ਪੜ੍ਹਾਈ -ਲਿਖਾਈ ਕਿਸੇ ਕੰਮ ਨਹੀਂ ਆਈ

tarsem lal

(ਸਮਾਜ ਵੀਕਲੀ)

ਪੜ੍ਹਾਈ -ਲਿਖਾਈ ਕਿਸੇ ਕੰਮ ਨਹੀਂ ਆਈ ,
ਲੋਕਾਂ ਲਈ ਠੁੱਲੂ , ਨੇਤਾ ਛੱਕ ਗਏ ਮਲਾਈ।
ਜਨਤਾ ਕੰਗਾਲ ,ਪਰ ਨੇਤਾ ਮਾਲਾ-ਮਾਲ ,
ਲੋਕ ਸੇਵਾ ਦੀ, ਇਹ ਤਾਂ ਐਵੇਂ ਕਰਨ ਭਕਾਈ।

ਲੀਡਰ ਅਮੀਰ ਤੋਂ ਅਮੀਰ ਹੋ ਗਏ ,
ਕੋਠੀ -ਬੰਗਲਿਆਂ ਦੇ ਮਾਲਕ ਵਜ਼ੀਰ ਹੋ ਗਏ।
ਪਰਜਾ ਨੂੰ ਲਾਰਿਆਂ ਦੀ ਫੂਕ ਹੀ ਛਕਾਈ।
ਜਨਤਾ ਕੰਗਾਲ ,ਪਰ ਨੇਤਾ ਮਾਲਾ-ਮਾਲ ,
ਲੋਕ ਸੇਵਾ ਦੀ, ਇਹ ਤਾਂ ਐਵੇਂ ਕਰਨ ਭਕਾਈ।

ਕਈ ਸਾਲ ਪਹਿਲਾਂ ਸਾਨੂੰ ਮਿਲ ਗਈ ਆਜ਼ਾਦੀ ਸੀ ,
ਸਾਨੂੰ ਕੀ ਸੀ ਪਤਾ ,ਪੱਲੇ ਪੈਣੀ ਬਰਬਾਦੀ ਸੀ।
ਜਿੱਤ ਗਿਆ ਜਿਹੜਾ , ਓਹਨੇ ਲੁੱਟ ਹੀ ਮਚਾਈ।
ਜਨਤਾ ਕੰਗਾਲ ,ਪਰ ਨੇਤਾ ਮਾਲਾ-ਮਾਲ ,
ਲੋਕ ਸੇਵਾ ਦੀ, ਇਹ ਤਾਂ ਐਵੇਂ ਕਰਨ ਭਕਾਈ।

ਨਸ਼ਿਆਂ ਨੂੰ ਵੰਡਦੇ ਨੇ ,ਲੈਣ ਵੇਲੇ ਵੋਟਾਂ ,
ਹਾਕਮੋਂ ਕਿਓਂ ਮਨ ਵਿਚ ,ਰੱਖਦੇ ਨੇ ਖੋਟਾਂ।
ਜਦੋਂ ਜਾਗ ਪਏ ਲੋਕ , ਸਮਝੋਂ ਸ਼ਾਮਤ ਫਿਰ ਆਈ।
ਜਨਤਾ ਕੰਗਾਲ ,ਪਰ ਨੇਤਾ ਮਾਲਾ-ਮਾਲ ,
ਲੋਕ ਸੇਵਾ ਦੀ, ਇਹ ਤਾਂ ਐਵੇਂ ਕਰਨ ਭਕਾਈ।

……ਤਰਸੇਮ ਸਹਿਗਲ
93578-96207

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਾਂ ਦਾ ਕੰਮ
Next articleਆਜ਼ਾਦੀ ਦੀ ਫਰਿਆਦ