ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨਾਲ ਰਲ ਕੇ ਜਗਦੀਸ਼ ਰਾਣਾ ਦੀ ਪੁਸਤਕ ਰਿਲੀਜ ਕੀਤੀ

ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.) ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦੇ ਸਹਿਯੋਗ ਨਾਲ ਬੀਤੇ ਕੱਲ੍ਹ ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ ਜਗਦੀਸ਼ ਰਾਣਾ ਦੁਆਰਾ ਸੰਪਾਦਿਤ ਪੁਸਤਕ ਜ਼ਿੰਦਗੀ ਦਾ ਮੰਚ (ਸਵਿੰਦਰ ਸੰਧੂ ਦੀਆਂ ਚੋਣਵੀਆਂ ਕਵਿਤਾਵਾਂ) ਦਾ ਲੋਕ ਅਰਪਣ ਅਤੇ ਉਸਤਾਦ ਸ਼ਾਇਰ ਗੁਰਦੀਪ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ, ਜਨ ਸਕੱਤਰ ਪ੍ਰੋ.ਸੰਧੂ ਵਰਿਆਣਵੀ, ਮੀਤ ਪ੍ਰਧਾਨ ਅਤੇ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਸਾਬਕਾ ਨਿਰਦੇਸ਼ਕ ਡਾ.ਬਲਦੇਵ ਬੱਧਣ, ਪ੍ਰਿੰਸੀਪਲ ਅਤੇ ਸ਼ਾਇਰ ਨਵਤੇਜ਼ ਗੜ੍ਹਦੀਵਾਲਾ, ਜ਼ਿਲ੍ਹਾ ਪ੍ਰਧਾਨ ਜਲੰਧਰ ਡਾ.ਕੰਵਲ ਭੱਲਾ, ਕਵਿੱਤਰੀ ਸਵਿੰਦਰ ਸੰਧੂ ਅਤੇ ਉੱਘੇ ਗ਼ਜ਼ਲਕਾਰ ਗੁਰਦੀਪ ਸਿੰਘ ਸੈਣੀ ਸ਼ਾਮਿਲ ਹੋਏ। ਪ੍ਰੋਗਰਾਮ ਦੇ ਸ਼ੁਰੂ ਵਿੱਚ ਕੁਝ ਦਿਨ ਪਹਿਲਾਂ ਪ੍ਰਲੋਕ ਸਿਧਾਰ ਗਏ ਉਸਤਾਦ ਸ਼ਾਇਰ ਗੁਰਦੀਪ ਸਿੰਘ ਔਲਖ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਪੁਸਤਕ ਜ਼ਿੰਦਗੀ ਦਾ ਮੰਚ ਬਾਰੇ ਡਾ.ਬਲਦੇਵ ਸਿੰਘ ਬੱਧਣ ਅਤੇ ਚਰਨਜੀਤ ਗਿੱਲ ਸਮਾਲਸਰ ਨੇ ਬਹੁਤ ਹੀ ਵਿਸਥਾਰ ਨਾਲ ਪ੍ਰਭਾਵਸ਼ੀਲ ਪਰਚੇ ਪੜ੍ਹੇ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕ ਮਸਲਿਆਂ ਤੇ ਵੱਧ ਤੋਂ ਵੱਧ ਲਿਖਣ ਅਤੇ ਗ਼ਜ਼ਲ ਦੇ ਨਾਲ਼ ਨਾਲ਼ ਸਾਹਤਿਕ ਗੀਤ ਅਤੇ ਵਾਰਾਂ ਵੀ ਜ਼ਰੂਰ ਲਿਖਣ। ਜਨ ਸਕੱਤਰ ਪ੍ਰੋ.ਸੰਧੂ ਵਰਿਆਣਵੀ ਨੇ ਕਿਹਾ ਕਿ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਦਾ ਜਲੰਧਰ ਦੀਆਂ ਸਾਹਤਿਕ ਗਤੀਵਿਧੀਆਂ ਵਿਚ ਵੱਡਾ ਰੋਲ ਹੈ। ਮੰਚ ਦੇ ਪ੍ਰਧਾਨ ਡਾ.ਕੰਵਲ ਭੱਲਾ ਅਤੇ ਮੰਚ ਦੇ ਸੰਸਥਾਪਕ ਪ੍ਰਧਾਨ ਉਸਤਾਦ ਸ਼ਾਇਰ ਮਰਹੂਮ ਰਾਜਿੰਦਰ ਪਰਦੇਸੀ ਦੇ ਬੇਟੇ ਅਤੇ ਮੰਚ ਦੇ ਖ਼ਜਾਨਚੀ ਤਜਿੰਦਰ ਮਨਚੰਦਾ ਨੇ ਕਿਹਾ ਕਿ ਮੰਚ ਦਾ ਮਕਸਦ ਪੁਰਾਣਿਆਂ ਦੇ ਨਾਲ਼ ਨਾਲ਼ ਨਵੀਂਆਂ ਕਲਮਾਂ ਨੂੰ ਵੀ ਅੱਗੇ ਵਧਾਉਣਾ ਹੈ।ਮੰਚ ਸੰਚਾਲਨ ਕਰ ਰਹੇ ਜਗਦੀਸ਼ ਰਾਣਾ ਨੇ ਵਿੱਚ ਵਿੱਚ ਆਪਣੇ ਚੋਣਵੇਂ ਸ਼ਿਅਰ ਸੁਣਾਏ।ਇਸ ਦੌਰਾਨ ਹੋਏ ਕਵੀ ਦਰਬਾਰ ਵਿਚ ਮੱਖਣ ਸਿੰਘ ਮਾਨ, ਡਾ.ਰਾਮ ਮੂਰਤੀ, ਸੰਤ ਸਿੰਘ ਸੰਧੂ, ਗੁਲਜ਼ਾਰ ਸਿੰਘ ਸ਼ੌਂਕੀ, ਨਾਹਰ ਸਿੰਘ ਮੁਬਾਰਕਪੁਰੀ, ਹਰਬੰਸ ਸਿੰਘ ਅਕਸ, ਮਨਜੀਤ ਸਿੰਘ, ਮਾਧਵੀ ਅੱਗਰਵਾਲ ਮਾਲਾ, ਸੋਮਾ ਸਬਲੋਕ, ਧਰਮਵੀਰ ਸਾਗਰ, ਕੇ ਸਾਧੂ ਸਿੰਘ, ਕੀਮਤੀ ਕੈਸਰ, ਜਰਨੈਲ ਸਾਖੀ, ਸ਼ਾਮ ਸਰਗੂੰਦੀ, ਸੋਹਣ ਸਹਿਜਲ, ਮਨੋਜ ਫਗਵਾੜਵੀ, ਸਾਹਿਬਾ ਜੀਵਨ ਕੌਰ, ਜਸਵਿੰਦਰ ਸਿੰਘ ਜੱਸੀ, ਜਸਵਿੰਦਰ ਫਗਵਾੜਾ, ਬਲਬੀਰ ਕੌਰ ਬੱਬੂ ਸੈਣੀ,ਹਰਦਿਆਲ ਹੁਸ਼ਿਆਰਪੁਰੀ,ਸੁਖਦੇਵ ਗੰਢਵਾਂ, ਹਰਜਿੰਦਰ ਜਿੰਦੀ, ਕੁਲਵਿੰਦਰ ਗਾਖਲ, ਰੀਤੂ ਕਲਸੀ, ਕੁਲਵਿੰਦਰ ਸਿੰਘ ਬਾਘਾਪੁਰਾਣਾ, ਅਮਰ ਸਿੰਘ ਅਮਰ, ਨੂਰ ਕਮਲ, ਦੀਪ ਜਗਤਪੁਰੀ, ਦਿਲਬਹਾਰ ਸ਼ੌਕਤ ਸਮੇਤ ਤਿੰਨ ਦਰਜਨ ਤੋਂ ਵੱਧ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਰਣਜੀਤ ਮੈਗਜ਼ੀਨ ਦੇ ਸੰਪਾਦਕ ਇੰਜੀ.ਕਰਮਜੀਤ ਸਿੰਘ, ਗੁਰਚਰਨ ਸਿੰਘ ਚੀਮਾ, ਕਹਾਣੀਕਾਰ ਭੁਪਿੰਦਰ ਉਸਤਾਦ, ਅਵਤਾਰ ਸਮਾਲਸਰ, ਕਰਨਲ ਜਗਬੀਰ ਸਿੰਘ ਸੰਧੂ, ਨਵਦੀਪ ਕੌਰ, ਗੀਤਾ ਵਰਮਾ, ਬਸੰਤ ਕੁਮਾਰ ਸ਼ਾਯਦ, ਰੋਹਿਤ ਸਿੱਧੂ, ਗਾਇਕ ਬਲਵਿੰਦਰ ਦਿਲਦਾਰ, ਰਮਣੀਕ ਸਿੰਘ ਘੁੰਮਣ, ਨਗੀਨਾ ਸਿੰਘ ਬਲੱਗਣ, ਉਰਮਿਲਜੀਤ ਸਿੰਘ, ਸੀਰਤ ਸਿਖਿਆਰਥੀ, ਨਾਵਲਕਾਰ ਗੁਰਨਾਮ ਬਾਵਾ ਅਤੇ ਹੋਰ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਅੱਜ ਸਵੇਰੇ ਹੀ ਅੰਬੇਡਕਰੀਦੀਪ ਮੈਗਜ਼ੀਨ ਦੇ ਸੰਪਾਦਕ ਸ ਦਰਸ਼ਨ ਸਿੰਘ ਬਾਜਵਾ ਨਾਲ ਮੁਲਾਕਾਤ ਹੋਈ
Next articleਰਾਸ਼ਟਰੀ ਸੁਰੱਖਿਆ ਮਹੀਨਾ ਤਹਿਤ ਸੜਕ ਸੁਰੱਖਿਆ ਜਾਗਰੂਕਤਾ ਕੈਂਪ