HOME ਸਾਹਿਤ ਕਲਮ ਵੱਲੋਂ ਸੱਭਿਆਚਾਰਕ ਸਮਾਗਮ ਅੱਜ

ਸਾਹਿਤ ਕਲਮ ਵੱਲੋਂ ਸੱਭਿਆਚਾਰਕ ਸਮਾਗਮ ਅੱਜ

2

   (ਸਮਾਜ ਵੀਕਲੀ)   ਡਾ. ਨੀਤੂ ਵਿਆਸ ਪ੍ਰਧਾਨ , ਵਿਸਾਖਾ ਵਿਆਸ ਜਨਰਲ ਸਕੱਤਰ ਅਤੇ ਆਇਸ਼ਾ ਤਕਦੀਸ਼ ਤੇ ਮੁਹੰਮਦ ਹਬੀਬ ਉਰ ਰਹਿਮਾਨ ਕਲਾ ਨਿਰਦੇਸ਼ਕ ਦੀ ਯੋਗ ਸਰਪ੍ਰਸਤੀ ਅਧੀਨ ਕੌਮੀ ਪੱਧਰ ‘ਤੇ ਵੱਖੋ ਵੱਖ ਭਾਸ਼ਾਵਾਂ ਵਿੱਚ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਔਨ ਲਾਈਨ ਕੀਤੇ ਜਾਂਦੇ ਹਨ । ਪੰਜਾਬੀ ਪ੍ਰੋਗਰਾਮ ਹਰ ਮੰਗਲਵਾਰ ਅਤੇ ਮਹੀਨੇ ਦੇ ਦੂਸਰੇ ਵੀਰਵਾਰ ਕੀਤੇ ਜਾਂਦੇ ਹਨ । ਸਾਹਿਤ ਕਲਮ ਦੇ ਸੂਬਾ ਪੱਧਰੀ ਇੰਚਾਰਜ ਮੂਲ ਚੰਦ ਸ਼ਰਮਾ ਦੇ ਦੱਸਣ ਅਨੁਸਾਰ ਅੱਜ 27 ਮਈ 2025 ਚੌਥੇ ਮੰਗਲਵਾਰ ਸ਼ਾਮ ਨੂੰ 07 ਵਜੇ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਪੇਸ਼ਕਾਰ ਮੂਲ ਚੰਦ ਸ਼ਰਮਾ ਤੋਂ ਇਲਾਵਾ ਪ੍ਰਸਿੱਧ ਸੱਭਿਆਚਾਰਕ ਸਖ਼ਸੀ਼ਅਤ ਮੈਡਮ ਨਿਰਮਲ ਕੌਰ ਨਿੰਮੀ ਅਤੇ ਉਨ੍ਹਾਂ ਦੀਆਂ ਸਾਥਣਾਂ ਦੀ ਟੀਮ ਸ਼ਾਮਲ ਹੋਵੇਗੀ । ਇਸ ਵਿੱਚ ਪੰਜਾਬੀ ਲੋਕ ਬੋਲੀਆਂ , ਲੋਕ ਗੀਤ , ਗਿੱਧੇ ਭੰਗੜੇ ਅਤੇ ਹੋਰ ਸੱਭਿਆਚਾਰਕ ਵਿਧਾਵਾਂ ਬਾਰੇ ਗੱਲ ਬਾਤ ਤੋਂ ਇਲਾਵਾ ਕੁੱਝ ਮੁੱਖ ਵੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ । ਪੰਜਾਬੀ ਸੱਭਿਆਚਾਰਕ ਪ੍ਰੇਮੀ , ਦਰਸ਼ਕ ਅਤੇ ਸਰੋਤੇ ਇਸ ਪ੍ਰੋਗਰਾਮ ਦਾ ਆਨੰਦ ਡਾ. ਨੀਤੂ ਵਿਆਸ ਦੇ ਫੇਸਬੁੱਕ ਪੰਨੇਂ ਰਾਹੀਂ ਸਿੱਧਾ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਦੇ ਵੱਖੋ ਵੱਖ ਸਰੋਤਾਂ ਰਾਹੀਂ ਮਾਣ ਸਕਦੇ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੰਗਾ ਸਕੂਲ ਆਫ ਐਮੀਨੈਸ ਵਿੱਚ ਡੇਂਗੂ ਐਕਟੀਵਿਟੀ ਅਤੇ ਟੈਟਨਸ ਡਿਪਥੀਰੀਆ ਦੇ ਟੀਕੇ ਲਗਾਏ ਗਏ
Next articleਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦੇ‌ ਆਧਾਰ ‘ਤੇ ਹੀ ਦੁਨੀਆ ਵਿੱਚ ਖੁਸ਼ਹਾਲੀ ਸੰਭਵ: ਡਾ. ਕਮਲਜੀਤ ਸਿੰਘ ਟਿੱਬਾ