(ਸਮਾਜ ਵੀਕਲੀ)
ਚਾਰ ਚੁਫੇਰੇ ਗੂੰਜ ਰਹੀ ਸਹਿਨਾਈ ਹੈ,
ਦਿਲ ਦੇ ਅੰਦਰ ਫੈਲੀ ਪਰ ਤਨਹਾਈ ਹੈ।
ਸਾਡੇ ਸਦਕਾ ਜਿਸਦੇ ਪੈਰੀਂ ਸ਼ੋਹਰਤ ਹੈ,
ਸਾਡੇ ਪੱਲੇ ਪਾਈ ਉਸ ਰੁਸਵਾਈ ਹੈ।
ਨੈਣਾਂ ਬੂਹੇ ਤੇਲ ਹੈ ਡੁੱਲਾ ਹੰਝੂਆਂ ਦਾ,
ਲਗਦੈ ਕੋਈ ਪੀੜ ਪ੍ਰਾਹੁਣੀ ਆਈ ਹੈ।
ਅੱਜ ਵੀ ਮਾਪੇ ਚੁਣਦੇ ਸੈਦਾ ਧੀਆਂ ਲਈ ,
ਰਾਂਝਣ ਦੇ ਲਈ ਅੱਜ ਵੀ ਹੀਰ ਪਰਾਈ ਹੈ।
ਤੇਰੇ ਨਾਲ਼ ‘ਨਾਂ ਸ਼ਿਕਵਾ ਕੋਈ ਸੱਜਣ ਜੀ,
” ਸੋਨੂੰ ” ਦੀ ਤਾਂ ਲੇਖਾਂ ਨਾਲ਼ ਲੜਾਈ ਹੈ ।
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011