ਆਦਮੀ

ਸਤਨਾਮ  ਸਮਾਲਸਰੀਆ

(ਸਮਾਜ ਵੀਕਲੀ)

ਚੰਗਾ ਦਿਖਾਉਣ ਦੀਆਂ ਘਾੜਤਾਂ ਬਹੁਤ ਘੜਦਾ ਹੈ ਆਦਮੀ

ਆਪਣੇ ਗੁਨਾਹਾਂ ‘ਤੇ ਨਿੱਤ ਪਾਉਂਦਾ ਪੜਦਾ ਹੈ ਆਦਮੀ

ਗੁੱਸੇ ਵਿੱਚ ਆਇਆ ਮਾਂ ਨੂੰ ਬੜ੍ਹਾ ਕੁਝ ਕਹਿ ਜਾਂਦਾ ਏ

ਘਰ ਵਾਲੀ ਤੋਂ ਰਹਿੰਦਾ ਹਰਦਮ ਡਰਦਾ ਹੈ ਆਦਮੀ

ਡੇਅਰੀ  ‘ਤੇ ਜਾ ਦੁੱਧ ਵਿੱਚ ਜਾ ਪਾਣੀ ਪਾ ਦਿੰਦਾ ਹੈ

ਉਂਜ ਬਾਣੀ ਸਵੇਰੇ ਸਾਜਰੇ ਉਠ ਪੜ੍ਹਦਾ ਹੈ ਆਦਮੀ

ਰੋਟੀ ਖਾਂਦਿਆਂ ਵੀ ਫੋਟੋ ਖਿੱਚ ਫੇਸਬੁੱਕ ‘ਤੇ ਪਾ ਦਿੰਦਾ ਏ

ਇੰਜ ਕਰਕੇ ਸਾਬਤ ਪਤਾ ਨਹੀਂ ਕੀ ਕਰਦਾ ਹੈ ਆਦਮੀ

ਫੋਨ ‘ਤੇ ਗੱਲਾਂ ਹੋਰਾਂ ਨਾਲ ਬਹੁਤ ਕਰਦਾ ਰਹਿੰਦਾ ਹੈ

ਗੱਲਾਂ ਦੋ ਆਪਣੇਆਪ ਨਾਲ ਕਿੱਥੇ ਕਰਦਾ ਹੈ ਆਦਮੀ

ਸੜਕ ਕਿਨਾਰੇ ਮਰ ਰਹੇ ਆਦਮੀ ਕੋਲੋਂ ਖਾਮੋਸ਼ ਲੰਘ ਗਿਆ

ਕੰਡਾ ਪੈਰ ਵਿੱਚ ਵੱਜਿਆ ਕਿਸੇ ਦੇ ਕਿੱਥੇ ਸੀ ਜਰਦਾ ਆਦਮੀ

ਕਬਰ ਨੂੰ ਦੇਖ ਕੇ ਸੋਚਦਾ ਹੈ ਕਿ ਮੰਜ਼ਿਲ ਤਾਂ ਤੇਰੀ ਇਹੀ ਏ

ਉਂਜ ਦਾਅਵੇ ਆਪਣੇ ਆਪ ਨੁੂੰ ਲੈ ਬਹੁਤ ਕਰਦਾ ਹੈ ਆਦਮੀ

ਸਤਨਾਮ ਸਮਾਲਸਰੀਆ
ਸਪੰਰਕ: 9710860004

Previous articleਆਓ ! ਗਿਆਨ ਵਧਾਈਏ : ਭਾਗ – 2
Next articleਰਾਮ ਵਿਲਾਸ ਪਾਸਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ