ਜ਼ਿੰਦਗੀ

ਅਮਨ ਟਿਵਾਣਾ

 (ਸਮਾਜ ਵੀਕਲੀ)

ਜ਼ਿੰਦਗੀ ਲਫਜ਼ ਵੇਖਣ ਨੂੰ ਛੋਟਾ ਲੱਗਦਾ ,
ਪਰ ਬਹੁਤ ਕੁਝ ਦੇਖਣ ਤੇ ਸਿੱਖਣ ਨੂੰ ਮਿਲਦਾ ਇਸ ਜ਼ਿੰਦਗੀ ਤੋਂ,
ਕੲੀਆਂ ਲਈ ਉਲਝਣ ਤੇ ਕੲੀਆਂ ਲਈ ਸੁਲਝਣ ਹੈ ਜ਼ਿੰਦਗੀ,
ਕੲੀਆਂ ਲਈ ਦੁੱਖਾਂ ਦਾ ਪਹਾੜ ਤੇ ਕਈਆ ਲਈਆਂ ਸੁੱਖਾਂ ਦਾ ਸਿਹਰਾ ਹੈ ਜ਼ਿੰਦਗੀ,
ਕੲੀਆਂ ਲਈ ਅੰਤ ਤੇ ਕੲੀਆਂ ਲਈ ਸ਼ੁਰੂਆਤ ਹੈ ਜ਼ਿੰਦਗੀ,
ਕੲੀਆਂ ਲਈ ਮਿਹਨਤ ਤੇ ਕੲੀਆਂ ਲਈ ਮਿਹਨਤ ਦਾ ਫਲ ਹੈ ਜ਼ਿੰਦਗੀ,
ਕੲੀਆਂ ਲਈ ਸੱਭ ਕੁਝ ਤੇ ਕੲੀਆਂ ਲਈ ਕੁਝ ਵੀ ਨਹੀਂ ਹੈ ਇਹ ਜ਼ਿੰਦਗੀ,
ਕੲੀਆਂ ਲਈ ਫੁੱਲਾਂ ਤੇ ਕੲੀਆਂ ਲਈ ਕੰਢਿਆਂ ਦਾ ਰਾਹ ਹੈ ਜ਼ਿੰਦਗੀ,
ਕੲੀਆਂ ਲਈ ਸਿਰਫ ਦੋੜ ਤੇ ਕੲੀਆਂ ਲਈ ਸੁਹਾਵਣਾ ਸਫ਼ਰ ਹੈ ਇਹ ਜ਼ਿੰਦਗੀ,
ਕੲੀਆਂ ਲਈ ਸਿਰਫ ਦੁਨੀਆਂਦਾਰੀ ਦੀ ਭੀੜ ਤੇ ਕੲੀਆਂ ਲਈ ਰਿਸ਼ਤਿਆਂ ਦਾ ਮੇਲਾ ਹੈ ਇਹ ਜ਼ਿੰਦਗੀ,
ਕੲੀਆਂ ਲਈ ਸਿਰਫ ਖਾਲੀ ਪੰਨਾ ਤੇ ਕੲੀਆਂ ਲਈ ਅਧੂਰੀ ਖਵਾਇਸ਼ਾਂ ਦੀ ਕਿਤਾਬ ਹੈ ਇਹ ਜ਼ਿੰਦਗੀ,
ਕੲੀਆਂ ਲਈ ਆਮ‌ ਤੇ ਕੲੀਆਂ ਲਈ ਬਹੁਤ ਅਨਮੋਲ ਹੈ ਇਹ ਜ਼ਿੰਦਗੀ,
ਕੲੀਆਂ ਲਈ ਸਿਰਫ ਕਰਮਾਂ ਦੇ ਰੋਣੇ ਤੇ ਕੲੀਆਂ ਲਈ ਕਰਮਾਂ ਦਾ ਫਲ ਹੈ ਇਹ ਜ਼ਿੰਦਗੀ,
ਕੲੀਆਂ‌ ਲਈ ਦੂਜਿਆ ਨੂੰ ਦੁੱਖ ਦੇਣੇ ਤੇ ਕੲੀਆਂ ਲਈ ਸਿਰਫ ਦੂਜਿਆਂ ਨੂੰ ਹਾਸੇ ਵੰਡਣਾਂ ਹੈ ਇਹ ਜ਼ਿੰਦਗੀ,
ਕੲੀਆਂ ਲਈ ਕੁਦਰਤ ਤੇ ਕੲੀਆਂ ਲਈ ਕਾਇਨਾਤ ਹੈ ਇਹ ਜ਼ਿੰਦਗੀ
ਕੲੀਆਂ ਲਈ ਸਿਰਫ ਸਵਾਲ ਤੇ ਕੲੀਆਂ ਲਈ ਟਿਵਾਣਾ ਜਵਾਬ ਹੈ ਜ਼ਿੰਦਗੀ,
ਕੲੀਆਂ ਲਈ ਸਿਰਫ ਸਵਾਲ ਤੇ ਕੲੀਆਂ ਲਈ‌ ਟਿਵਾਣਾ ਜਵਾਬ ਹੈ ਇਹ ਜ਼ਿੰਦਗੀ।।

ਅਮਨ ਟਿਵਾਣਾ
ਪਿੰਡ ਢਕਾਨਸੂ ਕਲਾ, ਜ਼ਿਲਾ ਪਟਿਆਲਾ,
ਮੋਬਾਇਲ : 7347224990

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲ ਦਾ ਸੱਚ
Next articleਅੰਤਰਰਾਸ਼ਟਰੀ ਰਿਕਾਰਡ ਧਾਰੀ ਖਿਡਾਰੀ ਵਿੱਕੀ ਦਿਓਲ ਨੇ ਸਿਰਜਿਆ ਨਵਾਂ ਇਤਿਹਾਸ