ਗੱਲਾਂ ਕਰੀਏ ਖਰੀਆਂ

ਸਤਨਾਮ ਕੌਰ ਤੁਗਲਵਾਲਾ
(ਸਮਾਜ ਵੀਕਲੀ)
ਆ ਵੇ ਮਾਹੀਆਂ,
ਬਹਿ ਵੇ ਮਾਹੀਆਂ
ਗੱਲਾਂ  ਕਰੀਏ ਖਰੀਆਂ।
ਝੂਠੇ ਸਾਰੇ ਦਾਵੇ ਤੇਰੇ,
ਝੂਠੀਆਂ ‌ਨੇ ਦਿਲਬਰੀਆਂ।
 ਚਿਹਰਾ ਤੈਥੋਂ ਪੜ੍ਹ ਨਾ ਹੋਵੇ,
ਵੇ ਤੂੰ ‌ਢੇਰ ਕਿਤਾਬਾਂ ਪੜ੍ਹੀਆਂ ।
ਪੰਡ ਝੂਠ ਦੀ ਰੱਖ ਦੇ ਪਾਸੇ,
ਸੱਚ ਵਿੱਚ ਬਰਕਤਾਂ ਬੜੀਆਂ।
ਅੰਬਰ ਦੇ ਨਿੱਤ ਤਾਰੇ ਤੋੜੇ,
ਪੈਰੀ ਖਿੱਤੀਆਂ ਧਰੀਆਂ।
ਇਹ ਨੇ ਮੇਰੇ ਕੰਮ ਦੱਸ ਕਿਹੜੇ,
ਕਰਦਾ ਏ ਨਿੱਤ ਅੜੀਆਂ।
ਰੀਝ ਨਾ ਮੇਰੀ ਇੱਕ ਪੁਗਾਈ,
ਵੇ  ਮੈ   ਸੌ ਸੌ ਮਿੰਨਤਾਂ ਕਰੀਆਂ।
ਦਿਲ ਦੇ ਭੇਦ ਲੁਕਾਏ ਸਾਰੇ,
ਅੰਦਰ ਗੰਢਾਂ ਬੜੀਆਂ ।
ਧੁੱਪ ਛਾਂ  ਜਿਹਾ ਸਮਝ ਨਾ ਆਵੇ,
ਕਿਹੜੀਆਂ ਰਾਹਾਂ ‌ਫੜੀਆਂ।
ਕਿਹੜਾ ਵੇ ਦੱਸ ਮੰਤਰ ਫੂਕਾਂ,
ਪੀੜਾਂ ਜਾਣ ਨਾ ਜਰੀਆਂ।
ਆ ਵੇ ਮਾਹੀਆਂ,
ਬਹਿ ਵੇ ਮਾਹੀਆਂ।
ਕੁੱਝ ਗੱਲਾਂ ਕਰੀਏ ਖਰੀਆਂ।
ਸਤਨਾਮ ਕੌਰ ਤੁਗਲਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਫ਼ਤਾਰ
Next article  ਪੰਛੀ