ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) ਜਦੋਂ ਦਾ ਮਨੁੱਖਾਂ ਜਨਮ ਹੋਂਦ ਵਿੱਚ ਆਇਆ ਹੈ ਉਸ ਤੋਂ ਬਾਅਦ ਪਸ਼ੂ ਪੰਛੀਆਂ ਦੀ ਉਤਪਤੀ ਹੋਈ ਹੈ ਪੁਰਾਤਨ ਸਮੇਂ ਤੋਂ ਹੀ ਪਸ਼ੂ ਪੰਛੀਆਂ ਨੂੰ ਜਿੱਥੇ ਇੱਕ ਮਿੱਤਰ ਵਜੋਂ ਜਾਣਿਆ ਜਾਂਦਾ ਰਿਹਾ ਹੈ ਉੱਥੇ ਹੀ ਮਨੁੱਖ ਇਹਨਾਂ ਦਾ ਸਾਥ ਲੈ ਕੇ ਆਪਣੇ ਕੰਮਾਂ ਕਾਰਾਂ ਵਿੱਚ ਵੀ ਪਸ਼ੂਆਂ ਨੂੰ ਆਪਣੇ ਨਾਲ ਰੱਖਦਾ ਆ ਰਿਹਾ ਹੈ ਜਿੱਥੇ ਪਸ਼ੂ ਖੇਤੀ ਦੇ ਕੰਮਾਂ ਵਿੱਚ ਕੰਮ ਆਉਂਦੇ ਹਨ ਉੱਥੇ ਹੀ ਪਸ਼ੂਆਂ ਤੋਂ ਪ੍ਰਮੁੱਖ ਤੌਰ ਉੱਤੇ ਦੁੱਧ ਦੀ ਪ੍ਰਾਪਤੀ ਵੀ ਕੀਤੀ ਜਾਂਦੀ ਹੈ ਜਿਨਾਂ ਵਿੱਚ ਪ੍ਰਮੁੱਖ ਤੌਰ ਉੱਤੇ ਮੱਝ ਗਊ ਬੱਕਰੀ ਊਠ ਆਦਿ ਪ੍ਰਮੁੱਖ ਹਨ। ਜੇ ਤਿੰਨ ਚਾਰ ਕੁ ਦਹਾਕੇ ਪਿੱਛੇ ਜਾਈਏ ਤਾਂ ਪੰਜਾਬ ਦੇ ਹਰ ਘਰ ਦੇ ਵਿੱਚ ਪਸ਼ੂ ਰੱਖੇ ਜਾਂਦੇ ਸਨ ਤੇ ਇਸ ਦੇ ਨਾਲ ਹੀ ਘਰਾਂ ਵਿੱਚ ਪੰਛੀਆਂ ਦੀ ਚਹਿਕ ਮਹਿਕ ਵੀ ਸੁਣਨ ਨੂੰ ਅਕਸਰ ਹੀ ਮਿਲਦੀ ਸੀ।
ਸਮੇਂ ਦੀ ਤਰੱਕੀ ਤੇ ਤਬਦੀਲੀ ਨੇ ਜਿੱਥੇ ਹੋਰ ਚੀਜ਼ਾਂ ਸਾਡੇ ਕੋਲੋਂ ਬਹੁਤ ਕੁਝ ਖੋਹਿਆਂ ਉਥੇ ਹੀ ਪਸ਼ੂ ਪੰਛੀਆਂ ਤੋਂ ਵੀ ਮਨੁੱਖ ਨੇ ਪਾਸਾ ਵੱਟ ਲਿਆ ਹੈ। ਘਰੇਲੂ ਪਸ਼ੂਆਂ ਦੇ ਵਿੱਚ ਗਊ ਨੂੰ ਮਾਤਾ ਕਹਿ ਕੇ ਪੂਜਣ ਦੀ ਧਾਰਮਿਕ ਮਿੱਥ ਵੀ ਹੈ ਜੋ ਹੁਣ ਤੱਕ ਬਰਕਰਾਰ ਹੈ ਅਨੇਕਾਂ ਵਿਅਕਤੀ ਹਨ ਜੋ ਕੁਦਰਤ ਵੱਲੋਂ ਸਾਜੀ ਹੋਈ ਬਨਸਪਤੀ ਦੇ ਨਾਲ ਨਾਲ ਪਸ਼ੂ ਪੰਛੀਆਂ ਨੂੰ ਵੀ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਹਨ। ਜਿਸ ਦੀਆਂ ਅਨੇਕਾਂ ਉਦਾਹਰਨਾ ਸਾਡੇ ਕੋਲ ਹਨ।
ਇਹ ਜੋ ਚੰਦ ਸ਼ਬਦ ਲਿਖੇ ਹਨ ਇਹ ਸਭ ਕੁਝ ਨਾਲ ਦਿੱਤੀ ਤਸਵੀਰ ਆਪਣੇ ਆਪ ਹੀ ਬਿਆਨ ਕਰਦੀ ਹੈ ਤਸਵੀਰ ਜੋ ਕਿ ਹਿਮਾਚਲ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਇੱਕ ਪਰਿਵਾਰ ਨੇ ਆਪਣੇ ਘਰ ਵਿੱਚ ਗਊ ਰੱਖੀ ਹੋਈ ਹੈ ਗਊ ਸੂਈ ਹੈ ਤੇ ਉਸਦਾ ਜੋ ਵੱਛਾ ਹੈ ਉਹ ਗਊ ਦੇ ਥਣਾਂ ਨੂੰ ਮੂੰਹ ਨਹੀਂ ਲਾ ਰਿਹਾ ਤੇ ਦੋ ਦਿਨ ਪਰਿਵਾਰ ਨੇ ਦੇਖਿਆ ਉਸ ਤੋਂ ਬਾਅਦ ਕਿਸੇ ਨਾ ਕਿਸੇ ਤਰੀਕੇ ਇਸ ਨੂੰ ਦੁੱਧ ਪਿਲਾਉਣ ਦਾ ਯਤਨ ਕੀਤਾ ਪਰ ਪਰਿਵਾਰ ਕਾਮਯਾਬ ਨਹੀਂ ਹੋਇਆ। ਅਖੀਰ ਨੂੰ ਘਰ ਦੀ ਇੱਕ ਔਰਤ ਸੁਚੱਜੀ ਸੁਆਣੀ ਨੇ ਇਸ ਵੱਛੇ ਪ੍ਰਤੀ ਅਜਿਹਾ ਪਿਆਰ ਦਿਖਾਇਆ ਕਿ ਉਸ ਨੇ ਬੱਚਿਆਂ ਵਾਂਗ ਆਪਣੀ ਛਾਤੀ ਵਿੱਚੋਂ ਇਸ ਗਊ ਦੇ ਬੱਚੇ ਨੂੰ ਦੁੱਧ ਪਿਆਉਣ ਦਾ ਯਤਨ ਕੀਤਾ ਜਿਉਂ ਹੀ ਬੱਚੇ ਨੇ ਔਰਤ ਦੀ ਛਾਤੀ ਉੱਤੇ ਦੁੱਧ ਲਈ ਮੂੰਹ ਮਾਰਿਆ ਤਾਂ ਉਹ ਇੱਕ ਦੋ ਦਿਨਾਂ ਦੇ ਵਿੱਚ ਹੀ ਇਹ ਦੁੱਧ ਪੀਣ ਲੱਗ ਗਿਆ ਉਸ ਤੋਂ ਬਾਅਦ ਇਹ ਵੱਛਾ ਆਪਣੀ ਮਾਂ ਗਊ ਦਾ ਦੁੱਧ ਪੀਣਾ ਸ਼ੁਰੂ ਕਰ ਦਿੰਦਾ ਹੈ।ਬੇਸ਼ਕ ਇਸ ਤਸਵੀਰ ਦੇ ਕੋਈ ਵੀ ਅਰਥ ਕੱਢੇ ਜਾਣ ਪਰ ਇਸ ਮਹਾਨ ਔਰਤ ਦੀ ਸੋਚ ਨੂੰ ਸਲਾਮ ਹੈ ਜਿਸ ਨੇ ਆਪਣੇ ਬੱਚਿਆਂ ਵਾਂਗ ਹੀ ਇਸ ਗਊ ਦੇ ਜਾਏ ਨੂੰ ਦੁੱਧ ਪਿਲਾਉਣ ਦਾ ਯਤਨ ਕੀਤਾ ਤੇ ਉਹ ਕਾਮਯਾਬ ਵੀ ਹੋਈ ਇਸ ਤੋਂ ਸਾਨੂੰ ਸਿੱਖਿਆ ਲੈਣੀ ਬਣਦੀ ਹੈ ਕਿ ਧੰਨ ਹਨ ਇਹ ਲੋਕ ਜੋ ਪਸ਼ੂ ਪੰਛੀਆਂ ਨੂੰ ਆਪਣੇ ਬੱਚਿਆਂ ਵਾਂਗ ਹੀ ਪ੍ਰੇਮ ਪਿਆਰ ਕਰਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly