HOME ਕੀਰਤਨ ਸੇਵਾ ਸੁਸਾਇਟੀ ਮਾਡਲ ਟਾਉਨ, ਲੁਧਿਆਣਾ ਵੱਲੋਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ...

ਕੀਰਤਨ ਸੇਵਾ ਸੁਸਾਇਟੀ ਮਾਡਲ ਟਾਉਨ, ਲੁਧਿਆਣਾ ਵੱਲੋਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ 47ਵਾਂ ਅੱਖਾਂ ਦਾ ਫਰੀ ਅਪਰੇਸ਼ਨ ਅਤੇ ਜਨਰਲ ਮੈਡੀਕਲ ਕੈਂਪ ਲਾਇਆ ਗਿਆ

1
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਸੰਸਥਾਪਕ ਜਵੱਦੀ ਟਕਸਾਲ ਅਤੇ ਸਵਰਗੀ ਪੰਥ ਰਤਨ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਦੀ ਅਸੀਸ ਸਦਕਾ ਪਿਛਲੇ 40 ਸਾਲਾਂ ਤੋਂ ਸਮਾਜਿਕ ਸੇਵਾ ਅਤੇ ਧਰਮ ਕਾਰਜ ਨੂੰ ਸਮਰਪਿਤ ਸ਼੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ:) ਵੱਲੋਂ ਪਰਮ ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਜੀ ਦੀ ਸੁਚੱਜੀ ਰਹਿਨੁਮਾਈ ਹੇਠ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ 47ਵਾਂ ਅੱਖਾਂ ਦਾ ਫਰੀ ਅਤੇ ਜਰਨਲ ਮੈਡੀਕਲ ਕੈਂਪ ਲਾਇਆ ਗਿਆ । ਜਿਸ ਦਾ ਉਦਘਾਟਨ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵੱਲੋਂ ਕੀਤਾ ਗਿਆ । ਇਸ ਸਮੇਂ ਸੁਸਾਇਟੀ ਦੇ ਚੇਅਰਮੈਨ ਮਾਸਟਰ ਤਰਲੋਚਨ ਸਿੰਘ, ਪ੍ਰਧਾਨ ਸ੍ਰ: ਪਰੇਮ ਸਿੰਘ, ਬੀਬੀ ਬਲਦੇਵ ਕੌਰ, ਸੁਰਿੰਦਰ ਸਿੰਘ, ਗੁਰਚਰਨਪਾਲ ਸਿੰਘ, ਰਮਨਜੋਤ ਸਿੰਘ, ਸੁਖਵਿੰਦਰ ਸਿੰਘ, ਸ੍ਰ: ਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਅਜੀਤ ਸਿੰਘ ਛਾਬੜਾ, ਹਰਪਾਲ ਸਿੰਘ, ਹਰਜੀਤ ਸਿੰਘ ਨਰੂਲਾ, ਭੁਪਿੰਦਰ ਸਿੰਘ ਅਰੋੜਾ, ਬਾਬਾ ਅਜੀਤ ਸਿੰਘ, ਦਰਸ਼ਨ ਸਿੰਘ ਪਲਾਈਵੁੱਡ  ਹਾਜ਼ਰ ਰਹੇ । ਕੈਂਪ ਵਿੱਚ, ਡਾ: ਐਚ.ਪੀ.ਸਿੰਘ ਆਈ.ਸਰਜਨ, ਐਮ.ਡੀ. (ਏਮਜ਼) ਸਾਹਮਣੇ ਗੁਰੂ ਨਾਨਕ ਇੰਜੀ: ਕਾਲਜ, ਗਿੱਲ ਰੋਡ, ਡਾ: ਬੀ.ਐਸ ਸ਼ਾਹ ਐਮ.ਡੀ. ਪੈਥਾਲੋਜਿਸਟ, ਮਾਡਲ ਟਾਊਨ, ਸਾਬਕਾ ਮੈਡੀਕਲ ਸੁਪਰਡੈਂਟ ਡੀ.ਐਮ.ਸੀ., ਡਾ: ਬਰਿੰਦਰ ਸਿੰਘ ਪੌਲ ਐਮ. ਡੀ. ਮੈਡੀਸਨ, ਡੀ. ਐਮ (ਨਿਊਰੋਲੋਜੀ) ਏਮਜ਼ ਨਿਊ ਦਿੱਲੀ, ਡੀ.ਐਮ.ਸੀ., ਡਾ: ਬਿਕਰਮ ਸਿੰਘ ਰਾਜਪਾਲ ਐਮ. ਬੀ. ਬੀ. ਐਸ., ਐਮ. ਐਸ, ਕੌਸਮੈਸ ਹਸਪਤਾਲ, ਮਾਡਲ ਟਾਊਨ, ਹੱਡੀਆਂ, ਜੋੜਾਂ ਦੇ ਰੋਗਾਂ, ਗੋਡਿਆਂ ਦੀ ਰੀਪਲਸਮੈਂਟ ਦੇ ਮਾਹਿਰ, ਡਾ: ਐਮ. ਐਸ. ਨੰਦਾ, ਚਮੜੀ ਰੋਗਾਂ ਦੇ ਮਾਹਿਰ ਮਾਡਲ ਟਾਊਨ ਐਕਸਟੈਂਸ਼ਨ-ਏ ਡਾ: ਹਰਵਿੰਦਰ ਸਿੰਘ ਈ. ਐਨ. ਟੀ. ਮਾਡਲ ਟਾਊਨ (ਰਿਟਾ: ਸਿਵਲ ਸਰਜਨ), ਡਾ: ਭਜਨਦੀਪ ਸਿੰਘ, ਦੀਪ ਡੈਂਟਲ ਕਲੀਨਿਕ, ਸ਼ਾਸ਼ਤਰੀ ਨਗਰ, ਮਾਡਲ ਟਾਊਨ ਡਾ: ਰਵੀਕਾਤ ਐਮ. ਡੀ. ਮੈਡੀਕਲ ਪ੍ਰੈਕਟੀਸ਼ਨਰ ਗਾਂਧੀ ਕਲੋਨੀ (ਕੋਚਰ ਮਾਰਕੀਟ), ਡਾ: ਅਵਰੀਨ ਸਿੰਘ ਸ਼ਾਹ ਐਮ.ਐਸ. (ਸਰਜਰੀ) ਐਮ. ਸੀ. ਐਚ ਮਰਦਾਂ ਵਿੱਚ ਸੰਤਾਨ ਸਮੱਸਿਆ ਦੇ ਮਾਹਿਰ ਡਾ: ਅਜੀਤ ਤਿਆਗੀ-ਆਰਤੀ ਤਿਆਗੀ ਐਕਉਪ੍ਰੈਸ਼ਰ ਦੇ ਮਾਹਿਰ ਵਿਸ਼ਾਲ ਨਗਰ, ਪੱਖੋਵਾਲ ਰੋਡ ਡਾ: ਸੁਚਿਤਾ ਬਤੇਰਾ (ਗਾਇਨੀ) ਐਮ.ਬੀ.ਬੀ.ਐਸ., ਐਮ.ਐਸ. ਔਰਤ ਰੋਗਾਂ ਦੇ ਮਾਹਿਰ, ਪਾਸੀ ਨਗਰ ਡਾ: ਹਰਮੀਤ ਸਿੰਘ ਸੈਣੀ, ਫਿਜਉਥਰੈਪਿਸਟ ‘ਹਰਜਸ ਹਸਪਤਾਲ’ ਸ਼ਹੀਦ ਕਰਨੈਲ ਸਿੰਘ ਨਗਰ ਪੱਖੋਵਾਲ ਰੋਡ ਵੈਦ ਬਿਧਪਾਲ ਸਿੰਘ – ਨਾਦੀ ਪਾਰਿਕਸ਼ਾ, ਹਰ ਬੀਮਾਰੀ ਦੇ ਮਾਹਿਰ ਸ਼ਹੀਦ ਕਰਨੈਲ ਸਿੰਘ ਨਗਰ ਮਰੀਜ਼ਾਂ ਦਾ ਚੈੱਕਅਪ ਕੀਤਾ ।
ਨੋਟ: ਕੈਂਪ ਵਿੱਚ ਚਿੱਟੇ ਮੋਤੀਆ ਵਾਲੇ ਕੇਸਾਂ ਵਿੱਚ ਅੱਖਾਂ ਦੇ ਲੈਂਜ਼ ਫਰੀ ਪਾਏ ਜਾਣਗੇ, ਦਵਾਈਆਂ ਫਰੀ ਦਿੱਤੀਆਂ ਗਈਆਂ ਬੀ.ਪੀ ਅਤੇ ਸ਼ੂਗਰ ਦੇ ਟੈਸਟ ਵੀ ਕੀਤੇ ਗਏ । ਮੈਡੀਕਲ ਕੈਂਪ ਵਿੱਚ ਸੇਵਾ ਨਿਭਾਉਣ ਵਾਲੇ ਸ਼੍ਰੀ ਅੰਮ੍ਰਿਤ ਕੀਰਤਨ ਸੇਵਾ ਸੋਸਾਇਟੀ ਦੇ ਮੈਂਬਰ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਜਵੱਦੀ ਟਕਸਾਲ ਮੁਖੀ ਸੰਤ ਬਾਬਾ ਅਮੀਰ ਸਿੰਘ  ਵੱਲੋਂ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਕੀਰਤਨ ਸੋਸਾਇਟੀ ਦੇ ਚੇਅਰਮੈਨ ਮਾਸਟਰ ਤਰਲੋਚਨ ਸਿੰਘ ਨੇ ਦੱਸਿਆ ਸੋਸਾਇਟੀ ਮਾਨਵਤਾ ਦੇ ਭਲੇ ਲਈ ਅਨੇਕਾਂ ਕਾਰਜ ਕਰਨ ਲਈ ਹਰ ਸਮੇਂ ਯਤਨਸ਼ੀਲ ਹੈ । ਮਾਸਟਰ ਜੀ ਨੇ ਬਾਬਾ ਅਮੀਰ ਸਿੰਘ ਵੱਲੋਂ ਦਿੱਤੀ ਰਹਿਨੁਮਾਈ ਲਈ ਧੰਨਵਾਦ ਕੀਤਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੈਰ ਵਾਜਿਬ ਫੰਡਾਂ ਨਾਲ ਝੂਠੇ ਐਲਾਨ ਕਰਕੇ ਪੰਜਾਬ ਦੀ ਸਤਾ ਨੂੰ ਹਥਿਆਉਣ ਦੇ ਸੁਪਨੇ ਲੈਣ ਵਾਲੀਆਂ ਪਾਰਟੀਆਂ ਦੇ ਭਾਜਪਾ 14 ਮਾਰਚ ਨੂੰ ਪਾਜ ਊਧੇੜੇਗੀ – ਵਾਲਮੀਕੀ, ਸੰਗੋਵਾਲ ਤੇ ਸਪਰਾ 
Next articleਡਾ: ਕੋਟਨੀਸ ਹੈਲਥ ਐਂਡ ਐਜੂਕੇਸ਼ਨ ਸੈਂਟਰ ਵੱਲੋਂ ਮਹਿਲਾ ਦਿਵਸ ਤੇ ਸਮਾਗਮ ਆਯੋਜਿਤ