ਲੀਗਲ ਅਵੇਅਰਨੈੱਸ ਮੰਚ ਵਲੋਂ ਨਿਊ ਕੋਰਟ ਜਲੰਧਰ ਵਿਖੇ ਜੋਤੀਬਾ ਫੂਲੇ ਦੇ ਜਨਮ ਦਿਨ ‘ਤੇ ਵਿਚਾਰ ਗੋਸ਼ਟੀ

ਜਲੰਧਰ   (ਸਮਾਜ ਵੀਕਲੀ)   (ਪਰਮਜੀਤ ਜੱਸਲ) -ਅੱਜ ਲੀਗਲ ਅਵੇਅਰਨੈੱਸ ਮੰਚ , ਜਲੰਧਰ ਪੰਜਾਬ ਦੇ ਵਕੀਲਾਂ ਵੱਲੋਂ ਨਿਊ ਕੋਰਟ ਜਲੰਧਰ ਵਿਖੇ ਸਮਾਜਿਕ ਕ੍ਰਾਂਤੀ ਦੇ ਮੋਢੀ ਰਾਸ਼ਟਰਪਿਤਾ ਜੋਤੀਬਾ ਫੂਲੇ ਜੀ ਦੇ 197ਵੇਂ ਜਨਮ ਦਿਨ ‘ਤੇ ਵਿਚਾਰ ਗੋਸ਼ਟੀ ਕੀਤੀ ਗਈ। ਇਸ ਮੌਕੇ ‘ਤੇ ਐਡਵੋਕੇਟ ਮੋਹਣ ਲਾਲ ਫਿਲੌਰੀਆ ਨੇ ਕਿਹਾ ਕਿ ਜੋਤੀ ਰਾਓ ਫੂਲੇ ਜੀ ਨੇ ਸਮਾਜਿਕ ਪਰਿਵਰਤਨ ਦਾ ਕੰਮ ਕੀਤਾ ਅਤੇ ਉਹਨਾਂ ਨੇ ਸੱਤਿਆ ਸੋਧਕ ਸਮਾਜ ਦੀ ਸਥਾਪਨਾ ਕੀਤੀ ਉਹਨਾਂ ਦੀ ਲਿਖੀ ਕਿਤਾਬ “ਗੁਲਾਮਗਿਰੀ ” ਬਹੁਤ ਪ੍ਰਸਿੱਧ ਹੈ। ਐਡਵੋਕੇਟ ਹਰਭਜਨ ਸਾਂਪਲਾ ਨੇ ਕਿਹਾ ਕਿ ਜੋਤੀ ਰਾਓ ਫੂਲੇ ਜੀ ਨੇ ਆਪਣੀ ਪਤਨੀ ਸਵਿੱਤਰੀ ਬਾਈ ਫੂਲੇ ਨਾਲ ਮਿਲ ਕੇ ਬਹੁਤ ਸਾਰੇ ਸਕੂਲ ਖੋਲ੍ਹੇ ਅਤੇ ਲੜਕੀਆਂ ਵਾਸਤੇ ਵੱਖਰੇ ਸਕੂਲਾਂ ਦੀ ਸਥਾਪਨਾ ਕੀਤੀ। ਜੋਤੀ ਰਾਓ ਫੂਲੇ ਜੀ ਮਰਦਾਂ ਨਾਲੋਂ ਔਰਤਾਂ ਨੂੰ ਜ਼ਿਆਦਾ ਉੱਤਮ ਸਮਝਦੇ ਸਨ। ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ ਨੇ ਕਿਹਾ ਕਿ ਜੋਤੀ ਰਾਓ ਫੂਲੇ ਜੀ ਨੇ ਸਮੁੱਚੇ ਸਮਾਜ ਦਾ ਸਹਿਯੋਗ ਪ੍ਰਾਪਤ ਕੀਤਾ ।ਖਾਸ ਕਰਕੇ ਮੁਸਲਿਮ ਸਮਾਜ ਨੇ ਬਹੁਤ ਸਾਥ ਦਿੱਤਾ ।ਐਡਵੋਕੇਟ ਆਰ.ਕੇ. ਚੋਪੜਾ ਨੇ ਕਿਹਾ ਕਿ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਉੱਪਰ ਚੱਲਣਾ ਚਾਹੀਦਾ ਹੈ। ਐਡਵੋਕੇਟ ਦੀਪਕ ਕੁਮਾਰ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਤਿੰਨ ਗੁਰੂ ਸਨ- ਤਥਾਗਤ ਬੁੱਧ, ਸਤਿਗੁਰ ਕਬੀਰ ਜੀ ਅਤੇ ਜੋਤੀਬਾ ਫੂਲੇ ਜੀ। ਇਹਨਾਂ ਤੋਂ ਇਲਾਵਾ ਐਡਵੋਕੇਟ ਰੋਸ਼ਨ ਲਾਲ ਦੁੱਗ, ਐਡਵੋਕੇਟ  ਰਾਜ ਕੁਮਾਰ ਬੈਂਸ ਅਤੇ ਐਡਵੋਕੇਟ ਦੀਪਕ ਨਾਹਰ ਆਦਿ ਨੇ ਵੀ ਵਿਚਾਰ ਗੋਸ਼ਟੀ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਜ ਬਸਪਾ ਪੰਜਾਬ ਦੇ ਇੰਚਾਰਜ ਅਤੇ ਹਲਕਾ ਨਵਾਂਸ਼ਹਿਰ ਤੋਂ ਐਮ ਐਲ ਏ ਦੀ ਮਿਹਨਤ ਰੰਗ ਲਿਆਈ
Next articleਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਵਜੋਂ ਸੁਰਿੰਦਰ ਜੀਤ ਸਿੰਘ ਬਿੱਟੂ ਨਾਮਜ਼ਦ।