*ਜਿਹੜੀਆਂ ਕੌਮਾਂ ਆਪਣੇ ਇਤਿਹਾਸ ਭੁੱਲ ਜਾਂਦੀਆਂ ਨੇ……!
ਜਾਤੀ ਵਿਤਕਰਾ ਜਿਸ ਤਨ ਲਾਗੇ ਸੋ ਤਨ ਜਾਣੇ।
ਫੂਲੇ ਫ਼ਿਲਮ ਦੇ ਹਰ ਕਲਾਕਾਰ ਨਿਰਦੇਸ਼ਕ ਕਹਾਣੀਕਾਰ ਨੂੰ ਇਸ ਫਿਲਮ ਦੀ ਸਫ਼ਲਤਾ ਲਈ ਮੁਬਾਰਕ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਜਿਸ ਫ਼ਿਲਮ ਤੇ ਸਰਕਾਰਾਂ ਰੋਕ ਲਾਉਣ ਜ਼ਾਹਿਰ ਹੈ ਕਿ ਉਸ ਵਿੱਚ ਕੁਝ ਅਜਿਹਾ ਹੈ ਜੋ ਉਹਨਾਂ ਦੇ ਝੂਠ ਤੰਤਰ ਦਾ ਪੜਦਾ ਫਾਸ਼ ਕਰਦਾ ਹੈ। ਜੋਤੀ ਰਾਓ ਫੂਲੇ ਧਾਰਮਿਕ ਕੱਟੜਤਾ ਦੇ ਕੱਟੜ ਵਿਰੋਧੀ ਸਨ। ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨਿਧੜਕ ਨਿਰਪੱਖ ਲੋਕ ਮਸੀਹਾ ਸਨ।ਮੇਰੇ ਕੋਲ ਉਹ ਸ਼ਬਦ ਨਹੀਂ ਜੋ ਮੈਂ ਮਾਤਾ ਸਵਿਤਰੀ ਫੂਲੇ ਤੇ ਜੋਤੀ ਰਾਓ ਫੂਲੇ ਬਾਰੇ ਲਿਖ ਸਕਾਂ ਮੇਰਾ ਨਮਨ ਹੈ। ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਕਿਤਾਬ ‘ ਪਹਿਲੀ ਅਧਿਆਪਕਾ ’ ਜੋ ਕਿ ਪਿਛਲੇ ਸਾਲ ਗ਼ਦਰੀ ਬਾਬਿਆਂ ਦੇ ਮੇਲੇ ਤੇ ਰਿਲੀਜ਼ ਹੋਈ ਸੀ। ਫਿਲਮ ਦੇ ਦ੍ਰਿਸ਼ਾਂ ਨਾਲ ਮਿਲਦੀ ਜੁਲਦੀ ਹੈ।
ਫੂਲੇ ਜੀ ਕਹਿੰਦੇ ਨੇ ਕਿ ਮੈਂ ਨਹੀਂ ਮੰਨਦਾ ਕਿ ਵੇਦ ਕਿਸੇ ਈਸ਼ਵਰ ਨੇ ਬਣਾਏ ਨੇ ਵੇਦਾਂ ਨੇ ਸਮਾਜ ਨੂੰ ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ ਬਣਾਇਆ ਹੈ। ਸ਼ੂਦਰ ਬ੍ਰਹਮਾ ਦੇ ਪੈਰਾਂ ਚੋਂ ਉਤਪੰਨ ਹੋਏ ਨੇ ਤੇ ਪੈਰਾਂ ਚੋਂ ਉਤਪੰਨ ਹੋਣ ਵਾਲਿਆਂ ਨੂੰ ਪੈਰਾਂ ਥੱਲਿਓਂ ਜਮੀਨ ਵੀ ਕੱਢਣੀ ਆਉਂਦੀ ਹੈ ਇਹ ਫੂਲੇ ਜੀ ਨੇ ਸਾਬਤ ਕੀਤਾ ਹੈ। ਇਹ ਫਿਲਮ ਸਾਨੂੰ ਇਸ ਕਰਕੇ ਦੇਖਣੀ ਚਾਹੀਦੀ ਹੈ ਕਿ ਫੂਲੇ ਜੀ ਚਾਹੁੰਦੇ ਸਨ ਜੋ ਕਤਾਰਾਂ ਮੰਦਰਾਂ ਦੇ ਅੱਗੇ ਲੱਗੀਆਂ ਨੇ ਉਹ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਅੱਗੇ ਲੱਗਣੀਆਂ ਚਾਹੀਦੀਆਂ ਨੇ। ਇਸ ਦੇਸ਼ ਚੋਂ ਭਰਮ ਪਖੰਡ ਝੂਠ ਤੰਤਰ ਨੂੰ ਵਿਸ਼ਰਾਮ ਲੱਗਣਾ ਚਾਹੀਦਾ ਹੈ। ਸੰਵਿਧਾਨ ਦੀ ਧਾਰਾ 151 ਦੀ ਪੂਰੀ ਤਰ੍ਹਾਂ ਪਾਲਣਾ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਕੁਇੰਟਲਾਂ ਦੇ ਹਿਸਾਬ ਨਾਲ ਖੜਕਾਉਣ ਦੇ ਲਈ ਭਾਰੇ ਟਲ ਬਣ ਰਹੇ ਹਨ ਤਾਂ ਤੁਸੀਂ ਬੇਸ਼ਕ ਮਾਨਸਿਕ ਰੋਗੀ ਹੋ। ਜਿਸ ਵਿਚਾਰਧਾਰਾ ਤੋਂ ਸਰਕਾਰਾਂ ਨੂੰ ਡਰ ਲੱਗਦਾ ਹੈ ਉਹ ਵਿਚਾਰਧਾਰਾ ਪ੍ਰਚੰਡ ਰੂਪ ਵਿੱਚ ਲੋਕਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ। ਜੇਕਰ ਫੂਲੇ ਜੀ ਨਾ ਹੁੰਦੇ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ ਪੇਰੀਅਰ ਸਾਹਿਬ ਨਾ ਹੁੰਦੇ ਤੇ ਹੋਰ ਅਨੇਕਾਂ ਮਹਾਂਪੁਰਸ਼ ਇਸ ਦੇਸ਼ ਅੰਦਰ ਨਾ ਆਉਂਦੇ ਤਾਂ ਇਥੇ ਸੂਰਾਂ, ਕੁੱਤਿਆਂ, ਗਧਿਆਂ ਤੇ ਮਨੁੱਖਾਂ ਚ ਕੋਈ ਫ਼ਰਕ ਨਹੀਂ ਸੀ ਹੋਣਾ। ਸੋ ਮਾਨਵਤਾ ਕਲਾ ਮੰਚ ਨਗਰ ਫੂਲੇ ਫ਼ਿਲਮ ਦੀ ਆਮਦ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਹੈ। ਇਹ ਫਿਲਮ ਪਿੰਡ- ਪਿੰਡ ਗਲ਼ੀ-ਗਲ਼ੀ ਮੁਹੱਲੇ ਮੁਹੱਲੇ ਚੱਪੇ ਚੱਪੇ ਤੇ ਲੋਕਾਂ ਨੂੰ ਦਿਖਾਓ। ਤਾਂ ਕਿ ਉਹਨਾਂ ਨੂੰ ਉਹ ਵਿਚਾਰਧਾਰਾ ਸਮਝ ਆ ਸਕੇ ਜੋ ਉਹਨਾਂ ਦੀ ਆਪਣੀ ਵਿਚਾਰਧਾਰਾ ਹੋਣੀ ਚਾਹੀਦੀ ਹੈ। ਜੋ ਧਰਮ ਮਨੁੱਖ ਨੂੰ ਮਨੁੱਖ ਨਾ ਸਮਝੇ ਉਸ ਧਰਮ ਦੇ ਵਿਰੋਧੀ ਸਨ ਸਾਡੇ ਰਹਿਬਰ ਫੂਲੇ ਜੀ । ਲੱਖ ਲੱਖ ਪ੍ਰਣਾਮ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



