HOME ਲਾਇਨਜ਼ ਕਲੱਬ ਨੇ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ ਅਤੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ...

ਲਾਇਨਜ਼ ਕਲੱਬ ਨੇ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ ਅਤੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ – ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ

3

 ਨਵੀਂ ਟੀਮ ਦੇ ਗਠਨ ਅਤੇ ਨਵੇਂ ਸਾਲ ਦੇ ਪ੍ਰੋਜੈਕਟਸ ਲਈ ਹੋਈਆਂ ਅਹਿਮ ਵਿਚਾਰਾਂ – ਲਾਇਨ ਅਸ਼ੋਕ ਸੰਧੂ ਨੰਬਰਦਾਰ 

ਨੂਰਮਹਿਲ ਨਕੋਦਰ ਮਹਿਤਪੁਰ  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਲਾਇਨਜ਼ ਕਲੱਬ ਨੂਰਮਹਿਲ ਦੀ ਮਹਿਲਾ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਦੀ ਪ੍ਰਧਾਨਗੀ ਹੇਠ ਸਾਲ 2024-25 ਦੇ ਅੰਤਿਮ ਦਿਨ 30 ਜੂਨ ਨੂੰ ਵਿਸ਼ੇਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਦੁਨੀਆ ਵਿੱਚ ਨਿੱਤ ਹੁੰਦੇ ਹਾਦਸਿਆਂ ਖਾਸਕਰ ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਜ਼ਿੰਦਾ ਸੜ੍ਹਕੇ ਮਰ ਗਈਆਂ 275 ਕੀਮਤੀ ਜਾਨਾਂ ਪ੍ਰਤੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਪਹਿਲਗਾਮ ਆਤੰਕੀ ਹਮਲਾ, ਵਿਦੇਸ਼ਾਂ ਵਿੱਚ ਲੱਗੀਆਂ ਜੰਗਾਂ ਵਿੱਚ ਮਰ ਰਹੇ ਬੇਕਸੂਰ ਲੋਕ ਆਦਿ ਦੇ ਗੰਭੀਰ ਮਸਲਿਆਂ ਦਾ ਅਧਿਐਨ ਕਰਦਿਆਂ ਵਿਸ਼ਵ ਸ਼ਾਂਤੀ ਲਈ ਈਸ਼ਵਰ ਪਾਸ ਪ੍ਰਾਰਥਨਾ ਕਰਦੇ ਹੋਏ ਸ਼ਰਧਾਂਜਲੀ ਦਿੱਤੀ। ਇਸ ਪ੍ਰਾਰਥਨਾ ਮੌਕੇ ਕਲੱਬ ਦੇ ਅਫ਼ਸਰਾਂ ਲਾਇਨ ਸੋਮਿਨਾਂ ਸੰਧੂ ਇਮੀਡੇਟ ਕਲੱਬ ਪ੍ਰਧਾਨ, ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਲਾਇਨ ਬਬਿਤਾ ਸੰਧੂ, ਲਾਇਨ ਦਿਨਕਰ ਸੰਧੂ, ਲਾਇਨ ਜਸਪ੍ਰੀਤ ਕੌਰ ਸੰਧੂ ਤੋਂ ਇਲਾਵਾ ਨੰਨ੍ਹੇ ਬੱਚਿਆਂ ਵਿੱਚ ਗੁਰਛਾਇਆ ਸੋਖਲ, ਗੁਰਅੰਸ਼ ਸੋਖਲ, ਸ਼ਿਵਵੰਸ਼ ਸੰਧੂ ਦੇ ਨਾਲ ਕੁਮਾਰੀ ਸਿਮਰਨ ਸਿੱਧੂ ਨੇ ਵੀ ਹਿੱਸਾ ਲਿਆ। ਇਸ ਬੈਠਕ ਵਿੱਚ ਜ਼ਿਲ੍ਹਾ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ ਦੇ ਲੀਡਰਸ਼ਿਪ ਹੋਏ ਸਰਬ ਪੱਖੀ ਵਿਕਾਸ ਕਾਰਜਾਂ ਭਰਭੂਰ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਦੇ ਐੱਮ.ਡੀ-321 ਦੇ ਵਾਈਸ ਮਲਟੀਪਲ ਕੌਂਸਲ ਦੇ ਚੇਅਰਮੈਨ ਚੁਣੇ ਜਾਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਕਲੱਬ ਦੇ ਅਫ਼ਸਰਾਂ ਨੇ ਸਾਲ 2025-26 ਲਈ ਡਿਸਟ੍ਰਿਕਟ 321-ਡੀ ਦੀ ਚੁਣੀ ਗਈ ਨਵੀਂ ਟੀਮ ਐੱਮ.ਜੈ.ਐੱਫ ਲਾਇਨ ਵੀ.ਐੱਮ ਗੋਇਲ ਜ਼ਿਲ੍ਹਾ ਗਵਰਨਰ, ਐੱਮ.ਜੈ.ਐੱਫ ਲਾਇਨ ਜੀ.ਐੱਸ ਭਾਟੀਆ ਵਾਈਸ ਡਿਸਟ ਗਵਰਨਰ-1, ਪੀ.ਐੱਮ.ਜੇ.ਐੱਫ ਲਾਇਨ ਰਾਜੀਵ ਖੋਸਲਾ ਵਾਈਸ ਡਿਸਟ ਗਵਰਨਰ-2 ਲਈ ਸ਼ੁਭਕਾਮਨਾਵਾਂ ਮੰਗੀਆਂ ਤਾਂਕਿ ਡਿਸਟ੍ਰਿਕਟ 321-ਡੀ ਨਵੀਆਂ ਬੁਲੰਦੀਆਂ ਹਾਸਿਲ ਕਰੇ। ਕਲੱਬ ਦੇ ਮੈਂਬਰਾਂ ਨੇ ਫੈਸਲਾ ਲਿਆ ਕਿ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਨਵੀਂ ਟੀਮ ਦਾ ਗਠਨ 5 ਜੁਲਾਈ ਨੂੰ ਰਵਾਨਾ ਹੋਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਦੇ ਸੰਪੂਰਣ ਹੋਣ ਤੋਂ ਬਾਅਦ ਲਿਆ ਜਾਵੇਗਾ ਕਿਉਂਕਿ ਕਲੱਬ ਦੇ ਸਾਰੇ ਮੈਂਬਰ ਪਾਵਣ ਯਾਤਰਾ ਲਈ ਜਾ ਰਹੇ ਹਨ। ਇਸ ਪ੍ਰਤੀ ਸੂਚਨਾ ਜ਼ਿਲ੍ਹਾ ਅਫ਼ਸਰਾਂ ਨੂੰ ਦੇ ਦਿੱਤੀ ਗਈ ਹੈ। ਫੋਟੋ : ਵਿਸ਼ਵ ਸ਼ਾਂਤੀ ਅਤੇ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ ਦੀ ਪ੍ਰਾਰਥਨਾ ਕਰਦੀ ਹੋਈ ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਆਪਣੇ ਕਲੱਬ ਦੇ ਅਫ਼ਸਰਾਂ ਨਾਲ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article66 ਕੇ. ਵੀ. ਬਿਜਲੀ ਘਰ ਮਹਿਤਪੁਰ ਵਿਖੇ ਪਿੰਦਰ ਪੰਡੋਰੀ ਵੱਲੋਂ ਨਵੇਂ ਬਰੇਕਰ ਦਾ ਉਦਘਾਟਨ ਕੀਤਾ ਗਿਆ ।
Next articleਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਲਈ ਅੰਨਪੂਰਨਾ ਦਿਵਸ ਨੂੰ ਸਮਰਪਿਤ ਦੋ ਦਿਨ ਦੀ ਲੰਗਰ ਸੇਵਾ