ਘਨੌਰ, (ਸਮਾਜ ਵੀਕਲੀ) (ਰੋਮੀ ਘੜਾਮਾਂ): ਹਲਕੇ ਅਧੀਨ ਪੈਂਦੇ ਪਿੰਡ ਘੜਾਮਾਂ ਕਲਾਂ ਵਿੱਚ ਸਥਿਤ ‘ਜ਼ਿੰਦਗੀ ਜ਼ਿੰਦਾਬਾਦ’ ਕਿਤਾਬ ਘਰ (ਲਾਇਬ੍ਰੇਰੀ) ਵਿਖੇ ਅੱਜ ਖੂਬ ਰੌਣਕਾਂ ਲੱਗੀਆਂ। ਮੌਕਾ ਸੀ ਨਵੀਂ ਆ ਰਹੀ ਫਿਲਮ ‘ਚੜ੍ਹਦੀ ਕਲਾ’ ਦੀ ਪ੍ਰਮੋਸ਼ਨ ਦਾ। ਕਿਤਾਬ ਘਰ ਦੇ ਮੁੱਖ ਸੰਚਾਲਕ ਓਮ ਪ੍ਰਕਾਸ਼ ਘੜਾਮਾਂ ਨੇ ਦੱਸਿਆ ਕਿ ਇਸ ਲਈ ਫਿਲਮ ਦੇ ਪ੍ਰਮੁੱਖ ਫ਼ਨਕਾਰ ਰੂਪੀ ਗਿੱਲ, ਜਰਨੈਲ ਸਿੰਘ ਅਤੇ ਹਿੰਮਤ ਸੰਧੂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਦਰਸ਼ਕਾਂ ਦੇ ਰੂਬਰੂ ਹੋਏ। ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਲੋਕਾਂ ਨੂੰ ਫਿਲਮ ਵੇਖਣ ਦੀ ਅਪੀਲ ਕੀਤੀ ਅਤੇ ਆਪਣੀ ਜ਼ਿੰਦਗੀ ਦੀਆਂ ਖੂਬਸੂਰਤ ਯਾਦਾਂ ਸਾਂਝੀਆਂ ਕੀਤੀਆਂ। ਉਪਰੰਤ ਸਾਰੀ ਟੀਮ ਨੇ ਕਿਤਾਬ ਘਰ ਦਾ ਦੌਰਾ ਕਰਦਿਆਂ ਪ੍ਰਬੰਧਕਾਂ ਦੀ ਖੂਬ ਸ਼ਲਾਘਾ ਕੀਤੀ ਅਤੇ ਹੱਲਾਸ਼ੇਰੀ/ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਨਿੰਦਰ ਸਿੰਘ, ਮਾ. ਸੁਸ਼ੀਲ ਕੁਮਾਰ, ਜੋਧਵੀਰ ਸਿੰਘ ਸਰਪੰਚ, ਸੁਰਿੰਦਰ ਕੁਮਾਰ ਸਰਪੰਚ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



