(ਸਮਾਜ ਵੀਕਲੀ)
ਲਿੰਕ ਬਣਾਉਂਦੇ ਲੋਕੀਂ ਅੱਜ ਕੱਲ੍ਹ, ਰਿਸ਼ਤੇ ਕੋਈ ਬਣਾਉਂਦਾ ਨਾ,
ਮੱਤਲਬ ਖ਼ਾਤਰ ਹੱਥ ਮਿਲਾਵਣ,ਦਿਲ ਨੂੰ ਕੋਈ ਮਿਲਾਉਂਦਾ ਨਾ,
ਕੱਢਕੇ ਕੰਮ ਤੇ ਮੱਤਲਬ ਆਪਣੇ, ਪਿੱਛੋਂ ਕੋਈ ਬੁਲਾਉਂਦਾ ਨਾ,
ਲਿੰਕ ਬਣਾਉਂਦੇ ਲੋਕੀ ਅੱਜ ਕੱਲ੍ਹ, ਰਿਸ਼ਤੇ…………..
ਸੁੱਖਾਂ ਦੇ ਵਿੱਚ ਪਾਵਣ ਜੱਫੀਆਂ, ਦੁੱਖ ‘ਚੁ ਨੇੜੇ ਆਉਂਦਾ ਨਾ,
ਦੁੱਖਾਂ ਵਿੱਚ ਹੀ ਚੇਤੇ ਕਰਦੇ, ਉਂਝ ਕੋਈ ਰੱਬ ਧਿਉਂਦਾ ਨਾ,
ਹੱਥ ਮਿਲਾਵਣ ਲੋਕੀਂ ਏਥੇ, ਕੋਈ ਦਿਲ ਤੇ ਸੋਚ ਮਿਲਾਉਂਦਾ ਨਾ
ਲਿੰਕ ਬਣਾਉਂਦੇ ਲੋਕੀਂ ਅੱਜ ਕੱਲ੍ਹ, ਰਿਸ਼ਤੇ…………
ਵੋਟਾਂ ਖਾਤਰ ਹੱਥ ਜੋੜਦੇ, ਜਿੱਤ ਕੋਈ ਮਿਲਣੇ ਆਉਂਦਾ ਨਾ,
ਮੱਤਲਬ ਖ਼ਾਤਰ ਹੋਵਣ ਅੱਗੇ,ਉਂਝ ਕੋਈ ਮੁੱਖ ਵਿਖਾਉਂਦਾ ਨਾ,
ਦੋਗਲਿਆਂ ਨੇ ਡੁੱਬਣਾ ਹੁੰਦਾ,ਰੱਬ ਵੀ ਪਾਰ ਲੰਘਾਉਂਦਾ ਨਾ,
ਲਿੰਕ ਬਣਾਉਂਦੇ ਲੋਕੀਂ ਅੱਜ ਕੱਲ੍ਹ, ਰਿਸ਼ਤੇ………….
ਮੈਂ-ਮੈਂ ,ਮੇਰੀ,ਮੈਨੂੰ ,ਪੱਲੇ,ਉਸਦਾ ਸ਼ੁਕਰ ਮਨਾਉਂਦਾ ਨਾ,
ਲਾਲਚਾਂ ਦੇ ਵਿੱਚ ਡੁੱਬਿਆ ਬੰਦਾ,ਰੱਬ ਦਾ ਨਾਮ ਧਿਆਉਂਦਾ ਨਾ,
ਚੋਰੀਆਂ, ਠੱਗੀਆਂ,ਕਰਦਾ, ਬੰਦਾ,ਸੱਚ ਦੇ ਰਸਤੇ ਆਉਂਦਾ ਨਾ,
ਲਿੰਕ ਬਣਾਉਂਦੇ ਲੋਕੀਂ ਅੱਜ ਕੱਲ੍ਹ, ਰਿਸ਼ਤੇ………….
ਆਪਣਿਆਂ ਨਾਲ਼,ਧੋਖੇ ਧੜੀਆਂ, ਦੇਖਣ ਨੂੰ ਉਂਝ ਭੀੜਾਂ ਖੜੀਆਂ ,
ਉੱਪਰੋਂ ਨੇ ਬੱਸ ਦਿੰਦੇ ਥਾਪੀ,ਅੰਦਰੋਂ ਗੁਝੀਆਂ, ਸਾਜ਼ਸ਼ਾਂ ਘੜੀਆਂ,
ਅੱਗੇ ਲਾਕੇ,ਪਿੱਛੇ -ਮੁੜਦੇ,ਪਲਟਣ ਬਾਜ਼ੀ,ਦੇਖ ਕੇ, ਘੜੀਆਂ,
ਸੰਦੀਪ ਲਾਲਚਾਂ ਮਾਰਿਆਂ ਬੰਦਾ, ਸੱਚ ਦੇ ਰਸਤੇ ਆਉਂਦਾ ਨਾ,
ਲਿੰਕ ਬਣਾਉਂਦੇ ਲੋਕੀਂ ਅੱਜ ਕੱਲ੍ਹ, ਰਿਸ਼ਤੇ…….
ਸੰਦੀਪ ਸਿੰਘ’ ‘ਬਖੋਪੀਰ’
ਸੰਪਰਕ:- 9815321027