ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ – ਪੰਨੂ ਤੰਦਾਉਰਾ
ਮਹਿਤਪੁਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)- ਦੁਆਬਾ ਕਿਸਾਨ ਯੂਨੀਅਨ ਵੱਲੋਂ ਆਗੂ ਕਸ਼ਮੀਰ ਸਿੰਘ ਪੰਨੂ (ਤੰਦਾਉਰਾ) ਦੀ ਅਗਵਾਈ ਹੇਠ ਦਫ਼ਤਰ ਪਾਵਰਕੌਮ ਮਹਿਤਪੁਰ ਪਹੁੰਚ ਕੇ ਇਲਾਕੇ ਵਿੱਚ ਆ ਰਹੀਆਂ ਬਿਜਲੀ ਕਿਲਤ ਦੀਆਂ ਸਮੱਸਿਆਂਵਾਂ ਸਬੰਧੀ ਮੌਜੂਦ ਮੁੱਖ ਜੇ ਈ ਸੁਖਜਿੰਦਰ ਸਿੰਘ ਨੂੰ ਜਾਣੂੰ ਕਰਵਾਇਆ ਇਸ ਮੌਕੇ ਪਾਵਰਕੌਮ ਮਹਿਤਪੁਰ ਦੇ ਕਾਰਜਕਾਰੀ ਮੁੱਖ ਇੰਜੀਨੀਅਰ (ਐਸ ਡੀ ਓ) ਮੌਜੂਦ ਨਹੀਂ ਸਨ । ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਯੂਨੀਅਨ ਵੱਲੋਂ ਮੁੱਖ ਜੇ ਈ ਸੁਖਜਿੰਦਰ ਸਿੰਘ ਪਾਵਰਕੌਮ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਯੂਨੀਅਨ ਆਗੂ ਕਸ਼ਮੀਰ ਸਿੰਘ ਪੰਨੂ ਨੇ ਗਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਬਿਜਲੀ ਸਰਪਲੱਸ ਦਾ ਨਾਹਰਾ ਚਿਟਾ ਹਾਥੀ ਸਾਬਤ ਹੋਇਆ ਹੈ। ਪਾਵਰਕੌਮ ਪਾਵਰ ਕੱਟ ਲਗਾ ਕੇ ਲੋਕਾਂ ਤੇ ਫਸਲਾਂ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਫੀਡਰ, ਪੇਂਡੂ ਫੀਡਰ, ਅਤੇ ਖੇਤੀ ਫੀਡਰ ਕੋਈ ਫੀਡਰ ਬਿਜਲੀ ਕੱਟਾ ਤੋਂ ਨਹੀਂ ਬਚਿਆ ਪੰਨੂ ਨੇ ਕਿਹਾ ਅਗੇਤੀ ਬੇ ਹਿਤਾਸਾ ਗਰਮੀ ਨੇ ਫਸਲਾਂ ਝੁਲਸਾ ਕੇ ਰੱਖ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਜਕਲ ਅਚਾਨਕ ਤਾਪਮਾਨ ਵਿਚ ਤੇਜ਼ੀ ਦਰਜ ਕੀਤੀ ਗਈ ਹੈ ਤੇ ਤਾਪਮਾਨ ਤਕਰੀਬਨ 40 ਤੌ 43 ਡਿਗਰੀ ਤੇ ਚਲ ਰਿਹਾ ਹੈ ਜੋਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧਣ ਦੀ ਪੂਰੀ ਸੰਭਾਵਨਾ ਹੈ। ਅਜਿਹੇ ਮੌਕੇ ਮੱਕੀ , ਦੇ ਨਾਲ ਸਬਜ਼ੀ ਦੀ ਫਸਲ ਬੁਰੀ ਤਰ੍ਹਾਂ ਝੁਲਸ ਗਈ ਹੈ ਇਸ ਲਈ ਫਸਲ ਨੂੰ ਗਰਮੀ ਤੋਂ ਬਚਾਉਣ ਲਈ 3 ਤੋ 4 ਘਿੰਟੇ ਬਿਜਲੀ ਕਾਫੀ ਨਹੀਂ ਹੈ ਇਸ ਨੂੰ ਘਟੋ ਘੱਟ 8 ਘਿੰਟੇ ਜਾ ਨਿਰਵਿਘਨ ਬਿਜਲੀ ਸਪਲਾਈ ਦੇਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਮੁੱਖ ਜੇਈ ਸੁਖਜਿੰਦਰ ਸਿੰਘ ਵੱਲੋਂ ਪੱਖ ਰੱਖਦਿਆਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਤੇ ਫਸਲਾਂ ਦੇ ਹਿਸਾਬ ਨਾਲ ਫੀਡਰ ਤੋਂ ਬਿਜਲੀ ਨਿਰੰਤਰ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ, ਨਾੜ, ਦੀ ਸੰਭਾਲ ਨੂੰ ਦੇਖਦੇ ਹੋਏ ਬਿਜਲੀ ਦਾ ਸਮਾਂ ਤਬਦੀਲ ਕੀਤਾ ਗਿਆ ਹੈ ਤਾਂ ਜੋਂ ਕਿਸਾਨ ਮਿਹਨਤ ਨਾਲ ਬੀਜੀ ਕਣਕ ਦੀ ਫ਼ਸਲ ਤੇ ਨਾੜ ਦੀ ਸੰਭਾਲ ਢੁਕਵੇਂ ਸਮੇਂ ਵਿੱਚ ਸਹੀ ਸਲਾਮਤ ਕਰ ਸਕਣ ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਮੁੱਖ ਰਖਦੇ ਹੋਏ ਸਭ ਪ੍ਰਬੰਧ ਮੁਕੰਮਲ ਹਨ ਅਤੇ ਸਰਕਾਰ ਦੀ ਗਾਈਡ ਲਾਇਨ ਅਨੁਸਾਰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੇਂਡੂ ਤੇ ਸ਼ਹਿਰੀ ਫੀਡਰ ਦੀ ਸਪਲਾਈ ਨਿਰੰਤਰ ਦਿਤੀ ਜਾ ਰਹੀ ਹੈ ਕਿਸੇ ਤਕਨੀਕੀ ਖਰਾਬੀ ਕਾਰਨ ਬਿਜਲੀ ਕੱਟ ਲਗਣਾ ਅਲੱਗ ਗੱਲ ਹੈ। ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਲੋਕਾਂ ਨੂੰ ਆ ਰਹੀ ਗੈਸ ਕਿਲਤ ਬਾਬਤ ਐਚ ਪੀ ਗੈਸ ਇਜੰਸੀ ਮਹਿਤਪੁਰ ਦੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਗੈਸ ਸਿਲੰਡਰਾਂ ਦੀ ਸਪਲਾਈ ਸਮੱਸਿਆ ਨੂੰ ਦੂਰ ਕਰ ਲਿਆ ਜਾਵੇਗਾ। ਇਸ ਮੌਕੇ ਕਸ਼ਮੀਰ ਸਿੰਘ ਪੰਨੂ, ਨਰਿੰਦਰ ਸਿੰਘ ਉਧੋਵਾਲ, ਬਲਦੇਵ ਸਿੰਘ, ਜਸਵੀਰ ਸਿੰਘ, ਬਲਰਾਜ ਸਿੰਘ ਅਕਬਰਪੁਰ, ਮਹਿੰਦਰ ਸਿੰਘ ਲੋਹਗੜ, ਕੁਲਬੀਰ ਸਿੰਘ ਕਾਇਮ ਵਾਲਾ, ਬਲਜੀਤ ਸਿੰਘ ਬਾਲੋਕੀ, ਅਵਤਾਰ ਸਿੰਘ ਰਾਮੂਵਾਲ, ਸੁਖਜਿੰਦਰ ਸਿੰਘ ਜੱਜ, ਬਲਦੇਵ ਸਿੰਘ ਉਧੋਵਾਲ, ਗੁਰਮੇਲ ਼ਸਿੰਘ ਪਛਾੜੀਆ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



