ਰੂਸ-ਯੂਕ੍ਰੇਨ ਯੁੱਧਬੰਦੀ ਅਤੇ ਵਿਸ਼ਵ ਸ਼ਾਂਤੀ ਲਈ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਨੇ ਕੀਤੀ ਪ੍ਰਾਰਥਨਾ

ਫੋਟੋ : ਕਲੱਬ ਦੇ ਪ੍ਰਧਾਨ ਅਸ਼ੋਕ ਸੰਧੂ, ਸੈਕਟਰੀ ਬਬਿਤਾ ਸੰਧੂ, ਚੇਅਰਪਰਸਨ ਯੋਗੇਸ਼ ਗੁਪਤਾ ਅਤੇ ਪੀ.ਆਰ.ਓ ਸੋਮਿਨਾਂ ਸੰਧੂ ਆਪਣੇ ਹੋਰ ਲਾਇਨ ਮੈਂਬਰਾਂ ਨਾਲ ਸ਼ਾਂਤੀ ਦੀ ਮੰਗ ਕਰਦੇ ਹੋਏ।

ਭਾਰਤ ਸਰਕਾਰ ਹਰ ਹਿੰਦੁਸਤਾਨੀ ਨੂੰ ਦੇਸ਼ ਲਿਆਉਣ ਲਈ ਯਤਨ ਤੇਜ਼ ਕਰੇ – ਲਾਇਨ ਯੋਗੇਸ਼ ਗੁਪਤਾ ਐਡਵੋਕੇਟ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਇੱਕ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵਿਖੇ ਹੋਈ ਜਿਸ ਵਿੱਚ ਰੂਸ-ਯੂਕ੍ਰੇਨ ਦੋਵੇਂ ਦੇਸ਼ਾਂ ਵਿੱਚ ਚੱਲ ਰਹੇ ਭਿਆਨਕ ਯੁੱਧ ਨੂੰ ਲੈ ਕੇ ਬੜੀ ਗਹਿਨਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ, ਸੈਕਟਰੀ ਲਾਇਨ ਬਬਿਤਾ ਸੰਧੂ, ਕਲੱਬ ਡਾਇਰੈਕਟਰ ਲਾਇਨ ਵਿਸ਼ੂ ਗੁਪਤਾ, ਪੀ.ਆਰ.ਓ ਲਾਇਨ ਸੋਮਿਨਾਂ ਸੰਧੂ ਨੇ ਕਿਹਾ ਕਿ ਲੜਾਈ ਝਗੜੇ ਯੁੱਧਾਂ ਨਾਲ ਹਮੇਸ਼ਾਂ ਮਨੁੱਖਤਾ ਦਾ ਹੀ ਘਾਣ ਹੁੰਦਾ ਹੈ ਅਤੇ ਆਰਥਿਕ ਸਥਿਤੀ ਡਾਵਾਂਡੋਲ ਹੋ ਜਾਂਦੀ ਹੈ। ਸ਼ਾਂਤੀ ਅਤੇ ਸੰਜਮ ਨਾਲ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਹਨ। ਕਲੱਬ ਐਡਮਨਿਸਟਰੇਟਰ ਲਾਇਨ ਰੋਹਿਤ ਸੰਧੂ, ਲਾਇਨ ਆਂਚਲ ਸੰਧੂ ਸੋਖਲ ਮੈਂਬਰਸ਼ਿਪ ਚੇਅਰਪਰਸਨ ਅਤੇ ਲਾਇਨ ਜਸਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਵਿਸ਼ਵ ਯੁੱਧ ਲੱਗਣ ਦੀਆਂ ਸੰਭਾਵਨਾਵਾਂ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ।

ਯੂਕ੍ਰੇਨ ਦੀ ਭਿਅੰਕਰ ਸਥਿਤੀ ਦੀ ਪੜਚੋਲ ਕਰਦਿਆਂ ਕਲੱਬ ਦੇ ਸਰਵਿਸ ਚੇਅਰਪਰਸਨ ਲਾਇਨ ਯੋਗੇਸ਼ ਗੁਪਤਾ ਨੇ ਕਿਹਾ ਕਿ ਭਾਰਤ ਸਰਕਾਰ ਭਾਵੇਂ ਆਪਣੇ ਨਾਗਰਿਕਾਂ ਨੂੰ ਆਪਣੇ ਦੇਸ਼ ਲਿਆਉਣ ਲਈ ਯਤਨਸ਼ੀਲ ਹੈ ਪਰ ਫਿਰ ਵੀ ਭਾਰਤ ਨੂੰ ਇਸ ਕਾਰਜ ਨੂੰ ਸਫ਼ਲ ਕਰਨ ਲਈ ਹੋਰ ਤੇਜ਼ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਵਿਸ਼ਵ ਯੁੱਧ ਵੀ ਨਾ ਲੱਗੇ ਸਾਡੇ ਸਾਰਿਆਂ ਦਾ ਫਰਜ਼ ਕਿ ਅਸੀਂ ਪਰਮਪਿਤਾ ਪਰਮਾਤਮਾ ਪਾਸ ਅਰਦਾਸ ਕਰੀਏ ਅਤੇ ਸਰਬੱਤ ਦਾ ਭਲਾ ਮੰਗੀਏ। ਕਲੱਬ ਦੇ ਸਮੂਹ ਮੈਂਬਰਾਂ ਨੇ ਵਿਸ਼ਵ ਸ਼ਾਂਤੀ ਲਈ ਹੱਥਾਂ ਵਿੱਚ “ਨੋ ਵਾਰ” ਆਦਿ ਦੇ ਸਲੋਗਨ ਫੜ੍ਹਕੇ ਦੋਨਾਂ ਦੇਸ਼ਾਂ ਪਾਸੋਂ ਸ਼ਾਂਤੀ ਦੀ ਮੰਗ ਕੀਤੀ। ਸਾਰੇ ਭਾਰਤੀਆਂ ਦੀ ਖ਼ੈਰ ਲਈ ਉਚੇਚੇ ਤੌਰ ਤੇ ਪਰਮਾਤਮਾ ਪਾਸ ਪ੍ਰਾਰਥਨਾ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵ.ਜਥੇਦਾਰ ਸਵਰਨ ਸਿੰਘ ਸੈਦਪੁਰਦੀ ਨਿੱਘੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ
Next articleਖ਼ੂਨ ਦੀ ਹੋਲੀ ਖੇਡਣ ਵਾਲਿਓ ਸ਼ਰਮ ਕਰੋ।