ਪੰਜਾਬ ’ਚ ਕਰੋਨਾ ਦੇ 6641 ਨਵੇਂ ਕੇਸ, 26 ਮੌਤਾਂ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿੱਚ ਕਰੋਨਾਵਾਇਰਸ ਕਾਰਨ 24 ਘੰਟਿਆਂ ਦੌਰਾਨ 26 ਜਣਿਆਂ ਦੀ ਮੌਤ ਹੋ ਗਈ। ਇਸ ਤਰ੍ਹਾਂ ਕਰੋਨਾ ਮ੍ਰਿਤਕਾਂ ਦਾ ਕੁੱਲ ਅੰਕੜਾ 16,817 ਹੋ ਗਿਆ ਹੈ। ਸਿਹਤ ਵਿਭਾਗ ਅਨੁਸਾਰ ਸੂਬੇ ਵਿੱਚ ਅੱਜ 6641 ਨਵੇਂ ਕੇਸ ਸਾਹਮਣੇ ਆਏ ਜਦੋਂਕਿ 5912 ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ। ਸੂਬੇ ਵਿੱਚ ਇਸ ਸਮੇਂ 43,977 ਐਕਟਿਵ ਕੇਸ ਹਨ। ਕਰੋਨਾ ਨੇ ਅੱਜ ਪਟਿਆਲਾ ’ਚ ਸੱਤ, ਮੁਹਾਲੀ ਵਿੱਚ ਪੰਜ, ਫਿਰੋਜ਼ਪੁਰ ਤੇ ਲੁਧਿਆਣਾ ਵਿੱਚ ਤਿੰਨ-ਤਿੰਨ, ਹੁਸ਼ਿਆਰਪੁਰ ਤੇ ਜਲੰਧਰ ਵਿੱਚ ਦੋ-ਦੋ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਸੰਗਰੂਰ ਅਤੇ ਤਰਨਤਾਰਨ ਵਿੱਚ ਇੱਕ-ਇੱਕ ਦੀ ਜਾਨ ਲੈ ਲਈ।

ਸਿਹਤ ਵਿਭਾਗ ਅਨੁਸਾਰ ਅੱਜ ਮੁਹਾਲੀ ’ਚ 1196, ਲੁਧਿਆਣਾ ’ਚ 914, ਜਲੰਧਰ ’ਚ 613, ਅੰਮ੍ਰਿਤਸਰ ’ਚ 612, ਬਠਿੰਡਾ ਤੇ ਪਟਿਆਲਾ ’ਚ 578-578, ਹੁਸ਼ਿਆਰਪੁਰ ’ਚ 508, ਫਿਰੋਜ਼ਪੁਰ ’ਚ 215, ਫਰੀਦਕੋਟ ’ਚ 178, ਤਰਨਤਾਰਨ ’ਚ 172, ਰੋਪੜ ’ਚ 155, ਫਤਿਹਗੜ੍ਹ ਸਾਹਿਬ ’ਚ 152, ਗੁਰਦਾਸਪੁਰ ’ਚ 150, ਕਪੂਰਥਲਾ ’ਚ 115, ਮਾਨਸਾ ’ਚ 81, ਫਾਜ਼ਿਲਕਾ, ਮੁਕਤਸਰ ’ਚ 79-79, ਪਠਾਨਕੋਟ ’ਚ 72, ਮੋਗਾ ’ਚ 58, ਨਵਾਂ ਸ਼ਹਿਰ ’ਚ 53, ਬਰਨਾਲਾ ’ਚ 51 ਅਤੇ ਸੰਗਰੂਰ ’ਚ 32 ਜਣੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ।

ਕਰੋਨਾ ਦੇ 2.38 ਲੱਖ ਤੋਂ ਵੱਧ ਨਵੇਂ ਕੇਸ

ਭਾਰਤ ’ਚ ਇੱਕ ਦਿਨ ਅੰਦਰ ਕਰੋਨਾ ਦੇ 2,38,018 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਕਰੋਨ ਪੀੜਤਾਂ ਦੀ ਗਿਣਤੀ ਵੱਧ ਕੇ 3,76,18,271 ਹੋ ਗਈ ਹੈ। ਇਨ੍ਹਾਂ ’ਚ ‘ਓਮੀਕਰੋਨ’ ਦੇ 8891 ਕੇਸ ਵੀ ਸ਼ਾਮਲ ਹਨ। ਕੇਂਦਰ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਕਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 17, 36,628 ਹੋ ਗਈ ਹੈ ਜਦਕਿ 310 ਹੋਰ ਮੌਤਾਂ ਹੋਣ ਨਾਲ ਇਸ ਬਿਮਾਰੀ ਕਾਰਨ ਹੁਣ ਤੱਕ 4,86,761 ਮੌਤਾਂ ਹੋ ਚੁੱਕੀਆਂ ਹਨ। ਦੇਸ਼ ’ਚ ਹੁਣ ਤੱਕ 3,53,94,882 ਲੋਕ ਕਰੋਨਾ ਮਹਾਮਾਰੀ ਤੋਂ ਉੱਭਰ ਚੁੱਕੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ: ਰਾਜਾਂ ਤੇ ਸੂਬਿਆਂ ਨੂੰ ਟੈਸਟਿੰਗ ਵਧਾਉਣ ਦੇ ਨਿਰਦੇਸ਼
Next articleਸੀਤ ਲਹਿਰ ਨੇ ਪੰਜਾਬ ਨੂੰ ਬਣਾਇਆ ਸ਼ਿਮਲਾ