਹੋਕ ਨੇ ਇਆਂਟੋ ਪਹਿਲਾਂ ਕਰੀਬ ਅੱਧੀ ਦਰਜਨ ਪੁਸਤਕਾਂ ਦਾ ਅਨੁਵਾਦ ਕੀਤਾ ਹੈ। ਵਿਸ਼ਨੂੰ ਸ਼ਰਮਾ ਨੇ ਧੰਨਵਾਦ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



