ਬੁੱਲ੍ਹੇ ਖੁਸ਼ੀਆਂ ਦੇ ਲੁੱਟਾਂ ਕਿਵੇਂ

ਨਿਰਮਲ ਸਿੰਘ ਨਿੰਮਾ
(ਸਮਾਜ ਵੀਕਲੀ)
ਲਿਖਾਂ ਤਾਂ ਲਿਖਾਂ ਕਿਵੇਂ
ਦੱਸਾਂ ਤਾਂ ਦੱਸਾਂ ਕਿਵੇਂ..
ਦੁੱਖੜੇ ਪੰਜਾਬ ਦੇ ਬਹੁਤ ਨੇ..
ਦੁੱਖ ਦੇ ਹਾਲਾਤ ਦੇਖ ਕੇ ਹੱਸਾਂ ਕਿਵੇਂ..
ਨਸ਼ੇ ਦੇ ਸੌਦਾਗਰਾਂ ਘਰਾਂ ਦੇ ਘਰ ਪੱਟੇ..
ਬਲ਼ਦੇ ਸਿਵਿਆਂ ਦੀ ਰਾਖ਼ ਦੱਬਾਂ ਕਿਵੇਂ..
ਮੋੜ ਮੋੜ ਤੇ ਲੁੱਟਾਂ ਖੋਹਾਂ ਹੁੰਦੀਆਂ ਨੇ..
ਅਜਿਹੇ ਮਾਹੌਲ ਵਿੱਚ ਖੁਸ਼ ਵੱਸਾਂ ਕਿਵੇਂ..
ਯਕੀਨ ਹੁਣ ਨਾ ਰਿਹਾ ਆਪਣਿਆਂ ਤੇ..
ਲਾਲਚੀ ਪੁੱਤਰਾਂ ਦੇ ਖ਼ੰਜਰ ਤੋਂ ਬਚਾਂ ਕਿਵੇਂ..
ਜ਼ਮੀਰ ਵਿਕਦੇ ਨੇ ਕੋਡੀਆਂ ਭਾਅ ਵੀਰੋ..
ਝੂਠ ਦਾ ਭਾਰ ਮੋਢਿਆਂ ਤੇ ਚੁੱਕਾਂ ਕਿਵੇਂ..
ਵਾੜ ਹੀ ਖੇਤ ਨੂੰ ਹੈ ਖਾਈ ਜਾਂਦੀ..
ਰਿਸ਼ਵਤ ਖੋਰੀ ਦੀ ਜੜ੍ਹ ਪੁੱਟਾਂ ਕਿਵੇਂ..
ਸੋਚ ਸੋਚ ਕੇ ਨਿੰਮਾ ਉਦਾਸ ਹੋਇਆ..
ਬੁੱਲ੍ਹੇ ਖੁਸ਼ੀਆਂ ਦੇ ਯਾਰੋ ਲੁੱਟਾਂ ਕਿਵੇਂ..
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ
Next articleलब्भू राम दोआबा स्कूल के स्टूडेंट एडवोकेट बलविंदर कुमार ने अध्यापकों का आशीर्वाद लिया