ਵੇ ਹਾਕਮਾਂ…..

ਮਨਜੀਤ ਕੌਰ ਲੁਧਿਆਣਵੀ

ਸਮਾਜ ਵੀਕਲੀ

ਚੱਜ ਦੀਆਂ ਬਣਾ ਲੈ ਕੋਈ ਨੀਤੀਆਂ ਵੇ ਹਾਕਮਾਂ,
ਇਹੀ ਕੰਮ ਆਉਣੀਆਂ ਗੱਲਾਂ ਕੀਤੀਆਂ ਵੇ ਹਾਕਮਾਂ।
ਛੱਡ ਜਿਲ੍ਹੇ-ਜੁਲ੍ਹੇ ਬਣਾਏ ਨਹੀਂ ਕੰਮ ਆਉਣੇ ਨੇ,
ਨਾ ਹੀ ਕੰਮ ਆਉਣੀਆਂ ਸ਼ਰਾਬਾਂ ਪੀਤੀਆਂ ਵੇ ਹਾਕਮਾਂ।
ਵੋਟਾਂ ਵੇਲੇ ਖਾਧੀਆਂ ਜੋ ਸੌਹਾਂ ਭੁੱਲ ਬੈਠਾ ਏ,
ਡੋਬਣਗੀਆਂ ਇਹ ਬਦਨੀਤੀਆਂ ਵੇ ਹਾਕਮਾਂ।
ਆਪਣੇ ਆਪ ਨੂੰ ਹੁਣ ਦੱਸਦਾਂ ਏ ਰਾਜਾ ਜੀ,
ਯਾਦ ਕਰ ਮਿੰਨਤਾਂ ਜੋ ਸੀ ਕੀਤੀਆਂ ਵੇ ਹਾਕਮਾਂ।
ਇੱਕੋ ਜਿਹਾ ਕਦੇ ਵੀ ਨਹੀਂ ਰਹਿੰਦਾ ਇਹ,
ਸਮਝੇ ਕਿਉਂ ਨਾ ਸਮੇਂ ਦੀਆਂ ਰੀਤੀਆਂ ਵੇ ਹਾਕਮਾਂ।
ਆਪਣੇ ਤੱਕ ਸਿੱਖ ਰੱਖਣਾ ਤੂੰ ਨਿੱਜ ਨੂੰ,
ਕਾਹਨੂੰ ਜੱਗ ਜ਼ਾਹਿਰ ਕਰੇਂ ਹੱਡਬੀਤੀਆਂ ਵੇ ਹਾਕਮਾਂ।
ਤੂੰ ਤਾਂ ਰਾਸ ਰਲੀਆਂ ਰਚਾਉਂਦਾ ਫਿਰਦਾ,
ਨਾ ਜਾਣੇ ਸਾਡੇ ਉੱਤੇ ਕੀ ਬੀਤੀਆਂ ਵੇ ਹਾਕਮਾਂ।
ਸਾਡੇ ਸਾਹ ਲਟਕੇ ਨੇ ਸ਼ਮਸ਼ਾਨਾਂ ਵਿੱਚ,
ਤੈਨੂੰ ਸੁੱਝਦੇ ਹੋਣੇ ਅਰੂਸਾ ਦੇ ਚੀਕੂ ਤੇ ਲੀਚੀਆਂ ਵੇ ਹਾਕਮਾਂ।
ਘੁੰਮਣਾ ਏ ਗੇੜ ਜਦੋਂ ਵੋਟਾਂ ਵਾਲਾ ਫਿਰ ਤੋਂ,
ਆਪੇ ਦੂਰ ਹੋਜੂ ਸੱਭ ਕੁਰੀਤੀਆਂ ਵੇ ਹਾਕਮਾਂ।
ਜੇ ਤੂੰ ਕੰਮ ਕਰੇਂ ਮੁੜ ਆਉਣ ਵਾਲੇ,
ਕਾਹਨੂੰ ਮੱਤਾਂ ਫ਼ੇਰ ਦੇਵੇ ਮਨਜੀਤੀਆਂ ਵੇ ਹਾਕਮਾਂ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

Previous article‘ਦੇਸ਼ ਮੇਰੇ ਵਿੱਚ’
Next article“”ਜੇ ਮੈਂ ਔਰਤ ਹਾਂ ਤਾਂ ਕਰਕੇ…..