ਦੋ ਪੁਲਾਂ ਦੇ ਵਾਂਗੂੰ…….

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਦੋ ਪੁਲਾਂ ਦੇ ਵਾਂਗੂੰ ਸੱਜਣਾਂ,
ਨਾ ਮੇਲ ਹੋਇਆ ਨਾ ਵਿੱਛੜ ਸਕੇ।
ਪੌੜੀ ਵਿੱਚੋਂ ਟੁੱਟ ਗਏ ਪੌਡੇ,
ਨਾ ਉੱਤਰ ਹੋਇਆ ਨਾ ਸਿਖ਼ਰ ਚੜੇ।
ਦੋ ਪੁਲਾਂ ਦੇ……
ਉੱਗੇ ਸੀ ਭਾਵੇਂ ਕਲੀਆਂ ਬਣ ਕੇ,
ਪਰ ਫੁੱਲਾਂ ਵਾਂਗ ਖਿੜ ਨਾ ਸਕੇ।
ਘੁਮਿਆਰ ਦੇ ਚਾਕ ਵਿੱਚ ਪੱਕੇ ਨਾ,
ਤੇ ਕੱਚੇ ਘੜੇ ਵਾਂਗ ਤਿੜ ਨਾ ਸਕੇ।
ਨਾ ਹੀ ਵਰਖਾ ਬਣ ਕੇ ਵਰ੍ਹ ਹੋਇਆ,
ਤੇ ਨਾ ਮੌਸਮ ਵਾਂਗੂੰ ਨਿੱਖਰ ਸਕੇ।
ਦੋ ਪੁਲਾਂ ਦੇ….
ਦਿਲ ਦੇ ਵਿੱਚ ਹੀ ਦਰਦ ਲਕੋ ਲਏ,
ਛਮ ਛਮ ਪੈਂਦੇ ਮੀਂਹ ਵਿੱਚ ਰੋਏ।
ਕਿੱਦਾਂ ਪੁੱਟ ਕੇ ਸੁੱਟਾ ਬੀਅ ਜਿਹੜੇ,
ਕਰਮਾਂ ਵਾਲੀ ਨੀਂਹ ਵਿੱਚ ਬੋਏ।
ਸੜ ਗਏ ਬੂਟੇ ਛਾਂ ਬਹੁਤੀ ਵਿੱਚ,
ਖਿੜ ਗਏ ਜਿਹੜੇ ਤਿੱਖੜ ਤੜੇ।
ਦੋ ਪੁਲਾਂ ਦੇ ਵਾਂਗੂੰ ਸੱਜਣਾਂ,
ਨਾ ਮੇਲ਼ ਹੋਇਆ ਨਾ ਵਿੱਛੜ ਸਕੇ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੈਸ਼ਨਲ ਅਚੀਵਮੈਂਟ ਸਰਵੇ (ਨੈਸ)ਸਬੰਧੀ ਇਕ ਰੋਜ਼ਾ ਫਰੈਸ਼ਰ ਵਰਕਸ਼ਾਪ ਦਾ ਦੂਜਾ ਬੈਚ ਸਮਾਪਤ
Next articleरेल डिब्बा कारखाना में आजादी की 75वीं वर्षगॉंठ को समर्पित हिन्दी सप्ताह का शुभारम्भ