HOME ਕੋਹੜ ਦਾ ਇਲਾਜ ਮੁੱਫਤ— ਐਸ,ਐਮ,ਓ, ਡਾਕਟਰ ਸੀਮਾ ਗੁਪਤਾ

ਕੋਹੜ ਦਾ ਇਲਾਜ ਮੁੱਫਤ— ਐਸ,ਐਮ,ਓ, ਡਾਕਟਰ ਸੀਮਾ ਗੁਪਤਾ

3
ਬਠਿੰਡਾ  (ਸਮਾਜ ਵੀਕਲੀ)  (ਰਮੇਸ਼ਵਰ ਸਿੰਘ ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਉੱਚ- ਅਧਿਕਾਰੀਆਂ ਦੇ ਹੁਕਮਾਂ ਦੀ ਇਨ- ਬਿੰਨ ਪਾਲਣਾ ਕਰਦੇ ਹੋਏ ਸਿਵਲ ਸਰਜਨ ਡਾਕਟਰ ਤਪਿੰਦਰ ਜੋਤ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਭਗਤ ਭਾਈਕਾ ਵਿੱਚ ਵੀ ਰਾਸ਼ਟਰੀ ਕੋਹੜ ਵਿਰੋਧੀ ਦਿਨ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੀਮਾ ਗੁਪਤਾ ਨੇ ਦੱਸਿਆ ਕਿ ਅੱਜ ਬਲਾਕ ਦੇ ਪਿੰਡ ਘੰਡਾਬੰਨਾ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਜਾਗ੍ਰਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਐਸ,ਆਈ, ਬਲਵੀਰ ਸਿੰਘ ਸੰਧੂ ਕਲਾਂ ਨੇ ਕਿਹਾ ਕਿ ਕੋਹੜ ਇੱਕ ਛੂਤ ਦਾ ਰੋਗ ਹੈ । ਇਹ ਰੋਗ ਹੋਣ ਤੇ ਸਰੀਰ ਉੱਪਰ ਤਾਂਬੇ ਰੰਗ ਦੇ ਗੋਲ ਨਿਸ਼ਾਨ ਹੋ ਜਾਂਦੇ ਹਨ।  ਇਹਨਾਂ ਤਾਂਬੇ ਰੰਗੇ ਚਟਾਕਾਂ ਉੱਪਰੋ ਵਾਲ ਝੜ ਜਾਂਦੇ ਹਨ ਅਤੇ ਮਾਸ ਸੁੰਨ ਹੋ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅੱਖਾਂ ਵਿੱਚ ਜ਼ਖਮ ਹੋ ਜਾਂਦੇ ਹਨ ਅਤੇ ਨਜ਼ਰ ਵੀ ਖ਼ਤਮ ਹੋ ਜਾਂਦੀ ਹੈ। ਅਜਿਹਾ ਹੋਣ ਦੀ ਸੂਰਤ ਵਿੱਚ ਤੁਰੰਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਜ਼ਿਲਾ ਪੱਧਰ ਦੇ ਹਸਪਤਾਲ ਵਿੱਚ ਪਹੁੰਚ ਕੀਤੀ ਜਾਵੇ। ਕਿਉਂਕਿ ਕੋਹੜ ਦੀ ਬਿਮਾਰੀ ਦਾ ਇਲਾਜ ਬਿਲਕੁੱਲ ਮੁੱਫਤ ਕੀਤਾ ਜਾਂਦਾ ਹੈ। ਇਸ ਮੌਕੇ ਇਹ ਐਨ ਐਮ  ਕੌਰ ਐਮਪੀ ਐਚ ਡਬਲਯੂ ਮੇਲ ਹਰਮਲ ਸਿੰਘ ਅਤੇ ਆਂਗਣਵਾੜੀ ਵਰਕਰ ਗੁਰਮੀਤ ਕੌਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ( ਰਜਿ) ਫ਼ਰੀਦਕੋਟ ਦਾ ਕੀਤਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਜੀ ਵੱਲੋ ਵਿਸੇਸ਼ ਸਨਮਾਨ।
Next articleਸ਼੍ਰੀ ਸ਼ਾਰਦਾ ਮਾਤਾ ਮੰਦਿਰ ਵਿੱਚ ਮਾਘ ਮਹੀਨੇ ਦੀ ਕਥਾ ਭਗਤੀਮਈ ਮਾਹੌਲ ਵਿੱਚ ਸਮਾਪਤ