HOME ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦੇ‌ ਆਧਾਰ ‘ਤੇ ਹੀ ਦੁਨੀਆ ਵਿੱਚ...

ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦੇ‌ ਆਧਾਰ ‘ਤੇ ਹੀ ਦੁਨੀਆ ਵਿੱਚ ਖੁਸ਼ਹਾਲੀ ਸੰਭਵ: ਡਾ. ਕਮਲਜੀਤ ਸਿੰਘ ਟਿੱਬਾ

1

ਸੰਗਰੂਰ   (ਸਮਾਜ ਵੀਕਲੀ)   (ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਿਰਮੌਰ ਪੰਜਾਬੀ ਸਾਹਿਤਕਾਰ ਡਾ. ਕਮਲਜੀਤ ਸਿੰਘ ਟਿੱਬਾ ਨਾਲ ਰੂਬਰੂ ਸਮਾਗਮ ਰਚਾਇਆ ਗਿਆ। ਡਾ. ਕਮਲਜੀਤ ਸਿੰਘ ਟਿੱਬਾ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦੇ‌ ਆਧਾਰ ‘ਤੇ ਹੀ ਦੁਨੀਆ ਵਿੱਚ ਖੁਸ਼ਹਾਲੀ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਪੰਜਾਬੀਆਂ ਵਿੱਚ ਮਕਬੂਲ ਹਨ ਪਰ ਗੀਤਕਾਰੀ ਇਕਲੌਤੀ ਅਜਿਹੀ ਵਿਧਾ ਹੈ, ਜਿਸ ਨੂੰ ਪੰਜਾਬੀਆਂ ਦੀ ਆਪਣੀ ਵਿਧਾ ਕਿਹਾ ਜਾ ਸਕਦਾ ਹੈ। ਮਹਾਨ ਛੰਦ ਸ਼ਾਸਤਰੀ ਜੰਗ ਸਿੰਘ ਫੱਟੜ ਨੇ ਕਿਹਾ ਕਿ ਜਨਮ ਤੋਂ ਲੈ ਕੇ ਮਰਨ ਤੱਕ ਜੀਵਨ ਦੇ ਹਰ ਪੜਾਅ ‘ਤੇ ਮਨੁੱਖ ਦਾ ਛੰਦ ਨਾਲ ਬੜਾ ਅਟੁੱਟ ਰਿਸ਼ਤੇ ਬਣਿਆ ਰਹਿੰਦਾ ਹੈ, ਉਹ ਭਾਵੇੰ ਲੋਰੀ ਦੇ ਰੂਪ ਵਿੱਚ ਹੋਵੇ, ਭਾਵੇਂ ਘੋੜੀ ਜਾਂ ਕੀਰਨੇ ਦੇ ਰੂਪ ਵਿੱਚ। ਸਮਾਗਮ ਦੇ ਆਰੰਭ ਵਿੱਚ ਮੂਲ ਚੰਦ ਸ਼ਰਮਾ ਨੇ ਡਾ: ਕਮਲਜੀਤ ਸਿੰਘ ਟਿੱਬਾ ਦੀਆਂ ਸਾਹਿਤਕ ਅਤੇ ਸਮਾਜਿਕ ਗਤੀਵਿਧੀਆਂ ਸਬੰਧੀ ਜਾਣ ਪਛਾਣ ਕਰਵਾਈ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੂਲ ਚੰਦ ਸ਼ਰਮਾ, ਜੰਗ ਸਿੰਘ ਫੱਟੜ, ਸੁਖਵਿੰਦਰ ਸਿੰਘ ਫੁੱਲ, ਰਣਜੀਤ ਸਿੰਘ ਕਾਂਝਲਾ, ਕਰਮ ਸਿੰਘ ਜਖਮੀ, ਡਾ: ਕਮਲਜੀਤ ਸਿੰਘ ਟਿੱਬਾ, ਰਜਿੰਦਰ ਸਿੰਘ ਰਾਜਨ, ਸ਼ਸ਼ੀ ਬਾਲਾ, ਸੁਖਵਿੰਦਰ ਸਿੰਘ ਲੋਟੇ, ਸੁਰਜੀਤ ਸਿੰਘ ਮੌਜੀ, ਪਵਨ ਕੁਮਾਰ ਹੋਸ਼ੀ, ਬਲਜੀਤ ਬਾਂਸਲ, ਗੁਰਮੀਤ ਸਿੰਘ ਸੋਹੀ, ਗੋਬਿੰਦ ਸਿੰਘ ਤੂਰ ਬਨਜਾਰਾ, ਗੁਰਮੁੱਖ ਸਿੰਘ ਦਿਲਬਰ, ਕੁਲਵਿੰਦਰ ਸਿੰਘ, ਮੀਤ ਸਕਰੌਦੀ, ਜਗਦੇਵ ਸ਼ਰਮਾ ਧੂਰੀ, ਸੁਖਦੇਵ ਸਿੰਘ ਪੇਂਟਰ, ਜੰਗੀਰ ਸਿੰਘ ਰਤਨ, ਭੋਲਾ ਸਿੰਘ ਸੰਗਰਾਮੀ, ਹਨੀ ਸੰਗਰਾਮੀ, ਧਰਮੀ ਤੁੰਗਾਂ, ਧਰਮਵੀਰ, ਗੁਰੀ ਚੰਦੜ, ਸਰਬਜੀਤ ਸਿੰਘ ਸੰਗਰੂਰਵੀ, ਬਿੱਕਰ ਸਿੰਘ ਸਟੈਨੋ, ਸ਼ਿਵ ਕੁਮਾਰ ਅੰਬਾਲਵੀ, ਬਲਵੰਤ ਸਿੰਘ ਜੋਗਾ, ਲਾਭ ਸਿੰਘ ਝੱਮਟ, ਬਲਵੀਰ ਸਿੰਘ ਸੰਧੇ, ਭੁਪਿੰਦਰ ਨਾਗਪਾਲ ,  ਦਿਵਿਆਸ਼ ਖੁਰਾਣਾ, ਪਾਰਸ ਮਹਿਤਾ, ਰਾਜ ਰਾਣੀ, ਨੂਰਪ੍ਰੀਤ  ਕੌਰ, ਸੁਖਨਦੀਪ ਕੌਰ, ਬਲਵੀਰ ਸਿੰਘ ਸੁਨਾਮ, ਮਨਜੀਤ ਕੌਰ ਸੰਧੂ, ਲਵਲੀ ਬਡਰੁੱਖਾਂ, ਗੁਰਪ੍ਰੀਤ ਸਿੰਘ ਸਹੋਤਾ, ਏਕਮਜੋਤ ਸਿੰਘ, ਪਰਮਜੀਤ ਕੌਰ, ਰੁਪਿੰਦਰ ਸਿਵਾਹੂ, ਆਤਿਫਾ ਅਤੇ ਸੁਖਮਨਪ੍ਰੀਤ ਆਦਿ ਕਵੀਆਂ ਨੇ ਹਿੱਸਾ ਲਿਆ। ਉੱਘੇ ਗਜ਼ਲਗੋ ਸੁਖਵਿੰਦਰ ਸਿੰਘ ਲੋਟੇ ਨੇ ਗ਼ਜ਼ਲ ਵਰਕਸ਼ਾਪ ਕੀਤੀ। ਅੰਤ ਵਿੱਚ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਸਮੂਹ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਹਿਤ ਕਲਮ ਵੱਲੋਂ ਸੱਭਿਆਚਾਰਕ ਸਮਾਗਮ ਅੱਜ
Next article**ਆਰਥਰਾਈਟਿਸ ਨੂੰ ਸਮਝਣਾ:* (ਕਾਰਨ, ਚੁਣੌਤੀਆਂ ਅਤੇ ਹੱਲ)*