HOME ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਨਵੀਆਂ ਬਣੀਆਂ ਇਮਾਰਤਾਂ ਦਾ ਉਦਘਾਟਨ ਤੇ ਸਲਾਨਾ...

ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਨਵੀਆਂ ਬਣੀਆਂ ਇਮਾਰਤਾਂ ਦਾ ਉਦਘਾਟਨ ਤੇ ਸਲਾਨਾ ਨਾਮ ਵੰਡ ਸਮਾਗਮ ਕਰਵਾਇਆ 

 ਫਿਲੌਰ/ਅੱਪਰਾ   (ਸਮਾਜ ਵੀਕਲੀ)  (ਦੀਪਾ)-ਅੱਜ ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਵਿਖੇ ਸਰਕਾਰੀ ਗ੍ਰਾਂਟਾਂ ਦੀ ਮਦਦ ਨਾਲ ਬਣੀਆਂ ਇਮਾਰਤਾਂ ਦਾ ਉਦਘਾਟਨ ਸਮਾਜ ਸੇਵਕ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਿਲੌਰ ਜੀ ਨੇ ਆਪਣੇ ਘਰ ਕਮਲਾ ਨਾਲ ਕੀਤਾ!ਇਸ ਮੌਕੇ ਵਿਸ਼ੇਸ਼ ਮਹਿਮਾਨ ਅਮਰੀਕ ਸਿੰਘ ਸਹੋਤਾ ਯੂਐਸਏ ਵਿਸ਼ੇਸ਼ ਤੌਰ ਤੇ ਪੁੱਜੇ!ਅੱਜ ਤਕਰੀਬਨ 3250000 ਰੁਪਏ ਦੇ ਨਾਲ ਉਸਾਰੀ ਲਾਈਬਰੇਰੀ,ਸਾਇੰਸ ਲੈਬ,ਜਮਾਤ ਕਮਰਾ,ਚਾਰਦਵਾਰੀ ਅਤੇ ਬਾਥਰੂਮ ਦਾ ਉਦਘਾਟਨ ਕੀਤਾ!ਸਕੂਲ ਮੁਖੀ ਮਾਸਟਰ ਜਸਪਾਲ ਸੰਧੂ ਨੇ ਪੰਜਾਬ ਸਰਕਾਰ ਅਤੇ ਐਨਆਰਆਈ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਰਕੇਸ਼ ਕੁਮਾਰ ਬੱਬੂ ਆਸਟਰੇਲੀਆ ਵਾਲਿਆਂ ਨੇ ਸਕੂਲ ਦੀ ਸਾਇੰਸ ਲੈਬ ਵਾਸਤੇ ਲਗਭਗ 50 ਹਜਾਰ ਰੁਪਏ ਦੀ ਟੈਲੀਸਕੋਪ ਕਮ ਮਾਈਕਰੋਸਕੋਪ ਦਾਨ ਕੀਤੀ! ਅੱਜ ਸਲਾਨਾ ਨਤੀਜੇ ਵਿੱਚ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨਾਂ ਨੇ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ!ਅੱਜ ਦੇ ਸਮਾਗਮ ਵਿੱਚ ਅਮਰੀਕ ਸਿੰਘ ਸਹੋਤਾ ਯੂਐਸਏ,ਸਰਪੰਚ ਵਿਨੇ ਕੁਮਾਰ ਬੰਗੜ ਅਪਰਾ,ਰਕੇਸ਼ ਕੁਮਾਰ ਬੱਬੂ ਆਸਟਰੇਲੀਆ,ਚੇਅਰਮੈਨ ਕਮਲ ਕੁਮਾਰ,ਸੰਤ ਆਤਮਾ ਦਾਸ,ਬਲਵਿੰਦਰ ਕੌਰ ਨੰਬਰਦਾਰ ਚੱਕ ਸਾਬੂ,ਰਚਨਾ ਦੇਵੀ ਸਾਬਕਾ ਸਰਪੰਚ ਚੱਕ ਸਾਬੂ,ਜਗਤ ਰਾਮ ਭੱਟੀ,ਬੂਟਾ ਮਸਾਣੀ, ਬਲਵੀਰ ਸ਼ੋਕਰ,ਤਜਿੰਦਰ ਲਾਲੀ ਅਪਰਾ,ਅਮਰਜੀਤ ਸਿੰਘ,ਮੋਹਨ ਲਾਲ ਮੈਂਬਰ ਪੰਚਾਇਤ,ਸਤਨਾਮ ਸਿੰਘ ਜੱਜਾ ਖੁਰਦ,ਮਨਦੀਪ ਸਿੰਘ ਮਾਨ,ਸ਼ਰਨਜੀਤ ਸਿੰਘ, ਅਰਵਿੰਦਰ ਸਿੰਘ,ਹਰਜੀਤ ਸਿੰਘ,ਨੈਨਸੀ ਰਾਣੀ,ਨੀਰੂ ਬਾਲਾ,ਰਮਨਦੀਪ ਕੌਰ ਕੈਂਥ,ਪ੍ਰੋਮਿਲਾ ਦੇਵੀ ਅਤੇ ਗੁਰਨਾਮ ਸਿੰਘ ਆਦੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਦਿਵਾਸੀ ਇਲਾਕਿਆਂ ’ਚ ਹਕੂਮਤੀ ਜਬਰ ਵਿਰੁੱਧ ਸੰਗਰੂਰ ਵਿਖੇ ਸੂਬਾਈ ਕਨਵੈਨਸ਼ਨ ਅਤੇ ਮੁਜ਼ਾਹਰਾ 22 ਮਈ ਨੂੰ 
Next article“ਫੂਲੇ ਫਿਲਮ ਇੱਕ ਇਤਿਹਾਸਿਕ ਦਸਤਾਵੇਜ਼”ਮਾਨਵਤਾ ਕਲਾ ਮੰਚ ਨਗਰ