ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ ਭ ਸ ਨਗਰ ਅਤੇ ਡਾ ਜਸਵਿੰਦਰ ਸਿੰਘ ਐਸ ਐਮ ਓ ਬੰਗਾ ਦੀ ਰਹਿਨੁਮਾਈ ਹੇਠ ਸਕੂਲ ਆਫ ਐਮੀਨੈਸ ਵਿੱਚ ਡੇਂਗੂ ਸੰਬੰਧੀ ਜਾਣਕਾਰੀ ਦਿੱਤੀ ਗਈ। ਘਰਾਂ ਅਤੇ ਬਾਹਰਲੀਆਂ ਗਲੀਆਂ ਦੀ ਸਫਾਈ ਰੱਖਣੀ ਚਾਹੀਦੀ ਹੈ। ਕੂਲਰ,ਟੂਟੇ ਬਰਤਨਾਂ , ਟਾਇਰਾਂ ਵਿੱਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ। ਮੱਛਰ ਭਜਾਉਣ ਵਾਲੀਆਂ ਕਰੀਮਾਂ ਲਗਾਉਣੀਆਂ ਚਾਹੀਦੀਆਂ ਹਨ , ਬੁਖਾਰ ਹੋਣ ਤੇ ਸਰਕਾਰੀ ਹਸਪਤਾਲ ਵਿੱਚ ਟੈਸਟ ਕਰਵਾਉਣੇ ਚਾਹੀਦੇ ਹਨ ਅਤੇ ਦੁਵਾਈ ਫ੍ਰੀ ਮਿਲਦੀ ਹੈ। ਸਕੂਲ ਵਿੱਚ 16 ਸਾਲ ਦੇ ਬੱਚਿਆਂ ਦੇ ਟੈਟਨਸ ਦੇ ਟੀਕੇ ਅਤੇ ਡਿਪਥੀਰੀਆ ਦੇ ਟੀਕੇ ਲਗਾਏ ਗਏ। ਸਿਹਤ ਸੰਭਾਲ ਬਾਰੇ , ਖੁਰਾਕ ਵਾਰੇ, ਨਸ਼ਿਆ ਤੋ ਬਚਾਅ ਵਾਰੇ ਵਿੱਚ ਜਾਣਕਾਰੀ ਦਿੱਤੀ ਗਈ। ਇਸ ਵਿੱਚ ਸਕੂਲ ਦੇ ਪ੍ਰਿੰਸੀਪਲ ਸ ਅਮਰੀਕ ਸਿੰਘ, ਅੰਮ੍ਰਿਤਪਾਲ ਸਿੰਘ ਲੈਕਚਰਾਰ, ਬਲਵਿੰਦਰ ਕੌਰ ਹੈਲਥ ਕੇਅਰ ਟੀਚਰ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ, ਮੈਡਮ ਬਲਵੀਰ ਕੌਰ ਏ ਐਨ ਐਮ, ਮੈਡਮ ਸੁਖਦੇਵ ਕੌਰ ਏ ਐਨ ਐਮ, ਸੀਮਾ ਅਤੇ ਪੂਜਾ ਆਸ਼ਾ ਵਰਕਰ ਸ਼ਾਮਿਲ ਹੋਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



