ਖੇਤੀ ਦੇ ਬਜਟ ’ਚ 27.7 ਫ਼ੀਸਦ ਦਾ ਵਾਧਾ

(ਸਮਾਜ ਵੀਕਲੀ): ਹਰਿਆਣਾ ਸਰਕਾਰ ਨੇ ਵਿੱਤੀ ਵ੍ਹਰੇ 2022-23 ਦੇ ਬਜਟ ਵਿੱਚ ਖੇਤੀਬਾੜੀ ਲਈ 5988.76 ਕਰੋੜ ਰੁਪਏ ਰੱਖੇ ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 27.7 ਫ਼ੀਸਦ ਵੱਧ ਹਨ। ਉਨ੍ਹਾਂ ਕਿਹਾ ਕਿ 20 ਨਵੰਬਰ 2022 ਤੱਕ ਕਰਜ਼ਾ ਵਾਪਸ ਕਰਨ ਵਾਲੇ ਕਿਸਾਨਾਂ ਦਾ ਵਿਆਜ ਮੁਆਫ਼ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਕਿਸਾਨਾਂ ਨੂੰ ਸਬਜ਼ੀਆਂ ਅਤੇ ਮਸਾਲਿਆਂ ਦੀ ਖੇਤੀ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ 20 ਹਜ਼ਾਰ ਏਕੜ ਜ਼ਮੀਨ ਵਿੱਚ ਅਜਿਹੀ ਪੈਦਾਵਾਰ ਕਰਨ ਦਾ ਟੀਚਾ ਰੱਖਿਆ ਹੈ। ਬਾਗ਼ਬਾਨੀ ਲਈ ਉਤਸ਼ਾਹਿਤ ਕਰਨ ਖਾਤਰ ਕਿਸਾਨਾਂ ਨੂੰ ਕਿਰਾਏ ’ਤੇ ਮਸ਼ੀਨਾਂ ਮੁਹੱਈਆ ਕਰਵਾਏ ਜਾਣ ਲਈ ਪੰਜ ਬੈਂਕ ਕੇਂਦਰਾਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਹਿਕਾਰਤਾ ਖੇਤਰ ਲਈ 1537.35 ਕਰੋੜ ਰੁਪਏ ਰੱਖੇ ਗਏ ਹਨ, ਜੋ ਕਿ ਸਾਲ 2021-22 ਤੋਂ 20.6 ਫ਼ੀਸਦ ਵੱਧ ਹਨ।

Previous articleਸੜਕਾਂ ਦਾ 50 ਫ਼ੀਸਦ ਬਜਟ ਮੁਰੰਮਤ ’ਤੇ ਹੋਵੇਗਾ ਖ਼ਰਚ: ਦੁਸ਼ਿਅੰਤ ਚੌਟਾਲਾ
Next articleਕਣਕ ਬਰਾਮਦ ਕਰਨ ਦਾ ਮੌਕਾ ਨਾ ਖੁੰਝਾਉਣ ਕਿਸਾਨ: ਮੋਦੀ