HOME *ਸਿਆਸੀ ਹਿੱਤ ਲਈ ਸਕੂਲ ਮੁਖੀ ਨੂੰ ਮੁਅੱਤਲ ਕਰਨ ਦੀ ਸਾਂਝੇ ਅਧਿਆਪਕ ਮੋਰਚੇ...

*ਸਿਆਸੀ ਹਿੱਤ ਲਈ ਸਕੂਲ ਮੁਖੀ ਨੂੰ ਮੁਅੱਤਲ ਕਰਨ ਦੀ ਸਾਂਝੇ ਅਧਿਆਪਕ ਮੋਰਚੇ ਵੱਲੋਂ ਨਿਖੇਧੀ*

3
*ਸਿੱਖਿਆ ਕ੍ਰਾਂਤੀ ਦੀ ਝੂਠੀ ਡਰਾਮੇਬਾਜ਼ੀ ਛੱਡ ਕੇ ਸਾਰੇ ਸਕੂਲਾਂ ਵਿੱਚ ਅਧਿਆਪਕ ਪੂਰੇ ਕਰਨ ਦੀ ਕੀਤੀ ਮੰਗ*  *10 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ*
 ਫਿਲੌਰ ਅੱਪਰਾ  (ਸਮਾਜ ਵੀਕਲੀ)   (ਦੀਪਾ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰ ਸੁਰਿੰਦਰ ਕੁਮਾਰ ਪੁਆਰੀ ,ਸੂਬਾ ਕਮੇਟੀ ਮੈਂਬਰ ਨਵਪ੍ਰੀਤ ਬੱਲੀ ,ਕਰਨੈਲ ਫਿਲੌਰ ,ਸੁਖਚਰਨ ਕੁਮਾਰ ਤੇ  ਜਗਵਿੰਦਰ ਸਿੰਘ,ਦੀ ਅਗਵਾਈ ਹੇਠ ਸਿੱਖਿਆਂ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ ਅਤੇ ਸਾਂਝੇ ਬਿਆਨ ਰਾਹੀਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੋਇੰਦਵਾਲ ਜਿਲ੍ਹਾ ਤਰਨਤਾਰਨ ਦੇ ਸਕੂਲ ਵਿੱਚ ਸਿੱਖਿਆ ਕ੍ਰਾਂਤੀ ਸਮਾਗਮ ਤਹਿਤ ਸਕੂਲ ਵਿੱਚ ਮਾੜਾ ਮੋਟਾ ਕੰਮ ਕਰ ਰਹੇ ਬੱਚਿਆਂ ਦੀ ਆੜ ਹੇਠ ਸਕੂਲ ਮੁਖੀ ਨੂੰ ਮੁਅੱਤਲ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ | ਆਗੂਆਂ ਨੇ ਕਿਹਾ ਕਿ ਸਕੂਲ ਵਿੱਚ ਸਮਾਗਮ ਦੌਰਾਨ ਕਈ ਵਾਰ ਬੱਚਿਆਂ ਤੋਂ ਆਓ ਭਗਤ ਕਰਾਈ ਜਾਂਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਬੱਚੇ ਵੇਟਰ ਬਣ ਜਾਂਦੇ ਹਨ ਇਸ ਤੋਂ ਇਲਾਵਾ ਵਿਭਾਗ ਵੱਲੋਂ ਬਿਜਨਸ ਬਲਾਸਟਰ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦਾ ਸਮਾਨ ਤਿਆਰ ਕਰਕੇ ਵੇਚਿਆ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਵਿਦਿਆਰਥੀ ਮਜ਼ਦੂਰ ਬਣ ਜਾਂਦੇ ਹਨ। ਇਹ ਸਿਰਫ ਸਿੱਖਿਆ ਕ੍ਰਾਂਤੀ ਦੇ ਸਮਾਗਮਾਂ ਦੀ ਹੋ ਰਹੀ ਬਦਨਾਮੀ ਤੋ ਬਚਣ, ਆਮ ਆਦਮੀ ਪਾਰਟੀ ਦੇ ਸੌੜੇ ਸਿਆਸੀ ਹਿੱਤਾਂ ਅਤੇ ਆਪਣੀ ਵਾਹ ਵਾਹ ਖੱਟਣ ਲਈ ਅਧਿਆਪਕਾਂ ਦੀ ਬਲੀ ਦਿੱਤੀ ਜਾ ਰਹੀ ਹੈ। ਸਾਂਝੇ ਅਧਿਆਪਕ ਮੋਰਚੇ ਵੱਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੋਇੰਦਵਾਲ ਦੇ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਆਗੂਆਂ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਸਮਾਗਮਾਂ ਲਈ ਵਿਭਾਗ ਵੱਲੋਂ ਹਾਲੇ ਤੱਕ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ। ਸਰਕਾਰ ਵੱਲੋਂ ਅਧਿਆਪਕਾਂ ਨੂੰ ਝੂਠੀ ਸਿੱਖਿਆ ਕ੍ਰਾਂਤੀ ਦੇ ਸਮਾਗਮ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਧਿਆਪਕ ਮਜਬੂਰੀ ਵੱਸ ਇਹਨਾਂ ਸਮਾਗਮਾਂ ਦਾ ਸਾਰਾ ਖਰਚਾ ਆਪਣੇ ਪੱਲਿਓਂ ਹੀ ਕਰ ਰਹੇ ਹਨ। ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਿੱਖਿਆ ਕ੍ਰਾਂਤੀ ਦੀ ਝੂਠੀ ਡਰਾਮੇਬਾਜੀ ਛੱਡ ਕੇ ਪ੍ਰਾਇਮਰੀ ਸਕੂਲਾਂ ਵਿੱਚ ਜਮਾਤਵਾਰ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕ ਪੂਰੇ ਕਰਨ ਲਈ ਅਧਿਆਪਕਾਂ ਦੀ ਭਰਤੀ ਕਰਨ ਅਤੇ ਅਧਿਆਪਕਾਂ ਦੇ ਸਾਲਾਂ ਤੋਂ ਲਟਕ ਰਹੇ ਮਸਲੇ ਹੱਲ ਕਰਨ ਦੀ ਜੋਰਦਾਰ ਮੰਗ ਕੀਤੀ। ਇਸ ਮੌਕੇ ਕੰਵਲਜੀਤ ਸਿੰਘ ਸੰਗੋਵਾਲ, ਸੁਖਵਿੰਦਰ ਸਿੰਘ ਮੱਕੜ ਤੀਰਥ ਸਿੰਘ ਬਾਸੀ , ਮੰਗਤ ਸਿੰਘ, ਸੁਵਿੰਦਰ ਗਿੱਲ, ਮੀਨਾਕਸ਼ੀ, ਬਲਜੀਤ ਸਿੰਘ ਕੁਲਾਰ, ਵੇਦ ਰਾਜ, ਗੁਰਮੇਲ ਸਿੰਘ ਕੁਲਰੀਆਂ, ਨਿਰਮੋਲਕ ਸਿੰਘ ਹੀਰਾ, ਗੁਰਿੰਦਰ ਸਿੰਘ, ਕਮਲਦੇਵ, ਬਖਸ਼ੀ ਰਾਮ,  ਲੇਖ ਰਾਜ ਪੰਜਾਬੀ, ਰਾਕੇਸ਼ ਕੁਮਾਰ, ਪਰਮਜੀਤ ਫਿਲੌਰ, ਮਨਿੰਦਰ ਸਿੰਘ, ਲਖਵੀਰ ਪਾਸਲਾ ਰਾਜਵਿੰਦਰ ਕੌਰ,ਸੋਨੀਆ, ਮੋਨਿਕਾ ਸ਼ਰਮਾ, ਅਨੀਤਾ ਰਾਣੀ ਜਮਸ਼ੇਰ, ਪੰਕਜ ਕੁਮਾਰ, ਰਸ਼ਮਿੰਦਰ ਸੋਨੂ ਸਵਰਾਜਬੀਰ ਕੌਰ, ਕੁਲਵੰਤ ਕੌਰ ਲਾਂਬੜੀ ਪੂਨਮ ਰਾਣੀ ਰਮਨ ਗੁਪਤਾ, ਅਸ਼ੋਕ ਕੁਮਾਰ ਮਹਿਮੀ, ਭੁਵਨੇਸ਼ ਬਾਲੀ, ਬਲਵੀਰ ਕੁਮਾਰ, ਵਿਜੈ ਕੁਮਾਰ, ਅਸ਼ਵਨੀ ਕੁਮਾਰ ਤੇਜਿੰਦਰ ਕੁਮਾਰ ਆਦਿ ਆਗੂ ਹਾਜ਼ਰ ਸਨ । ਉਹਨਾਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਅਧਿਆਪਕ ਮਸਲਿਆਂ ਪ੍ਰਤੀ ਅੜੀਅਲ ਵਤੀਰਾ ਅਪਣਾਉਣ ਵਿਰੁੱਧ 10 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਵਿੱਚ ਅਧਿਆਪਕ ਅਤੇ ਅਧਿਆਪਕ ਜਥੇਬੰਦੀਆਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਫੂਲੇ ਫਿਲਮ ਇੱਕ ਇਤਿਹਾਸਿਕ ਦਸਤਾਵੇਜ਼”ਮਾਨਵਤਾ ਕਲਾ ਮੰਚ ਨਗਰ
Next articleHow to celebrate Vesak Day (Buddha Jayanti) ?