ਸਾਹਿਤ ਸਭਾ ਜਲਾਲਾਬਾਦ ਵੱਲੋਂ ਮਨਾਇਆ ਗਿਆ ਲੋਹੜੀ ਦਾ ਤਿਉਹਾਰ

(ਸਮਾਜ ਵੀਕਲੀ)

ਜਲਾਲਾਬਾਦ 13 ਜਨਵਰੀ ( ਨਰਿੰਦਰ ਸਿੰਘ ਮੁੰਜਾਲ):-ਜਲਾਲਾਬਾਦ ਵਿੱਚ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਜਲਾਲਾਬਾਦ ਸਾਹਿਤ ਸਭਾ ਹਰ ਤਿਉਹਾਰ ਵਿੱਚ ਸਰਗਰਮ ਰਹਿੰਦੀ ਹੈ ।ਇਸੇ ਸਿਲਸਿਲੇ ਵਿੱਚ ਜਲਾਲਾਬਾਦ ਸਾਹਿਤ ਸਭਾ ਵੱਲੋਂ ਬੀਤੇ ਦਿਨ ਲੋਹੜੀ ਤੇ ਮਾਘੀ ਦਾ ਤਿਉਹਾਰ ਐਫੀਸ਼ੈਂਟ ਕਾਲਜ਼ ਵਿੱਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਸਾਹਿਤ ਸਭਾ ਦੇ ਮੌਜੂਦਾ ਜਨਰਲ ਸਕੱਤਰ ਮੀਨਾ ਮਹਿਰੋਕ ਜੀ ਨੇ ਆਏ ਹੋਏ ਸਾਹਿਤਕਾਰਾਂ ਦਾ ਸਵਾਗਤ ਕੀਤਾ। ਲੋਹੜੀ ਦਾ ਤਿਉਹਾਰ ਇੱਕ ਪਵਿੱਤਰ ਤਿਉਹਾਰ ਹੈ ਜਿਸ ਵਿੱਚ ਹਰ ਵਰਗ ਦੇ ਲੋਕ ਇਕੱਠੇ ਹੋ ਕੇ ਖੁਸ਼ੀ ਨਾਲ ਮਨਾਉਂਦੇ ਹਨ । ਇਸ ਮੌਕੇ ਮਾਰਕਿਟ ਕਮੇਟੀ ਦੇ ਮੌਜੂਦਾ ਚੇਅਰਮੈਨ ਤੇ ਸਹਿਤ ਸਭਾ ਦੇ ਮੈਂਬਰ ਦੇਵਰਾਜ ਸ਼ਰਮਾ ਜੀ ਵੀ ਪਹੁੰਚੇ। ਇਸ ਮੌਕੇ ਪਰਵੇਜ਼ ਖੰਨਾ, ਕੁਲਦੀਪ ਬਰਾੜ ,ਦੀਪਕ ਨਾਰੰਗ, ਸੁਰੇਸ਼ ਗਾਬਾ,ਸਰਪ੍ਰਸਤ ਪ੍ਰਕਾਸ਼ ਦੋਸ਼ੀ ,ਮਦਨ ਲਾਲ ਦੂਮੜਾ, ਬਲਵੀਰ ਸਿੰਘ ਰਹੇਜਾ, ਨੀਰਜ ਛਾਬੜਾ,ਨਰਿੰਦਰ ਸਿੰਘ ਮੁੰਜਾਲ,ਰੋਸ਼ਨ ਲਾਲ ਅਸੀਜਾ, ਅਸ਼ੋਕ ਮੌਜੀ, ਸੰਦੀਪ ਝਾਂਬ,ਅਰਚਨਾ ਗਾਬਾ, ਪਰਮਜੀਤ ਸਿੰਘ ਧਮੀਜਾ,ਸੁਖਪ੍ਰੀਤ ਕੌਰ ਆਦਿ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਹਿੰਮਤ
Next article“मानवता को समर्पित ज्ञानशाला – पिंगलवाड़ा -एक प्रेमशाला”