ਪੂਰਬੀ ਭਈਆ ਤੋਂ ਕੁਝ ਸਿੱਖਣਾ ਚਾਹੀਦਾ

ਗਿੰਦਾ ਸਿੱਧੂ
(ਸਮਾਜ ਵੀਕਲੀ) ਪੰਜਾਬ ਦੇ ਹਰ ਪਿੰਡ, ਸ਼ਹਿਰ ਵਿੱਚ  ਭਈਏ ਰਹਿੰਦੇ ਹਨ,ਰਹਿਣ ਵੀ ਕਿਉਂ ਨਾ ਇਹਨਾਂ ਤੋਂ ਬਗੈਰ ਖੇਤੀ ਜਿਮੀਦਾਰਾ ਤੇ ਮੰਡੀਆਂ ਵਿੱਚ ਲੇਵਰ ਬਗੈਰ ਸਰਦਾ ਵੀ ਤਾਂ ਨਹੀਂ, ਪਹਿਲਾਂ ਪਹਿਲ ਇਹ ਸਾਡੇ ਪਿੰਡਾਂ ਦੇ ਘਰਾਂ ਵਿੱਚ ਨੌਕਰ ਬਣ ਕੇ ਕੰਮ ਕਰਦੇ ਸੀ, ਫੇਰ ਇਹਨਾਂ ਨੇ ਸਾਡੇ ਆਲੇ ਦੁਆਲੇ ਵੇਖ ਕੇ ਛੋਟੇ ਕਾਰੋਬਾਰ ਤੇ ਰੇਹੜੀਆਂ ਲਾ ਲਈਆਂ। ਉਹਨਾਂ ਦੇਖਿਆ ਇਹ ਲੋਕ ਰੇਹੜੀ ਜਾ ਛੋਟਾਂ ਕਾਰੋਬਾਰ ਨਹੀਂ ਕਰਦੇ,ਜੋਂ ਕਰਦੇ ਵੀ ਹਨ ਉਹ ਵੀ ਘੱਟ ਨੇ ਇਹਨਾਂ ਛੋਟੇ ਛੋਟੇ ਕੰਮਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ,ਤੇ ਅੱਜ ਇਹ ਲੋਕ ਸ਼ਹਿਰਾਂ ਵਿੱਚ ਘਰ ਲੈ ਕੇ ਰਹਿ ਰਹੇ ਹਨ। ਚੰਗੇ ਪੈਸੇ ਕਮਾਂ ਲੈਂਦੇ ਹਨ।
                 ਮੈ ਸਵੇਰੇ ਸਵੇਰੇ ਵੇਖਿਆ ਭਾਈਏ ਕਮਾਦ ਦੀ ਛਲਾਈ ਕਰ ਰਹੇ ਹੁੰਦੇ, ਜਦੋਂ ਸਾਡੇ ਲੋਕ ਰਜਾਈਆਂ ਵਿਚ ਸੋ ਰਹੇ ਹੁੰਦੇ ਨੇ, ਉਸ ਵੇਲੇ ਇਹ  ਦੋ ਚਾਰ ਸੋ ਦਾ ਕੰਮ ਕਰ ਲੈਂਦੇ ਹਨ। ਇਕ ਗੱਲ ਹੋਰ ਸਾਡਾ ਇਹਨਾਂ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਹੈ।
             ਕੋਈ ਵੀ ਪਰਦੇਸੀਂ ਸਾਡੇ ਇਥੇ ਆ ਸਕਦਾ ਹੈ,ਰਹਿਣ ਕੰਮ ਕਰਨ ਲਈ।ਇਸ ਨੂੰ ਗਲਤ ਨਹੀਂ ਸਮਝਿਆ ਜਾਣਾ ਚਾਹੁੰਦਾ। ਸਾਡੇ ਵਾਲੇ ਬਾਹਰ ਜਾ ਸਕਦੇ ਤਾਂ ਭਈਏ ਵੀ ਪੰਜਾਬ ਵਿੱਚ ਆ ਸਕਦੇ ਹਨ।
              ਸਾਡੇ ਵਾਲਿਆਂ ਛੋਟੇ ਛੋਟੇ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕੀਤੀ,ਬਾਹਰੋਂ ਆਏ ਪਰਦੇਸੀਆ ਛੋਟੇ ਕੰਮਾਂ ਵਿੱਚੋਂ ਚੰਗੇ ਪੈਸੇ ਕਮਾ ਕੇ ਤਰੱਕੀ ਕਰ ਗਏ।ਪਰ ਇਹ ਕੋਈ ਨਹੀਂ ਵੇਖਦਾ ਕਿ,ਅਸੀਂ ਲੋਕ ਵੀ ਇਸ ਦੇ ਕਿਸੇ ਹੱਦ ਤੱਕ ਜ਼ੁਮੇਵਾਰ ਹਾਂ।
           ਸਾਡੇ ਪੰਜਾਬ ਵਿੱਚ ਸਾਰੇ ਕਿਤੇ ਇਹ ਦੌੜ ਲੱਗੀ ਹੋਈ ਹੈ ਕਿ ਅਸੀਂ ਪਰਦੇਸ ਜਾਣਾਂ ਹੈ, ਪਰ ਪਰਦੇਸਾਂ ਵਿੱਚ ਜਾ ਕੇ ਵੀ ਤਾਂ ਸਾਨੂੰ ਭਈਆ ਦੀ ਤਰ੍ਹਾਂ ਰਹਿਣਾ,ਕੰਮ ਕਰਨਾ ਪੈਂਦਾ ਹੈ। ਸਾਨੂੰ ਸਾਰੇ ਕੰਮ ਕਰਨੇ ਹੀ ਪੈਂਦੇ ਹਨ। ਜਿਵੇਂ ਟਰੱਕ ਡਰਾਈਵਰ, ਖੇਤਾਂ ਵਿਚ ਕੰਮ ਕਰਨਾ,ਹੋਟਲ ਵਿਚ ਪੀਜ਼ੇ ਬਰਗਰ ਬਣਾਉਣਾ, ਭਾਂਡੇ ਮਾਂਜਣੇ,ਛੋਪ ਤੇ ਕੰਮ ਕਰਨਾ,ਫੇਰ ਇਥੇ ਰਹਿ ਕੇ ਉਹ ਕੰਮ ਕਰਨ ਵਿੱਚ ਕਿਸ ਗੱਲ ਦੀ ਸ਼ਰਮ, ਬਾਹਰ ਜਾਣ ਦੇ ਖਿਲਾਫ ਨਹੀਂ ਹਾਂ, ਹਰੇਕ ਦਾ ਆਪਣਾ ਨਿਜੀ ਫੈਸਲਾ ਹੈ, ਜ਼ਿੰਦਗੀ ਵਿਚ ਕਿ ਕਰਨਾ ਚਾਹੁੰਦਾ ਹੈ ਕਿ ਨਹੀਂ। ਪਰ ਅਸੀਂ ਆਪਣੇ ਪੰਜਾਬ ਨੂੰ ਤਾਂ ਨਾਂ ਮਾੜਾ ਕਹਿਏ,ਇਥੇ ਰਹਿ ਕੇ ਸਾਡਾ ਕੁਝ ਨਹੀਂ ਬਣ ਸਕਦਾ।ਪੜ ਲਿਖ ਕੇ ਕੋਈ ਕਿਤੇ ਵੀ ਜਾ ਸਕਦਾ ਹੈ, ਆਪਣੀ ਮਰਜ਼ੀ ਅਨੁਸਾਰ ਰਹਿ ਸਕਦਾ ਹੈ।
ਗਿੰਦਾ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਫੋਨ 6239331711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਾਨੂੰ ਆਪਣੇ ਦੁੱਖ ਦਾ ਘੱਟ ਤੇ ਕਿਸੇ ਦੀਆਂ ਖੁਸ਼ੀਆਂ ਦਾ ਜ਼ਿਆਦਾ ਦੁੱਖ……?
Next articleਸਫਲਤਾ ਅਸਫ਼ਲਤਾ ਤੇ ਸਬਰ