ਮਾਂ ਬੋਲੀ ਨਾਲ ਕਰੀਏ ਪਿਆਰ, ਆਉ ਕਰੀਏ ਇਸਦੀ ਸਾਰ
(ਸਮਾਜ ਵੀਕਲੀ)- ਪੂਜਨੀਕ ਮਾਤਾ ਸਰਦਾਰਨੀ ਕਿਸਨ ਕੌਰ ਦੀ ਨਿੱਘੀ ਪਿਆਰੀ ਯਾਦ ਵਿੱਚ ਬੀਬੀ ਦਰਸ਼ਨ ਕੌਰ ਧਰਮ ਪਤਨੀ ਸਵਰਗਵਾਸੀ ਸਰਦਾਰ ਝਲਮਣ ਸਿੰਘ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਦੁਆਰਾ ਸੰਤ ਬਾਬਾ ਫੂਲਾ ਸਿੰਘ ਜੀ ਪਿੰਡ ਵਿਰਕ, ਜ਼ਿਲ੍ਹਾ ਜਲੰਧਰ ਵਿਖੇ ਕਰਵਾਏ ਗਏ, ਜਿਸ ਵਿੱਚ ਸ੍ਰੀ ਸੁਖਮਨੀ ਨਿਸ਼ਕਾਮ ਸੇਵਾ ਸੋਸਾਇਟੀ ਗੋਰਾਇਆ ਵਾਲੀਆਂ ਬੀਬੀਆਂ ਨੇ ਦੱਸ ਵਜੇ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ, ਜਿਸ ਦੇ ਭੋਗ ਸਵਾ ਗਿਆਰਾਂ ਵਜੇ ਪਾਏ ਗਏ ਉਪਰੰਤ ਰਾਗੀ ਭਾਈ ਬਿਕਰਮਜੀਤ ਸਿੰਘ ਮੌਲੀ ਨੇ ਅ੍ਰਮਿਤ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਉਨ੍ਹਾਂ ਤੋਂ ਬਾਅਦ ਮਨਸੁੱਖਪ੍ਰੀਤ ਕੌਰ ਖ਼ਾਲਸਾ ਨੇ ਕੀਰਤਨ ਕੀਤਾ ਤੇ ਅਨੰਦ ਸਾਹਿਬ ਦੇ ਪਾਠ ਤੋਂ ਉਪਰੰਤ ਅਰਦਾਸ ਹੋਈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅਪਣਾ ਧੁਰ ਕੀ ਬਾਣੀ ਦਾ ਫੁਰਮਾਨ ਬਖਸ਼ਿਆ.
ਇਸ ਸਮੇਂ ਸ੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੋਸਾਇਟੀ ਗੁਰਾਇਆਂ ਦੀਆਂ ਬੀਬੀਆਂ ਨੂੰ ਸਿੱਖ ਧਰਮ ਦੀ ਸੇਵਾਵਾਂ ਲਈ ਸ਼ਲਾਘਾ ਪੱਤਰ ਦਿੱਤਾ ਗਿਆ ਅਤੇ ਬਲਜੀਤ ਸਿੰਘ ਬਰਾੜ ਅਤੇ ਰੁਪਿੰਦਰ ਕੌਰ ਬਰਾੜ ਰੋਜ਼ਾਨਾ ਪੰਜਾਬ ਟਾਈਮਜ਼ ਜਲੰਧਰ ਵਾਲਿਆਂ ਨੂੰ ਮਾਂ ਬੋਲੀ ਪੰਜਾਬੀ ਦੀ ਸੇਵਾਵਾਂ ਲਈ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਤਿਗੁਰੂ ਦੀ ਇਲਾਹੀ ਬਖਸ਼ਿਸ਼ ਨਾਲ ਮਨਸੁੱਖਪ੍ਰੀਤ ਕੌਰ ਖਾਲਸਾ ਜਿਨ੍ਹਾਂ ਨੇ ਛੇ ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸਪੂੰਰਨ ਕੀਤਾ, ਜਿਸ ਦਾ ਭੋਗ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਾਇਆ ਗਿਆਂ, ਉਨ੍ਹਾਂ ਨੂੰ ਸੋਨੇ ਦੇ ਖੰਡੇ ਅਤੇ ਸੋਨੇ ਦੀ ਚੈਨ ਨਾਲ ਸਨਮਾਨਿਤ ਕੀਤਾ ਤੇ ਖਾਲਸਾ ਪੰਥ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਯੋਗਦਾਨ ਪਾਉਣ ਲਈ ਸਲਾਘਾ ਪੱਤਰ ਵੀ ਦਿੱਤਾ ਗਿਆ।
ਇਸ ਸਮੇਂ ਮਾਤਾ ਕਿਸ਼ਨ ਕੌਰ ਜੀ ਦੇ ਪੇਕੇ ਪਿੰਡ ਮੋਆਈ ਨਜ਼ਦੀਕ ਗੁਰੂ ਅਰਜਨ ਸਾਹਿਬ ਜੀ ਦੇ ਇਤਿਹਾਸਕ ਗੁਰਦੁਆਰਾ ਮੌਉ ਸਾਹਿਬ ਤੋਂ ਉਨ੍ਹਾਂ ਦੇ ਭਤੀਜੇ ਗੁਰਦਾਵਰ ਸਿੰਘ ਘੁੰਮਣ ਅਤੇ ਹਰਵਿੰਦਰ ਸਿੰਘ ਪੱਪੂ ਸਾਬਕਾ ਸਰਪੰਚ ਤੇ ਉਨ੍ਹਾਂ ਦੇ ਪਰਿਵਾਰ ਦੇ ਮਾਤਾ ਕਿਸ਼ਨ ਕੌਰ ਜੀ ਰਿਸ਼ਤੇਦਾਰਾਂ ਨੇ ਅਪਣੇ ਜੀਵਨ ਦੀਆਂ ਘੜੀਆਂ ਸਫ਼ਲ ਕੀਤੀਆਂ, ਤਰਲੋਚਨ ਸਿੰਘ ਵਿਰਕ ਸੰਚਾਲਕ ਪੰਜਾਬੀ ਲਿਸਨਜ ਕਲੱਬ ਲੈਸਟਰ ਯੂ ਕੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸੰਤ ਫੂਲਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਨਸੁੱਖਪ੍ਰੀਤ ਕੌਰ ਖਾਲਸਾ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਮਾਤਾ ਕਿਸ਼ਨ ਕੌਰ ਦੀ 29 ਬਰਸੀ ਯਾਦਗਾਰੀ ਹੋ ਨਿਬੜੀ, ਜਿਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੇ ਵੱਡੇ ਲੜਕੇ ਅਤੇ ਵੱਡੇ ਪੋਤਰੇ ਨੇ ਸੰਨ 1999 ਵਿਚ ਸੰਤ ਬਾਬਾ ਫੂਲਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਦਰਸਨੀ ਡਿਉੜੀ ਅਤੇ ਗੇਟ ਦੀ ਸੇਵਾ ਕਰਾਈ।