(ਸਮਾਜ ਵੀਕਲੀ)
ਜੋ ਹੈਸੀਅਤ ਤੋਂ ਬਾਹਰ ਨਹੀਂ ਉਹ ਲੈਣਾ ਚਾਹੀਦਾ
ਜਿਨ੍ਹਾਂ ਮਿਲਿਆ ਉਹਦੇ ਚ ਖੁਸ਼ ਰਹਿਣਾ ਚਾਹੀਦਾ
ਨਹੀਂ ਸਾਰੀ ਹੀ ਉੱਮਰ ਦੁੱਖ ਜ਼ਿੰਦਗੀ
ਹੀ ਸਹਿੰਦੀ ਆ,,,,,,
ਜ਼ਿੰਦਗੀ ਵਿਖਾਵੇ ਦੀ ਸਕੂਨ ਖੋ ਲੈਂਦੀ ਆ
ਉੱਚਾ ਦੇਖਕੇ ਕਿਸੇ ਨੂੰ ਉੱਚੀ ਲਾਈਏ
ਨਾਂ ਉਡਾਰੀ,,,,,,,,,,,,,,,,,
ਫ਼ਾਇਦਾ ਸੱਜਣੋ ਨਹੀਂ ਹੁੰਦਾ ਜਿੰਦ
ਜਿਉਣ ਦਾ ਅਧਾਰੀ
ਫਸੀ ਫਿਕਰਾਂ ਚ ਜਿੰਦ ਬੜਾ ਕੁੱਝ,,,,,
ਕਹਿੰਦੀ ਆ
ਜ਼ਿੰਦਗੀ ਵਿਖਾਵੇ ਦੀ ਸਕੂਨ ਖੋ ਲੈਂਦੀ ਆ
ਪਿੱਛੇ ਲੱਗ ਕੇ ਕਿਸੇ ਦੇ ਤੁਸੀਂ ਘਰ ਨਾ ਆਜਾੜੋ
ਵੇਖ ਕਿਸੇ ਦੀ ਤਰੱਕੀ ਐਵੇਂ ਦਿਲ ਨੂੰ ਨਾ ਸਾੜੋ
ਕੀਤੀ ਲੋਹੇ ਦੀ ਦੀਵਾਰ ਵੀ ਰੇਤ ਵਾਂਗੂੰ
ਢਹਿੰਦੀ ਆ
ਜ਼ਿੰਦਗੀ ਵਿਖਾਵੇ ਦੀ ਸਕੂਨ ਖੋ ਲੈਂਦੀ ਆ
ਕੰਮ ਕਰਦੇ ਨਹੀਂ ਡੇਰਿਆਂ ਤੋ ਲਏ ਜੋ ਤਵੀਤ
ਪੱਲੇ ਬੰਨ੍ਹ ਲਓ ਜੋ ਆਖੇ ਅੱਜ ਗੱਲ ਗੁਰਮੀਤ
ਦੁੱਖ਼ ਭਰੀ ਜਿੰਦ ਜਾ ਸਿਵਿਆਂ ਚ ਬਹਿੰਦੀ ਆ
ਜ਼ਿੰਦਗੀ ਵਿਖਾਵੇ ਦੀ ਸਕੂਨ ਖੋ ਲੈਂਦੀ ਆ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ



