ਸਵ.ਜਥੇਦਾਰ ਸਵਰਨ ਸਿੰਘ ਸੈਦਪੁਰਦੀ ਨਿੱਘੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ

ਫੋਟੋ ਕੈਪਸ਼ਨ-ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਕਰਵਾਏ ਗਏ ਸਮਾਗਮ ਸਮੇਂ ਭਾਈ ਸਤਿੰਦਰਪਾਲ ਸਿੰਘ ਦਾ ਕੀਰਤਨੀ ਜਥਾ ਕੀਰਤਨ ਕਰਦਾ ਹੋਇਆ

ਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਜਥੇਦਾਰ ਸਵਰਨ ਸਿੰਘ ਨਿਸ਼ਕਾਮ ਸੇਵਕ ਸਨ-ਜਥਾ ਆਗੂ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਸਰਪ੍ਰਸਤੀ ਹੇਠ ਸਵ.ਜਥੇਦਾਰ ਸਵਰਨ ਸਿੰਘ ਸੈਦਪੁਰ ਮੁੱਖ ਸੇਵਾਦਾਰ ਗੁਰੁੂ ਨਾਨਕ ਸੇਵਕ ਜਥਾ (ਬਾਹਰਾ) ਦੀ ਮਿੱਠੀ ਨਿੱਘੀ ਯਾਦ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।ਸਵ.ਜਥੇਦਾਰ ਸਵਰਨ ਸਿੰਘ ਦੇ ਪਰਿਵਾਰ ਵਲੋਂ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਗਏ।ਭਾਈ ਜਤਿੰਦਰ ਸਿੰਘ ਵਲੋਂ ਅਰਦਾਸ ਕੀਤੀ ਗਈ ।ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਸਮੇਂ ਭਾਈ ਸਤਿੰਦਰਪਾਲ ਸਿੰਘ,ਭਾਈ ਜਤਿੰਦਰ ਸਿੰਘ ਹਜੂਰੀ ਰਾਗੀ,ਛੋਟੀਆਂ ਬੱਚੀਆਂ ਅਨੂਪ੍ਰੀਤ ਕੌਰ ਤੇ ਸੁਨੇਹਪ੍ਰੀਤ ਕੌਰ ਵਲੋਂ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀਆਂ ਭਰੀਆਂ ਤੇ ਨਿਸ਼ਕਾਮ ਸੇਵਾ ਕੀਤੀ।ਇਸ ਮੌਕੇ ਗੁਰੁੂ ਨਾਨਕ ਸੇਵਕ ਜਥਾ ਬਾਹਰਾ ਦੇ ਪ੍ਰਧਾਨ ਸੰਤੋਖ ਸਿਘ ਬਿੱਧੀਪੁਰ, ਜਥੇਦਾਰ ਸੂਬਾ ਸਿੰਘ ਠੱਟਾ ਭਾਉ ਜਸਪਾਲ ਸਿੰਘ ਨੀਲਾ ਨੇ ਕਿਹਾ ਕਿ ਸਵ.ਜਥੇਦਾਰ ਸਵਰਨ ਸਿੰਘ ਇੱਕ ਨਿਸ਼ਕਾਮ ਸੇਵਕ ਸਨ ਜਿਹਨਾਂ ਵਲੋਂ ਗੁਰੂ ਨਾਨਕ ਸੇਵਕ ਜਥਾ (ਬਾਹਰਾ) ਵਿੱਚ ਲੰਮਾ ਸਮਾਂ ਨਿਰੰਤਰ ਨਿਸ਼ਕਾਮ ਸੇਵਾ ਨਿਭਾਈ ।ਉਹਨਾਂ ਦੱਸਿਆ ਕਿ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਲੰਗਰਾਂ ਦੀ ਚਲਾਈ ਪ੍ਰੰਪਰਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਸਤਾਈਆਂ ਦੇ ਜੋੜ ਮੇਲੇ ਮੌਕੇ ਅਤੇ ਹੋਰ ਸਮਾਗਮਾਂ ਸਮੇਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਲਈ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਜਾਂਦੇ ਸਨ।

ਗੁਰੁੂ ਨਾਨਕ ਸੇਵਕ ਜਥਾ (ਬਾਹਰਾ) ਵਲੋਂ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਪਟਨਾ ਸਾਹਿਬ ਵਿਖੇ ਵੀ ਲੰਗਰਾਂ ਦੀ ਪ੍ਰੰਪਰਾ ਨੂੰ ਚਾਲੂ ਰੱਖਿਆ ਹੋਇਆ ਹੈ।ਇਸ ਮੌਕੇ ਪ੍ਰਬੰਧਕਾਂ ਵਲੋਂ ਸਤਿਕਾਰਤ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਗੁਰੁੂ ਕੇ ਲੰਗਰ ਆਤੁੱਟ ਵਰਤਾਏ ਗਏ।ਸਮਾਗਮ ਸਮੇਂ ਜਸਵਿੰਦਰ ਸਿੰਘ ਸੈਦਪੁਰ,ਸੁਖਜੀਤ ਸਿੰਘ ਕਨੇਡਾ,ਚਰਨਜੀਤ ਕੌਰ,ਇੰਦਰਜੀਤ ਸਿੰਘ ਬਜਾਜ,ਪ੍ਰਧਾਨ ਸੰਤੋਖ ਸਿੰਘ ਬਿੱਧੀਪੁਰ,ਜਥੇਦਾਰ ਸੂਬਾ ਸਿੰਘ ਠੱਟਾ,ਭਾਈ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ,ਬਲਜਿੰਦਰ ਸਿੰਘ ਸ਼ੇਰਾ,ਭਾਈ ਜੋਗਾ ਸਿੰਘ,ਕੁਲਵੰਤ ਸਿੰਘ,ਹਰਜੀਤ ਸਿੰਘ,ਸਰਪੰਚ ਲਖਵਿੰਦਰ ਸਿੰਘ ਸੈਦਪੁਰ,ਚਰਨ ਸਿੰਘ,ਅਵਤਾਰ ਸਿੰਘ,ਹਰਜਿੰਦਰ ਸਿੰਘ,ਪਰਮਜੀਤ ਸਿੰਘ,ਜਗੀਰ ਸਿੰਘ,ਦਿਲਬਾਗ ਸਿੰਘ,ਸੁਖਦੇਵ ਸਿੰਘ ਸੋਢੀ,ਗੁਰਨਾਮ ਸਿੰਘ,ਜਰਨੈਲ ਸਿੰਘ ਡਰਾਈਵਰ,ਬਿੱਟੂ ਜੋਸਨ,ਜਸਵਿੰਦਰ ਸਿੰਘ,ਕੰਵਲਜੀਤ ਸਿੰਘ,ਫਕੀਰ ਸਿੰਘ,ਮੋਹਣ ਸਿੰਘ,ਦਵਿੰਦਰ ਸਿੰਘ,ਦਰਸ਼ਨ ਸਿੰਘ,ਨਿਰਮਲ ਸਿੰਘ,ਰੌਕੀ ਹਲਵਾਈ,ਸੁਨੇਹਪ੍ਰੀਤ ਕੌਰ,ਅਨੂਪ੍ਰੀਤ ਕੌਰ,ਜੈਵਿਨ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia puts nuclear forces on high combat alert
Next articleਰੂਸ-ਯੂਕ੍ਰੇਨ ਯੁੱਧਬੰਦੀ ਅਤੇ ਵਿਸ਼ਵ ਸ਼ਾਂਤੀ ਲਈ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਨੇ ਕੀਤੀ ਪ੍ਰਾਰਥਨਾ