HOME 66 ਕੇ. ਵੀ. ਬਿਜਲੀ ਘਰ ਮਹਿਤਪੁਰ ਵਿਖੇ ਪਿੰਦਰ ਪੰਡੋਰੀ ਵੱਲੋਂ ਨਵੇਂ ਬਰੇਕਰ...

66 ਕੇ. ਵੀ. ਬਿਜਲੀ ਘਰ ਮਹਿਤਪੁਰ ਵਿਖੇ ਪਿੰਦਰ ਪੰਡੋਰੀ ਵੱਲੋਂ ਨਵੇਂ ਬਰੇਕਰ ਦਾ ਉਦਘਾਟਨ ਕੀਤਾ ਗਿਆ ।

5

 ਨਕੋਦਰ ਮਹਿਤਪੁਰ   (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਉਪ ਮੰਡਲ ਮਹਿਤਪੁਰ ਅਧੀਨ 66 ਕੇ.ਵੀ ਬਿਜਲੀ ਘਰ ਮਹਿਤਪੁਰ ਵਿਖੇ 24 ਘੰਟੇ ਯੂ.ਪੀ.ਐਸ ਸਪਲਾਈ ਫੀਡਰ ਰੌਲੀ ਦੇ ਬਰੇਕਰ ਦਾ ਉਦਘਾਟਨ ਮਾਨਯੋਗ ਹਲਕਾ ਇੰਚਾਰਜ ਸ਼ਾਹਕੋਟ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਆਪਣੇ ਘਰ ਕਮਲਾ ਨਾਲ ਕੀਤਾ ਗਿਆ। ਇਸ ਮੌਕੇ ਇੰਦਰਜੀਤ ਸਿੰਘ ਵਧੀਕ ਨਿਗਰਾਨ ਇੰਜੀ: ਸਹਿਰੀ ਮੰਡਲ ਨਕੋਦਰ ਵੱਲੋਂ ਦੱਸਿਆ ਗਿਆ ਕਿ ਇਸ ਸਬ ਡਵੀਜਨ ਅਧੀਨ ਪੈਂਦੇ 12 ਪਿੰਡਾਂ ਨੂੰ ਸਪਲਾਈ ਇੱਕ ਹੀ ਬਰੇਕਰ ਤੋਂ ਚੱਲ ਰਹੀ ਸੀ ਇਹ ਬਰੇਕਰ ਲੱਗਣ ਨਾਲ 6 ਪਿੰਡਾਂ ਨੂੰ ਅਲੱਗ ਕਰ ਦਿੱਤਾ ਗਿਆ ਹੈ। ਇਸ ਨਾਲ ਸਪਲਾਈ ਦਾ ਬਹੁਤ ਵੱਡਾ ਸੁਧਾਰ ਹੋਵੇਗਾ। ਜਿਸ ਨਾਲ ਇਲਾਕੇ ਵਿੱਚ ਪੈਂਦੇ ਖਪਤਕਾਰਾਂ ਨੂੰ ਬਿਜਲੀ ਸਪਲਾਈ ਨਿਰਵਿਘਨ ਮਿਲ ਮਿਲੇਗੀ ਇਸ ਮੌਕੇ ਇੰਜੀਨੀਅਰ ਵਿਨੇ ਕੋਮਲ ਵਧੀਕ ਨਿਗਰਾਨ ਇੰਜੀ: ਨਕੋਦਰ ਇੰਜੀ: ਬਲਵਿੰਦਰ ਸਿੰਘ ਉਪ ਮੰਡਲ ਅਫਸਰ ਮਹਿਤਪੁਰ ਇੰਜ: ਸੁਖਜਿੰਦਰ ਸਿੰਘ ਜੇ.ਈ, ਇੰਜੀ: ਦਵਿੰਦਰ ਸਿੰਘ ਜੇ.ਈ, ਇੰਜੀ: ਹਿਤੇਸੀ ਡੋਗਰਾ ਜੇ.ਈ, ਐਸ ਐਸ ਓ ਗੁਰਿੰਦਰ ਸਿੰਘ ਸਮੇਤ ਉਪਮੰਡਲ ਮਹਿਤਪੁਰ ਦਾ ਸਾਰਾ ਸਟਾਫ ਅਤੇ ਸ਼ਹਿਰ ਦੇ ਮੋਹਤਬਰ ਦੀਪਕ ਸੂਦ, ਅਜੇ ਸੂਦ,ਹਨੀ ਰਾਮੂਵਾਲੀਆ ਸਰਪੰਚ,ਸਾਬੀ ਧਾਲੀਵਾਲ ਬਲਾਕ ਪ੍ਰਧਾਨ, ਸੰਤੋਖ ਸਿੰਘ ਸਰਪੰਚ ਸਿੰਘਪੁਰ, ਬਲਬੀਰ ਸਿੰਘ ਪੰਜਾਬ, ਕਮਲਜੀਤ ਕੌਰ ਮਾਲੋਵਾਲ,ਦੀਪਾ, ਹੈਪੀ, ਸਾਹਿਬ ਸਿੰਘ ਧਾਰੀਵਾਲ, ਰਕੇਸ਼ ਆੜਤੀਆ, ਮਹਾਂਵੀਰ ਨਿੱਕੂ, ਦਲਜੀਤ ਬਾਜਵਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਜ਼ਰਤ ਪੀਰ ਬਾਬਾ ਭੋਲੇ ਨਿੱਕੂ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਸਮਾਪਤ
Next articleਲਾਇਨਜ਼ ਕਲੱਬ ਨੇ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ ਅਤੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ – ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ