ਲੁੱਟ ਰਹਿਤ, ਬਰਾਬਰਤਾ ਵਾਲਾ ਸਮਾਜ

ਰਮੇਸ਼ਵਰ ਸਿੰਘ

ਸਿਰਜਣ ਲਈ ਵਿਗਿਆਨਕ ਜਾਗਰੂਕਤਾ ਵਕਤ ਦੀ ਮੁੱਖ ਲੋੜ
(ਸਮਾਜ ਵੀਕਲੀ)-ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਤੇ ਇਕਾਈ ਮੁਖੀ ਸੁਰਿੰਦਰਪਾਲ ਉਪਲੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ।ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਚਰਨ ਕਮਲ ਸਿੰਘ ਤੇ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਚੇਤਨਾ ਪਰਖ ਪ੍ਰੀਖਿਆ ਦੀ ਸਮੀਖਿਆ ਮੁਖ ਅਜੰਡਾ ਸੀ। ਉਨਾਂ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਲਏ ਫੈਸਲੇ ਅਨੁਸਾਰ ਚੇਤਨਾ ਪਰਖ ਪ੍ਰੀਖਿਆ ਸਾਰੀਆਂ ਜਮਾਤਾਂ ਦੇ ਸਾਲਾਨਾ ਪੇਪਰ ਖਤਮ ਹੋਣ ਤੋਂ ਬਾਅਦ ਕਰਵਾਈ ਜਾਵੇਗੀ ਤੇ ਮਿਤੀ ਅਪਰੈਲ ਮਹੀਨੇ ਦਸ ਦਿੱਤੀ ਜਾਵੇਗੀ।ਸੰਗਰੂਰ ਇਕਾਈ ਵੱਲੋਂ ਪਹਿਲਾਂ ਅੱਠ ਪ੍ਰੀਖਿਆ ਕੇਂਦਰ ਬਣਾਏ ਗਏ ਹਨ । ਉਨ੍ਹਾਂ ਦੱਸਿਆ ਕਿ ਸੰਗਰੂਰ ਇਕਾਈ 1665 ਪ੍ਰੀਖਿਆਰਥੀਆਂ ਨੂੰ ਹੁਣ ਤੱਕ ਰਜਿਸਟਰਡ ਕਰ ਚੁੱਕੀ ਹੈ ਤੇ ਛੇਤੀ ਹੀ ਹੋਰ ਵਿਦਿਆਰਥੀਆਂ ਨੂੰ ਰਜਿਸਟਰਡ ਕੀਤਾ ਜਾਵੇਗਾ।ਇਕਾਈ, ਜ਼ੋਨ ਤੇ ਸੂਬਾ ਪੱਧਰ ਤੇ ਵਿਦਿਆਰਥੀਆਂ ਨੂੰ ਨਗਦ ਪੈਸਿਆਂ ਤੇ ਅਗਾਂਹਵਧੂ ਪੜ੍ਹਨ ਸਮੱਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ।ਸਥਾਨਕ ਇਕਾਈ ਵਲੋਂ 100 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
‘ ਕਿਸ਼ੋਰਾਂ ਦੀਆਂ ਮਾਨਸਿਕ ਸਮੱਸਿਆਵਾਂ ਤੇ ਹਲ ‘ ਵਿਸ਼ੇ ਤੇ ਵਰਕਸ਼ਾਪ ਕਰਵਾਉਣ ਵਾਰੇ ਵੀ ਸਹਿਮਤੀ ਬਣੀ।। ਮਾਸਟਰ ਪਰਮ ਵੇਦ ਨੇ ਕਿਹਾ ਕਿ ਲੁੱਟ ਰਹਿਤ ਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਵਿਗਿਆਨਕ ਜਾਗਰੂਕਤਾ ਦੀ ਰੋਸ਼ਨੀ ਹਰ ਪਾਸੇ ਫੈਲਾਉਣਾ ਵਕਤ ਦੀ ਮੁਖ ਲੋੜ ਹੈ, ਇਸ ਨਾਲ ਹੀ ਸਮਾਜ ਵਿਚੋਂ ਅੰਧਵਿਸ਼ਵਾਸ ,ਵਹਿਮਾਂ ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦਾ ਹਨੇਰਾ ਮਿਟਾਇਆ ਜਾ ਸਕਦਾ ਹੈ।ਉਨ੍ਹਾਂ ਸਪੱਸ਼ਟ ਕੀਤਾ ਕਿ ਚੁਣੌਤੀਆਂ ਭਰੇ ਇਸ ਦੌਰ ਵਿੱਚ ਤਰਕਸ਼ੀਲ ਚੇਤਨਾ ਨਾਲ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਫਿਰਕਾਪ੍ਰਸਤੀ ਜਿਹੇ ਤੇ ਗ਼ੈਰਵਿਗਿਆਨਕ ਕੂੜ੍ਹ ਪ੍ਰਚਾਰ ਨੂੰ ਮਾਤ ਦਿੱਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਸਾਮਾਜ ਵਿੱਚ ਤਰਕਸ਼ੀਲ ਲਹਿਰ ਦੇ ਨਾਲ ਨਾਲ ਭਾਈਚਾਰਕ ਸਾਂਝ ਨੂੰ ਹੋਰ ਪੱਕਾ ਕਰਨ ਦੀ ਅਹਿਮ ਜ਼ਰੂਰਤ ਹੈ। ਇਸ ਸਮੇਂ ਵੱਡੀ ਗਿਣਤੀ ਵਿੱਚ ਤਰਕਸ਼ੀਲ ਕੈਲੰਡਰ – 2022 ਤੇ ਮਾਰਚ -ਅਪਰੈਲ ਤਰਕਸ਼ੀਲ ਮੈਗਜੀਨ ਅੰਕ ਵੰਡਿਆ ਗਿਆ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਮਾਸਟਰ ਚਰਨ ਕਮਲ,ਸੁਖਦੇਵ ਸਿੰਘ ਕਿਸ਼ਨਗੜ, ਨਿਰਮਲ ਸਿੰਘ ਦੁੱਗਾਂ ,ਪ੍ਰਗਟ ਸਿੰਘ ਬਾਲੀਆਂ,ਰਾਮ ਗੋਪਾਲ ਬਾਲੀਆਂ,ਸੁਰਿੰਦਰਪਾਲ, ਲੈਕਚਰਾਰ ਕ੍ਰਿਸ਼ਨ ਸਿੰਘ, , ਨਾਜਰ ਸਿੰਘ ਮੀਟਿੰਗ ਵਿੱਚ ਹਾਜ਼ਰ ਸਨ।

ਰਮੇਸ਼ਵਰ ਸਿੰਘ
ਸੰਪਰਕ ਨੰਬਰ-9914880392

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਖਵਿੰਦਰ 19 ਮਾਰਚ ਮਹਿਤਪੁਰ ਨਿਊਜ਼ ਨੰ 1
Next article‘ਬਿਰਧ ਆਸ਼ਰਮਾਂ ‘ਚੋਂ ਉੱਠਦੀ ਹੂਕ’