HOME ਆਲ ਪਾਕਿਸਤਾਨ ਫੈਡਰੇਸ਼ਨ ਆਫ਼ ਯੂਨਾਇਟਿਡ ਟ੍ਰੇਡ ਯੂਨੀਅਨਜ਼ ਵੱਲੋਂ ਪਹਿਲਗਾਮ ਹਮਲੇ ਦੀ ਨਿਖੇਧੀ...

ਆਲ ਪਾਕਿਸਤਾਨ ਫੈਡਰੇਸ਼ਨ ਆਫ਼ ਯੂਨਾਇਟਿਡ ਟ੍ਰੇਡ ਯੂਨੀਅਨਜ਼ ਵੱਲੋਂ ਪਹਿਲਗਾਮ ਹਮਲੇ ਦੀ ਨਿਖੇਧੀ ਸ਼ਲਾਘਾਯੋਗ: ਸੀਟੂ

1
ਅਪਣੇ ਮੁਲਕ ਵਿੱਚ ਅਣਸੁਖਾਵੇਂ ਮਹੌਲ ਦੇ ਬਾਵਜੂਦ ਵੀ ਮਨੁੱਖਤਾ ਦੇ ਹੱਕ ਵਿੱਚ ਖੜ੍ਹਨ ਵਾਲ਼ਿਆਂ ਨੂੰ ਦਿਲੋਂ ਸਲਾਮ: ਗੁਰਦੇਵ ਸਿੰਘ ਬਾਗੀ
ਰੋਪੜ,   (ਸਮਾਜ ਵੀਕਲੀ)   (ਰੋਮੀ ਘੜਾਮਾਂ): ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਵੱਲੋਂ ਆਲ ਪਾਕਿਸਤਾਨ ਫੈਡਰੇਸ਼ਨ ਆਫ਼ ਯੂਨਾਇਟਿਡ ਟ੍ਰੇਡ ਯੂਨੀਅਨਜ਼ ਵੱਲੋਂ ਪਹਿਲਗਾਮ ਹਮਲੇ ਦੀ ਨਿਖੇਧੀ ਕਰਨ ਦੀ ਖੂਬ ਸ਼ਲਾਘਾ ਕੀਤੀ ਗਈ । ਜਿਸ ਬਾਰੇ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਬਾਗੀ ਨੇ ਕਿਹਾ ਪਾਕਿਸਤਾਨੀ ਫੈਡਰੇਸ਼ਨ ਦੇ ਅਪਣੇ ਦੇਸ਼ ਵਿੱਚ ਅਣਸੁਖਾਵੇਂ ਮਹੌਲ ਦੇ ਬਾਵਜੂਦ, ਕੌਮਾਂਤਰੀ ਮਨੁੱਖੀ ਭਾਈਚਾਰੇ ਦੇ ਹੱਕ ‘ਚ ਪਹਿਲਗਾਮ ਵਿੱਚ ਬੇਰਹਿਮੀ ਅਤੇ ਕਾਇਰਤਾ ਭਰੇ ਅੱਤਵਾਦੀ ਹਮਲੇ ਦੀ ਸਪਸ਼ਟ ਨਿੰਦਾ ਕੀਤੀ ਹੈ। ਅਜਿਹੀ ਹਿੰਸਾ ਮਨੁੱਖਤਾ ਉੱਤੇ ਹਮਲਾ ਹੈ। ਜਿਸਦੀ ਕਿਸੇ ਵੀ ਸੱਭਿਅਕ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਉਕਤ ਫੈਡਰੇਸ਼ਨ ਨੇ ਹਮਲੇ ਤੋਂ ਪੀੜਤ ਪਰਿਵਾਰਾ ਨਾਲ ਗਹਿਰੀ ਸ਼ੰਵੇਦਨਾ ਪ੍ਰਗਟਾਉਂਦਿਆਂ ਕਿਹਾ ਕਿ ਦੁੱਖ ਅਤੇ ਗੁੱਸੇ  ਦੀ ਇਸ ਘੜੀ ਵਿੱਚ ਉਹ ਭਾਰਤ ਦੇ ਲੋਕਾਂ ਦੇ ਨਾਲ਼ ਇਕਜੁੱਟਤਾ ਨਾਲ ਖੜੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਸਾਨ ਜਥੇਬੰਦੀਆਂ ਵੱਲੋਂ ਮਹਿਤਪੁਰ ਥਾਣੇ ਅੱਗੇ ਧਰਨਾ , ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ ਪੁਲਿਸ ਵੱਲੋਂ ਰਿਹਾਅ
Next article* ਗੰਭੀਰ ਸਥਿਤੀ *