* ਮੁੱਲ ਦੀ ਵਧਾਈ * 

ਰਣਜੀਤ ਆਜ਼ਾਦ ਕਾਂਝਲਾ
 (ਸਮਾਜ ਵੀਕਲੀ)-   ਉਸ ਦੇ ਸੇਵਾ-ਕਾਲ ਵਿੱਚ ਵਾਧੇ ਵਾਲਾ ਪੱਤਰ ਦਫਤਰੋਂ ਆ ਗਿਆ। ਬਸ ਇੱਕ ਸਥਾਨਕ ਜਿਲੇ ਦੇ ਦਫਤਰ ਤੋਂ ਪਿੱਠ-ਅੰਕਣ ਨੰਬਰ ਲੱਗਣਾ ਬਾਕੀ ਸੀ। ਸਕੂਲ ਦਾ ਮੁੱਖੀ ਅਪਣੇ ਕਿਸੇ ਦਫਤਰੀ ਕੰਮ ਲਈ ਦਫਤਰ ਗਿਆ ਤਾਂ ਬਾਬੂ ਜੀ ਨੇ ਉਸ ਅਧਿਆਪਕ ਦੇ ਸੇਵਾ-ਕਾਲ ਵਾਧੇ ਦੇ ਪੱਤਰ ਤੇ ਪਿੱਠ-ਅੰਕਣ ਲਾ ਕੇ ਸਕੂਲ-ਮੁੱਖੀ ਨੂੰ ਦੇ ਦਿੱਤਾ।
  ਅਗਲੇ ਦਿਨ ਸਕੂਲ-ਮੁੱਖੀ ਨੇ ਉਹ ਪੱਤਰ ਅਪਣੇ  ਮੇਜ਼ ਤੇ ਅਜੇ ਰੱਖਿਆ ਹੀ ਸੀ ਕਿ ਇੱਕ ਦਸਵੀਂ ਜਮਾਤ `ਚੋਂ ਉੱਚੇ ਨੰਬਰ ਲੈ ਕੇ ਪਾਸ ਹੋਇਆ ਵਿੱਦਿਆਰਥੀ ਆਇਆ ਤੇ ਸਕੂਲ-ਮੁੱਖੀ ਨੂੰ ਮਠਿਆਈ ਦਾ ਡੱਬਾ ਦੇ ਦਿੱਤਾ। ਇੱਕ ਦੋ ਹੋਰ ਅਧਿਆਪਕ ਵੀ ਉੱਥੇ ਮੌਜ਼ੂਦ ਸਨ।
    ਐਨੇ ਨੂੰ  ਸੇਵਾ-ਕਾਲ ਵਿੱਚ ਵਾਧੇ ਵਾਲਾ ਅਧਿਆਪਕ ਵੀ ਆ ਗਿਆ ਤੇ ਫਤਹਿ ਬੁਲਾਉਣ ਪਿੱਛੋਂ ਮੁੱਖੀ ਨੇ ਕਿਹਾ, ` ਸਰ ਜੀ ! ਆਹ ਤੁਹਾਡੇ ਸੇਵਾ-ਕਾਲ ਦੇ ਵਾਧੇ ਦਾ ਪੱਤਰ ਆ ਗਿਆ ਹੈ ਤੇ ਨਾਲ ਹੀ ਮੈਂ ਇਹ ਮਠਿਆਈ ਦਾ ਡੱਬਾ ਵੀ ਲਿਆਦਾ ਹੈ।` `ਬਹੁਤ ਬਹੁਤ ਧੰਨਵਾਦ ਹੈ ਸਰ ਜੀ ਤੁਹਾਡਾ।` ਉਸ ਅਧਿਆਪਕ ਨੇ ਅਪਣੇ ਸਕੂਲ-ਮੁੱਖੀ ਦਾ ਦਿਲੋਂ ਧੰਨਵਾਦ ਕੀਤਾ। ਸਕੂਲ ਲੱਗ ਗਿਆ ਸੀ। ਕੁੱਝ ਅਧਿਆਪਕ ਸਾਥੀਆਂ ਨੇ ਵਧਾਈ ਦਿੱਤੀ ਤੇ ਕੁੱਝ ਨੇ ਮੂੰਹ ਮਿੱਠਾ ਹੋਣ ਪਿੱਛੋਂ ਸੇਵਾ-ਕਾਲ ਲਈ ਸਬੰਧਤ ਅਧਿਆਪਕ ਨੂੰ ਮੁਬਾਰਕਬਾਦ ਕਿਹਾ। ਪਹਿਲਾ ਪੀਰੀਅਡ ਲਾਉਣ ਪਿੱਛੋਂ ਜਦ ਉਹ ਟੀਚਰ ਹੱਥ `ਚ ਬਟੂਆ ਖੋਲ੍ ਸਕੂਲ-ਮੁੱਖੀ ਨੂੰ ਸੰਬੋਧਿਤ ਹੋਇਆ,` ਹਾਂ ਸਰ , ਮਠਿਆਈ ਦੇ ਡੱਬੇ ਦੇ ਪੈਸੇ ਲਉ…….।`  ਅੱਗੋਂ ਮੁੱਖੀ ਨੇ ਹੱਸਦਿਆਂ ਕਿਹਾ, ` ਨਹੀਂ…! .ਨਹੀਂ….!. ਬਟੂਆ ਪਾਉ ਜ਼ੇਬ `ਚ…। ਇਹ ਮੈ ਨਹੀਂ ਲਿਆਦਾ, ਇਹ ਤਾਂ ਦਸਵੀਂ `ਚੋਂ ਪਾਸ ਹੋਇਆ ਇੱਕ ਵਿੱਦਿਆਹਥੀ ਦੇ ਗਿਆ ਸੀ।`
              ਸੇਵਾ – ਕਾਲ ਵਾਧੇ ਵਾਲਾ ਟੀਚਰ ਸੋਚ ਰਿਹਾ ਸੀ ਜਿਹੜੇ ਅਧਿਆਪਕ-ਸਾਥੀਆਂ ਨੇ ਉਸ ਨੂੰ ਵਧਾਈ ਨਹੀਂ ਦਿੱਤੀ  ਹੈ, ਉਹਨਾਂ ਨੂੰ ਡੱਬੇ ਦੇ ਪਿਛੋਕੜ ਬਾਰੇ ਪਤਾ ਸੀ। ਸੇਵਾ – ਕਾਲ ਵਾਧਾ ਪਾ੍ਪਤ ਅਧਿਆਪਕ ਦੇ ਮੂੰਹੋਂ ਸੁਭਾਵਹਿਕ ਹੀ ਕਹਿ ਹੋਇਆ,`ਅੱਜ ਦੇ ਜ਼ਮਾਨੇ ਵਿੱਚ ਵਧਾਈ ਵੀ ਮੁੱਲ ਵਿੱਕਦੀ ਹੈ ਪਿਆਰਿਉ ।`
ਰਣਜੀਤ ਆਜ਼ਾਦ ਕਾਂਝਲਾ,
ਸ਼ਿਵਪੁਰੀ, ਧੂਰੀ (ਪੰਜਾਬ)
ਮੋ.09464697781.

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਤੂੰ ਮੈਨੂੰ ਖ਼ਤ ਲਿਖੀ
Next articleਸ਼ੀਸ਼ੇ ਦੇਖੀਏ..