HOME ਕੰਪਿਊਟਰ ਪ੍ਰੋਗਰਾਮ ਅਤੇ ਸਾਫਟਵੇਅਰ

ਕੰਪਿਊਟਰ ਪ੍ਰੋਗਰਾਮ ਅਤੇ ਸਾਫਟਵੇਅਰ

ਪਵਨ ਕੁਮਾਰ ਅੱਤਰੀ

   (ਸਮਾਜ ਵੀਕਲੀ)   ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲਾ ਯੰਤਰ ਜਾਂ ਮਸ਼ੀਨ ਹੈ, ਜੋ ਕਿ ਡਾਟਾ ਉੱਤੇ ਇੱਕ ਪ੍ਰੋਗਰਾਮ ਜਿਹੜਾ ਹਦਾਇਤਾਂ ਦੀ ਇੱਕ ਸੂਚੀ ਤੋਂ ਤਿਆਰ ਹੁੰਦਾ ਹੈ, ਦੇ ਤਹਿਤ ਕਾਰਵਾਈ ਕਰਦਾ ਹੈ। ਕੰਪਿਊਟਰ ਅੰਕਾਂ, ਸ਼ਬਦਾਂ, ਤਸਵੀਰਾਂ, ਅਵਾਜਾਂ, ਗ੍ਰਾਫ਼ਿਕਸ  ਅਤੇ ਹੋਰ ਵੀ ਕਈ ਕਿਸਮਾਂ ਦੇ ਡਾਟਾ ਤੇ ਕਾਰਵਾਈ ਕਰ ਸਕਦਾ ਹੈ । ਕੰਪਿਊਟਰ ਬਹੁਤ ਹੀ ਜਿਆਦਾ ਬਹੁਮੁਖੀ ਹੈ। ਅਸਲ ਵਿੱਚ ਇਹ ਵਿਆਪਕ ਜਾਣਕਾਰੀ ਉੱਤੇ ਕਾਰਵਾਈ ਕਰਨ ਵਾਲੀਆਂ ਮਸ਼ੀਨਾਂ ਹਨ।

ਕੰਪਿਊਟਰ ਪ੍ਰੋਗਰਾਮ:- ਕੰਪਿਊਟਰ ਪ੍ਰੋਗਰਾਮ ਕੰਪਿਊਟਰ ਨੂੰ ਨਿਰਦੇਸ਼ ਦੇਣ ਲਈ ਸੰਬੰਧਿਤ ਪ੍ਰੋਗਰਾਮਾਂ ਦੀ ਇੱਕ ਸੂਚੀ ਹੁੰਦੀ ਹੈ ਜਿਸ ਦੀ ਮਦਦ ਨਾਲ ਅਸੀਂ ਕੰਪਿਊਟਰ ਤੋਂ ਕੰਮ ਲੈ ਸਕਦੇ ਹਾਂ। ।ਪ੍ਰੋਗਰਾਮਾਂ ਦੀ ਮਦਦ ਨਾਲ ਹੀ ਕੰਪਿਊਟਰ ਸਾਡੇ ਨਿਰਧਾਰਿਤ ਤਰੀਕੇ ਨਾਲ ਵਿਵਹਾਰ ਕਰਨ ਦੇ ਯੋਗ ਬਣਦਾ ਹੈ ।ਬਿਨਾਂ ਪ੍ਰੋਗਰਾਮਾਂ ਦੇ ਕੰਪਿਊਟਰ ਬੇਕਾਰ ਹੁੰਦੇ ਹਨ । ਕੰਪਿਊਟਰ ਆਪਣੇ ਆਪ ਕੋਈ ਕੰਮ ਨਹੀਂ ਕਰ ਸਕਦਾ । ਬਹੁਤ ਸਾਰੀਆਂ ਪਰੋਗਰਾਮਿੰਗ ਭਾਸ਼ਾਵਾਂ ਹਨ ਜਿਵੇਂ ਕਿ ਸੀ, ਸੀ ++, ਪਾਸਕਲ, ਬੇਸਿਕ, ਫੌਰਟਰਨ ਅਤੇ ਕੋਬੋਲ ਜੋ ਅਲੱਗ ਅਲੱਗ ਕੰਮਾਂ ਲਈ ਵਰਤੀਆਂ ਜਾਂਦੀਆਂ ਹਨ ।ਇਹਨਾਂ ਦੀ ਮਦਦ ਨਾਲ ਹੀ ਪ੍ਰੋਗਰਾਮਾਂ ਦੇ ਸਮੂਹ ਸਾਫਟਵੇਅਰ, ਵੈਬਸਾਈਟ ਆਦਿ ਨੂੰ ਬਣਾਇਆ ਜਾਂਦਾ ਹੈ ।ਕੁਝ ਉੱਚ ਪੱਧਰੀ ਭਾਸ਼ਾਵਾਂ ਹੁੰਦੀਆਂ ਹਨ ਜਿਸ ਵਿੱਚ ਪ੍ਰੋਗਰਾਮਿੰਗ ਕਰਨੀ ਆਸਾਨ ਹੁੰਦੀ ਹੈ ਅਤੇ ਕੁਝ ਲੋ ਲੈਵਲ ਭਾਸ਼ਾਵਾਂ ਹੁੰਦੀਆਂ ਹਨ ਜਿਸ ਵਿੱਚ ਪ੍ਰੋਗਰਾਮਿੰਗ ਕਰਨੀ ਔਖੀ ਹੁੰਦੀ ਹੈ । ਸਾਫਟਵੇਅਰ:- ਸੋਫਟਵੇਅਰ ਕੰਪਿਊਟਰ ਮਸ਼ੀਨ ਦੇ ਸਮਝਣਯੋਗ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ ਜੋ ਕੰਪਿਊਟਰ ਦੇ ਪ੍ਰੋਸੈਸਰ ਨੂੰ ਕੰਮ ਕਰਨ ਲਈ ਹਦਾਇਤਾਂ ਦਿੰਦਾ ਹੈ । ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਦੋਵੇਂ ਇੱਕ ਦੂਜੇ ਦੀਆਂ ਜਰੂਰਤਾਂ ਹਨ ਅਗਰ ਅਸੀਂ ਕੰਪਿਊਟਰ ਮਸ਼ੀਨ ਤੋਂ ਕੰਮ ਲੈਣਾ ਹੈ ਤਾਂ ਇਹਨਾਂ ਦੋਹਾਂ ਦਾ ਹੋਣਾ ਲਾਜ਼ਮੀ ਹੈ ।
ਮੁੱਖ ਤੌਰ ਤੇ ਕੰਪਿਊਟਰ ਸੋਫਟਵੇਅਰ ਦੋ ਪ੍ਰਕਾਰ ਦੇ ਹੁੰਦੇ ਹਨ :-
1. ਸਿਸਟਮ ਸਾਫਟਵੇਅਰ
2. ਐਪਲੀਕੇਸ਼ਨ ਸਾਫਟਵੇਅਰ
1. ਸਿਸਟਮ ਸਾਫਟਵੇਅਰ:- ਸਿਸਟਮ ਸਾਫਟਵੇਅਰ ਉਹ ਸਾਫਟਵੇਅਰ ਹੁੰਦੇ ਹਨ ਜੋ ਕੰਪਿਊਟਰ ਦੇ ਹਾਰਡਵੇਅਰ ਤੋਂ ਕੰਮ ਲੈਣ ਲਈ ਬਣਾਏ ਜਾਂਦੇ ਹਨ । ਇਸ ਤੋਂ ਬਿਨਾਂ ਕੰਪਿਊਟਰ ਕੰਮ ਨਹੀਂ ਕਰਦਾ। ਸਿਸਟਮ ਸੋਫਟਵੇਅਰ ਨੂੰ ਬਣਾਉਣਾ ਔਖਾ ਹੁੰਦਾ ਹੈ ਅਤੇ ਇਸ ਨੂੰ ਸਾਫਟਵੇਅਰ ਮਾਹਿਰ ਹੀ ਬਣਾ ਸਕਦੇ ਹਨ। ਇਹ ਇੱਕ ਅਜਿਹਾ ਪਲੇਟਫਾਰਮ ਤਿਆਰ ਕਰਦੇ ਹਨ ਜਿਸ ਉੱਪਰ ਅਸੀਂ ਐਪਲੀਕੇਸ਼ਨ ਸੋਫਟਵੇਅਰ ਨੂੰ ਚਲਾ ਸਕਦੇ ਹਾਂ। ਸਿਸਟਮ ਸੋਫਟਵੇਅਰ ਨੂੰ ਸਮਝਣ ਲਈ ਅਸੀਂ ਰੇਲਵੇ ਟਰੈਕ ਦੀ ਉਦਾਹਰਨ ਲੈ ਸਕਦੇ ਹਾਂ। ਜਿਸ ਤਰ੍ਹਾਂ ਰੇਲਵੇ ਟਰੈਕ ਇੱਕ ਵਾਰ ਵਿਛਾ ਦਿੱਤਾ ਜਾਂਦਾ ਹੈ ਫਿਰ ਉਸ ਉੱਪਰ ਉਸ ਦੇ ਕੰਪੈਟੀਬਲ ਕੋਈ ਵੀ ਟ੍ਰੇਨ ਚਲਾਈ ਜਾ ਸਕਦੀ ਹੈ, ਇਸ ਤਰ੍ਹਾਂ ਸਿਸਟਮ ਸਾਫਟਵੇਅਰ ਜਦੋਂ ਇੱਕ ਵਾਰ ਕਿਸੇ ਵੀ ਕੰਪਿਊਟਿੰਗ ਡਿਵਾਈਸ ਵਿਚ ਇੰਸਟਾਲ ਕਰ ਲਿਆ ਜਾਂਦਾ ਹੈ ਤਾਂ ਉਸ ਤੇ ਇੰਸਟਾਲਡ ਸਿਸਟਮ ਸਾਫਟਵੇਅਰ ਦੇ ਕੰਪੈਟੀਬਲ ਕੋਈ ਵੀ ਐਪਲੀਕੇਸ਼ਨ ਸੋਫਟਵੇਅਰ ਚਲਾਇਆ ਜਾ ਸਕਦਾ ਹੈ । ਕੁਝ ਮੁਢਲੇ ਕੰਮ ਜਿਵੇਂ ਕਿ ਫਾਈਲਾਂ ਦਾ ਪ੍ਰਬੰਧ ਕਰਨਾ, ਫਾਈਲਾਂ ਦੀ ਸਾਂਭ ਸੰਭਾਲ ਕਰਨਾ, ਕੰਪਿਊਟਰ ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਟਰਾਂਸਲੇਟ ਕਰਨਾ ਅਤੇ ਯੂਜ਼ਰ ਦਾ ਕੰਪਿਊਟਰ ਸਿਸਟਮ ਨਾਲ ਸੰਪਰਕ ਸਮੇਂ ਉਸ ਨੂੰ ਸੁਚੱਜਾ ਵਾਤਾਵਰਨ ਪ੍ਰਧਾਨ ਕਰਨ ਆਦਿ ਲਈ ਸਿਸਟਮ ਸਾਫਟਵੇਅਰਾਂ ਦੀ ਵਰਤੋਂ ਕੀਤੀ ਜਾਂਦੀ ਹੈ ।ਸਿਸਟਮ ਸਾਫਟਵੇਅਰ ਨੂੰ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਵੇਂ ਕਿ ਆਪਰੇਟਿੰਗ ਸਿਸਟਮ, ਭਾਸ਼ਾ ਟਰਾਂਸਲੇਟਰ, ਜੋਟਿਲਿਟੀ ਪ੍ਰੋਗਰਾਮ । ਇਹਨਾਂ ਸਭ ਦੀ ਬਹੁਤ ਮਹੱਤਤਾ ਹੈ ਅਤੇ ਸਾਰੇ ਅਲੱਗ ਅਲੱਗ ਕੰਮਾਂ ਲਈ ਬਣਾਏ ਗਏ ਸਿਸਟਮ ਸਾਫਟਵੇਅਰ ਹਨ ।
2. ਐਪਲੀਕੇਸ਼ਨ ਸਾਫਟਵੇਅਰ:-ਇਹ ਸਾਫਟਵੇਅਰ ਕੁਝ ਵਿਸ਼ੇਸ਼ ਕੰਮਾਂ ਦੇ ਕਰਨ ਲਈ ਬਣਾਏ ਜਾਂਦੇ ਹਨ । ਇਹਨਾਂ ਨੂੰ ਬਣਾਉਣਾ ਸਿਸਟਮ ਸੋਫਟਵੇਅਰ ਬਣਾਉਣ ਨਾਲੋਂ ਸੌਖਾ ਹੁੰਦਾ ਹੈ । ਮੋਬਾਇਲ ਵਿੱਚ ਵਰਤੇ ਜਾਣ ਵਾਲੇ ਐਪਲੀਕੇਸ਼ਨ ਸੋਫਟਵੇਅਰਾਂ ਨੂੰ ਐਪਸ ਵੀ ਕਿਹਾ ਜਾਂਦਾ ਹੈ । ਇਹ ਕਈ ਪ੍ਰਕਾਰ ਦੇ ਹੋ ਸਕਦੇ ਹਨ । ਜਿਵੇਂ ਦਾ ਅਸੀਂ ਕੰਮ ਕਰਨਾ ਹੋਵੇ ਉਸ ਦੇ ਮੁਤਾਬਿਕ ਐਪਲੀਕੇਸ਼ਨ ਸਾਫਟਵੇਅਰ ਅਸੀਂ ਆਪਣੇ ਕੰਪਿਊਟਰਿੰਗ ਡਿਵਾਈਸ ਵਿੱਚ ਇੰਸਟਾਲ ਕਰ ਸਕਦੇ ਹਾਂ । ਇਸ ਦੀਆਂ ਕੁਝ ਉਦਾਹਰਨਾਂ:-ਵਰਡ ਪ੍ਰੋਸੈਸਰ ਸੋਫਟਵੇਅਰ, ਸਪਰੈਡਸ਼ੀਟ ਸੋਫਟਵੇਅਰ, ਗਰਾਫਿਕਸ ਸੋਫਟਵੇਅਰ, ਟੈਲੀ ਸਾਫਟਵੇਅਰ, ਫੋਟੋਸ਼ੋਪ ਸਾਫਟਵੇਅਰ ਆਦਿ ।
ਪਵਨ ਕੁਮਾਰ ਅੱਤਰੀ
ਕੰਪਿਊਟਰ ਫੈਕਲਟੀ
ਸ.ਸ.ਸ. ਸਕੂਲ ਪਰਮਜੀਤਪੁਰ (ਕਪੂਰਥਲਾ) 
ਮੋਬ. 8427791277
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article,,, ਜ਼ਿੰਦਗੀ,,,,
Next articleਬੇਕਰਸਫੀਲਡ ਕੈਲੀਫੋਰਨੀਆ ਵਿਖੇ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2025 ਦਾ ਆਯੋਜਨ