ਸ੍ਰੀ ਗੁਰੂ ਰਵਿਦਾਸ ਸਭਾ ਯੂਕੇ, ਯੋਰਪ ਤੇ ਅਬਰੋਡ ਨੇ ਜਨਗਣਨਾ (CENSUS 2021) ਵਿੱਚ ਆਪਣਾ ਧਰਮ ਰਵਿਦਾਸੀਆ ਲਿਖਾਓੁਣ ਦੀ ਸੰਗਤਾ ਨੂੰ ਅਪੀਲ

ਲੰਡਨ (ਸਮਾਜ ਵੀਕਲੀ)- ਸ੍ਰੀ ਗੁਰੂ ਰਵਿਦਾਸ ਸਭਾ ਯੂਕੇ ਯੋਰਪ ਤੇ ਅਬਰੋਡ ਨੇ ਸਾਰੀਆਂ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਜਨਗਣਨਾ (census 2021 ) ਦੇ ਫ਼ਾਰਮ ਵਿੱਚ ਆਪਣਾ ਧਰਮ ਰਵਿਦਾਸੀਆ ਲਿਖਾਓੁਣ ਦੀ ਬੇਨਤੀ ਕੀਤੀ ਹੈ । ਅਦਾਰਾ ਸਮਾਜ ਵੀਕਲੀ ਨਾਲ ਗੱਲ ਕਰਦਿਆਂ ਸਭਾ ਦੇ ਪ੍ਰਧਾਨ ਸ਼੍ਰੀ ਦਿਲਾਵਰ ਸਿੰਘ ਬਾਘਾ ਜੀ ਤੇ ਜਨਰਲ ਸਕੱਤਰ ਸ਼੍ਰੀ ਜਸਵੀਰ ਰਾਮ ਹੀਰ ਹੁਣੀ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਸਭਾ ਯੂਕੇ ਦੀ ਮਿਤੀ 7-3-21 ਨੂੰ ਜੂਮ ਮੀਟਿੰਗ ਹੋਈ ਜਿਸ ਵਿੱਚ ਫੇਸਲਾ ਕੀਤਾ ਗਿਆ ਕਿ ਜਨ ਗਣਨਾ ਵਿੱਚ ਆਪਣਾ ਧਰਮ ਰਵਿਦਾਸੀਆ ਦਰਜ ਕਰਵਾਇਆ ਜਾਵੇ ਕਿਓੁਕਿ ਸਭਾ ਦੇ ਸਵਿੰਧਾਨ ਮੁਤਾਬਕ ਸਾਡਾ ਸਮਾਜ ਰਵਿਦਾਸੀਆ ਹੈ ਤੇ ਸਾਡਾ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੋ ਕਿ ਸਭਾ ਦੇ ਸਵਿੰਧਾਨ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਲਿਖਿਆਂ ਹੋਇਆਂ ਹੈ ਸੋ ਸ੍ਰੀ ਗੁਰੂ ਰਵਿਦਾਸ ਸਭਾ ਯੂਕੇ ਯੋਰਪ ਤੇ ਅਬਰੋਡ ਦੇ ਸਵਿੰਧਾਨ ਦੀ ਪਾਲਣਾ ਕਰਦੇ ਹੋਏ ਅਸੀਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਆਪਣਾ ਧਰਮ ਰਵਿਦਸੀਆ ਲਿਖਾਓੁ ਜੀ ।ਇੱਥੇ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ  ਹੈ। ਇਹਥੇ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਭਾ ਦਾ ਸਵਿਧਾਨ 30 ਅਕਤੂਬਰ 1994 ਤੋ ਲਾਗੂ ਹੈ ਜੋ ਕਿ ਸਾਰੀਆਂ ਸਭਾਵਾਂ ਵਲੋਂ ਮਿਲ ਕਿ ਬਣਾਈ ਗਈ ਇੱਕ ਸੱਬ ਕਮੇਟੀ ਵਲੋਂ ਤਿਆਰ ਕੀਤਾ ਗਿਆ ਸੀ ਤੇ ਇਹਨੂੰ ਲਾਗੂ ਕੀਤਾ ਗਿਆ ਸੀ । ਇਸਦੇ ਮੁਤਾਬਕ ਹੀ ਸਭਾ ਦੇ ਫੇਸਲੈ ਲਏ ਜਾਂਦੇ ਹਨ। ਯਾਦ ਰਹੇ ਸ੍ਰੀ ਗੁਰੂ ਰਵਿਦਾਸ ਸਭਾ ਯੂਕੇ ਯੋਰਪ ਤੇ ਅਬਰੋਡ ਇੱਕ ਅਜ਼ਾਦ ਸਭਾ ਹੈ ਜੋ ਕਿ ਕਿਸੇ ਵੀ ਡੇਰੇ ਜਾਂ ਸੰਪਰਦਾਇ ਦੇ ਅਧੀਨ ਕੰਮ ਨਹੀ ਕਰਦੀ ।ਪਰ ਸਤਿਕਾਰ ਸਭ ਦਾ ਕਰਦੀ ਹੈ ਇਸੇ ਲਈ ਸਭਾ ਨੂੰ ਕੋਮ ਦੀ ਸੁਪਰੀਮ ਬੋਡੀ ਮੰਨਿਆ ਜਾਦਾ ਹੈ ।

ਇਸ ਮੀਟਿੰਗ ਦੀ ਪ੍ਰਧਾਨਗੀ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਅਤੇ ਅਬਰੌਡ  ਪ੍ਰਧਾਨ ਸ੍ਰੀ ਦਲਾਵਰ ਸਿੰਘ ਬਾਘਾ ਜੀ ਨੇ ਕੀਤੀ। ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਦੇ ਯੂਰੋਪ ਐਂਡ ਐਬਰੌਡ ਦੇ ਜਨਰਲ ਸੈਕਟਰੀ ਜਸਵੀਰ ਰਾਮ ਹੀਰ ਜੀ, ਵਾਈਸ ਪ੍ਰਧਾਨ  ਸ੍ਰੀ  ਰੇਸ਼ਮ ਬੰਗੜ ਜੀ,  ਵਾਈਸ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਅਤੇ ਐਬਰੌਡ ਦੇ ਯੂਰਪ ਦੇ ਜਨਰਲ ਸੈਕਟਰੀ ਸ੍ਰੀ  ਜੀਵਨ ਲਾਲ ਜੀ, ਅਸਿਸਟੈਂਟ ਜਨਰਲ ਸੈਕਟਰੀ ਸ੍ਰੀ ਹਰਨੇਕ ਰਾਜ ਬਿਰਾਹ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈੱਡਫੋਰਡ ਪ੍ਰਧਾਨ ਸ੍ਰੀ ਜਸਵਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਵਾ ਨੌਰਥੈਂਪਟਨ ਪ੍ਰਧਾਨ ਸ਼੍ਰੀ ਬਾਲ ਹੈਲਨ ਜੀ, ਸ੍ਰੀ ਗੁਰੂ ਰਵਿਦਾਸ ਸਭਾ ਡਰਬੀ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਇਰਥ ਪ੍ਰਧਾਨ ਸ੍ਰੀ  ਪਰਗਨ ਰਾਮ ਗੁਰੂ ਜੀ, ਸ੍ਰੀ ਗੁਰੂ  ਰਵਿਦਾਸ ਸਭਾ ਸਟਰੂ‌ਡ ਪ੍ਰਧਾਨ  ਸ੍ਰੀ ਹਰਜਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈਲਜੀਅਮ ਪ੍ਰਧਾਨ ਸ਼੍ਰੀ ਰਮੇਸ਼ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਗਰੇਵਜੈਡ ਪ੍ਰਧਾਨ ਸ੍ਰੀ ਦਲਾਵਰ ਸਿੰਘ ਜੀ, ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਐਡ ਅਬਰੌਡ   ਦੇ ਸਾਬਕਾ ਜਨਰਲ ਸੈਕਟਰੀ ਸ੍ਰੀ ਦੇਸ ਰਾਜ ਬੰਗੜ ਜੀ, ਸ੍ਰੀ ਗੁਰੂ ਰਵਿਦਾਸ ਸਭਾ ਸਟਰੂਡ ਦੇ ਜਨਰਲ ਸੈਕਟਰੀ  ਸ੍ਰੀ ਸੁਖੀ ਰਾਮ ਅਤੇ ਸ੍ਰੀ  ਜਸਵਿੰਦਰ ਮਾਹੀ ਸ੍ਰੀ ਗੁਰੂ ਰਵਿਦਾਸ ਸਭਾ ਗ੍ਰੇਵਜ਼ੈਂਡ ਦੇ ਵਾਈਸ ਪ੍ਰਧਾਨ ਸ੍ਰੀ ਗਿਆਨ ਚੰਦ ਕਟਾਰੀਆ ਜੀ , ਸ੍ਰੀ ਗੁਰੂ ਰਵਿਦਾਸ ਸਭਾ ਗਰੇਵਜੈਡ   ਖਜ਼ਾਨਚੀ ਸ੍ਰੀ ਸ਼ਰਧਾ ਰਾਮ ਕਲੇਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਜਨਰਲ ਸੈਕਟਰੀ  ਸ੍ਰੀ  ਪ੍ਰਿਥਵੀ ਰੰਧਾਵਾ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੇੈਡਫੋਰਡ ਦੇ ਕਲਚਰ ਸੈਕਟਰੀ ਸ੍ਰੀ ਬਲਵਿੰਦਰ ਸਿੰਘ ਭਰੋਲੀ ਜੀ, ਸ੍ਰੀ ਗੁਰੂ ਰਵਿਦਾਸ ਸਭਾ  ਬੈਡਫੋਰਡ ਦੇ ਖਜ਼ਾਨਚੀ ਸ੍ਰੀ ਬੰਗੜ ਸਾਹਿਬ ਜੀ,  ਸ੍ਰੀ ਗੁਰੂ ਰਵਿਦਾਸ ਸਭਾ ਬੈਲਜੀਅਮ ਰੁਸ਼ਿਨਦਰ  ਲਾਲ ਜੀ ਸ੍ਰੀ ਗੁਰੂ ਰਵਿਦਾਸ ਸਭਾ ਕੋਵੈਂਟਰੀ ਸ੍ਰੀ ਅਸ਼ਵਨੀ ਕੁਮਾਰ ਜੀ   ਆਦਿ ਨੇ ਮੀਟਿੰਗ ਵਿੱਚ ਹਿੱਸਾ ਲਿਆ।

-ਵਿੰਦਰ ਭਰੋਲੀ

Previous articleदेवरिया जनपद में मान्यवर कांशीराम साहेब की मूर्ति का अनावरण
Next articleMorgan first Englishman to play 100 T20Is