HOME ਸ਼੍ਰੀ ਸ਼ਾਰਦਾ ਮਾਤਾ ਮੰਦਿਰ ਵਿੱਚ ਮਾਘ ਮਹੀਨੇ ਦੀ ਕਥਾ ਭਗਤੀਮਈ ਮਾਹੌਲ ਵਿੱਚ...

ਸ਼੍ਰੀ ਸ਼ਾਰਦਾ ਮਾਤਾ ਮੰਦਿਰ ਵਿੱਚ ਮਾਘ ਮਹੀਨੇ ਦੀ ਕਥਾ ਭਗਤੀਮਈ ਮਾਹੌਲ ਵਿੱਚ ਸਮਾਪਤ

1
ਡੇਰਾਬੱਸੀ  (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ) ਸ਼੍ਰੀ ਸ਼ਾਰਦਾ ਮਾਤਾ ਮੰਦਿਰ ਵਿਖੇ ਮਾਘ ਮਹੀਨੇ ਦੀ ਧਾਰਮਿਕ ਕਥਾ ਭਗਤੀ ਅਤੇ ਉਤਸ਼ਾਹ ਨਾਲ ਸਮਾਪਤ ਹੋ ਗਈ। ਇਸ ਕਥਾ ਦਾ ਸੰਚਾਲਨ ਸ਼੍ਰੀ ਸ਼ਾਰਦਾ ਮਾਤਾ ਪਰਿਵਾਰ 7249 ਮਹਿਲਾ ਸਮੂਹ ਵੱਲੋਂ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਗਿਆ। ਮੰਦਰ ਦੇ ਮੁਖੀ ਰਾਕੇਸ਼ ਅਚਿੰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਵਿੱਤਰ ਅਵਸਰ ਦੌਰਾਨ ਸਪਨਾ ਮਹਿਤਾ, ਸੁਨੀਤਾ ਕੌਸ਼ਿਕ, ਸਪਨਾ ਗੋਇਲ ਅਤੇ ਮੰਦਰ ਦੇ ਸੰਕੀਰਤਨ ਸਮੂਹ ਵੱਲੋਂ ਭਗਵਾਨ ਦੀ ਉਸਤਤ ਅਤੇ ਭਜਨ-ਕੀਰਤਨ ਬੜੀ ਭਾਵਨਾ ਨਾਲ ਪੇਸ਼ ਕੀਤਾ ਗਿਆ, ਜਿਸ ਨਾਲ ਮੰਦਿਰ ਦਾ ਮਾਹੌਲ ਪੂਰੀ ਤਰ੍ਹਾਂ ਭਗਤੀ ਰੰਗ ਵਿੱਚ ਰੰਗਿਆ ਨਜ਼ਰ ਆਇਆ। ਕਥਾ ਸਮਾਪਤੀ ਉਪਰੰਤ ਸ਼੍ਰੀ ਸ਼ਾਰਦਾ ਮਾਤਾ ਪਰਿਵਾਰ ਵੱਲੋਂ ਲੰਗਰ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਹਿਰ ਦੇ ਕਈ ਪਤਵੰਤੇ ਵਿਅਕਤੀਆਂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਸੰਗਠਨ ਦੇ ਮੈਂਬਰ ਰਾਕੇਸ਼ ਮਹਿਤਾ, ਤੁਸ਼ਾਰ ਕੌਸ਼ਿਕ, ਅਮਰੀਸ਼ ਭੱਲਾ, ਰਜਨੀਸ਼ ਸ਼ਰਮਾ, ਸੁਮਿਤ ਵਰਮਾ, ਸੰਦੀਪ ਭਟਨਾਗਰ, ਦੀਪਕ ਮੱਗੋ, ਭੁਵਨ ਕੌਸ਼ਿਕ, ਕੁਨਾਲ ਕੌਸ਼ਿਕ, ਭੁਵਨੇਸ਼ ਚੌਹਾਨ, ਪ੍ਰਕਾਸ਼ ਕੁਮਾਰ ਅਤੇ ਜਤਿਨ ਧੀਮਾਨ ਸਮੇਤ ਹੋਰ ਸੇਵਾਦਾਰ ਵੀ ਮੌਜੂਦ ਰਹੇ। ਸਮਾਗਮ ਨੇ ਸ਼ਹਿਰ ਵਿੱਚ ਧਾਰਮਿਕ ਏਕਤਾ ਅਤੇ ਭਗਤੀ ਭਾਵਨਾ ਦਾ ਸੁੰਦਰ ਸੰਦੇਸ਼ ਦਿੱਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੋਹੜ ਦਾ ਇਲਾਜ ਮੁੱਫਤ— ਐਸ,ਐਮ,ਓ, ਡਾਕਟਰ ਸੀਮਾ ਗੁਪਤਾ
Next articleਨਸ਼ਾ ਤਸਕਰੀ ਤੇ ਹਥਿਆਰਾਂ ਦੇ ਗੁਪਤ ਸੌਦੇ ਦਾ ਪਰਦਾਫਾਸ਼, ਭਾਰਤੀ ਮੂਲ ਸਮੇਤ ਤਿੰਨ ਦੋਸ਼ੀਆਂ ਨੂੰ ਲੰਬੀ ਕੈਦ