(ਸਮਾਜ ਵੀਕਲੀ)
ਆਥਣ ਵੇਲ਼ੇ ਜਦ ਘਰ ਜਾਨਾਂ ਵਾਂ।
ਡਾਹਢੇ ਦੁੱਖਾਂ ਸਾਂਵੇ ਹਰ ਜਾਨਾਂ ਵਾਂ।
ਇੱਕੋ ਕਮਰਾ ਤੇ ਛੱਤ ਪਈ ਚੋਵੇ।
ਤਕ ਦਿਆਂ ਮੰਜ਼ਰ ਠਰ ਜਾਨਾਂ ਵਾਂ।
ਭੈਣ ਹੰਡਾਵੇ ਸੂਟ ਟਾਕੀਆ ਵਾਲ਼ੇ।
ਸੋਚ ਚੀਸਾਂ ਦੇ ਨਾ ਭਰ ਜਾਨਾਂ ਵਾਂ।
ਮਾਂ ਦੀ ਅੱਖ ਦੇ ਹੰਝੂ ਹੱਥੀ ਪੂੰਝੇ।
ਤੇ ਪਿਓ ਬੇਵੱਸ ਵੇਖ ਡਰ ਜਾਨਾਂ ਵਾਂ।
ਗਮਾਂ ਦੀਆਂ ਜੋ-ਜੋ ਸੁਗਾਤਾਂ ਮਿਲੀਆਂ।
ਕਰ ਤੱਕੜਾ ਜੇਰਾ ਜਰ ਜਾਨਾਂ ਵਾਂ।
ਲੱਗਦੈ ਹੁੱਣ ਨੀਂ ਖਿੜਨੇ ਹਾਸੇ ਵਿਹੜੇ।
ਜਾਂਦੇ ਯਾਰ ਨੂੰ ਸਜਦਾ ਕਰ ਜਾਨਾਂ ਵਾਂ।
ਆਉਦੀ ਕਿਉਂ ਨੀਂ ਏ ਮੌਤ ਕਲਿਹਣੀ।
ਮਰਨਾ ਈ ਐ ਨਾ, ਮਰ ਜਾਨਾਂ ਵਾਂ।
ਆਥਣ ਵੇਲ਼ੇ ਜਦ ਘਰ ਜਾਨਾਂ ਵਾਂ।
ਡਾਹਢੇ ਦੁੱਖਾਂ ਸਾਂਵੇ ਹਰ ਜਾਨਾਂ ਵਾਂ।
ਦੀਪਕ ਸ਼ੇਰਗੜ੍ਹ (9646106530)


