“ਨੇਤਾ ਜੀ ਦੇ ਵਾਅਦੇ”

ਸੰਦੀਪ ਸਿੰਘ"ਬਖੋਪੀਰ "

(ਸਮਾਜ ਵੀਕਲੀ)

ਫੁੱਟਪਾਥਾਂ ਤੇ ਅੱਜ ਵੀ ਲੋਕੀਂ ਰੁਲ਼ਦੇ ਨੇ,
ਝੁੱਗੀਆਂ,ਲਾਗੇ ਮਹਿਲ ਮੈਂ ਵੇਖੇ ਫੁੱਲਦੇ ਨੇ,
ਰਾਤ ਲੰਘਾਉਂਦੇ ਕਿੰਨੇ, ਥੱਲੇ ਪੁਲ ਦੇ ਨੇ,
ਬੇ-ਰੁਜ਼ਗਾਰ ਤੇ ਲੱਖਾਂ,ਇੱਥੇ‌ ਰੁਲ਼ਦੇ ਨੇ,
ਵਾਅਦੇ ਨੇਤਾ ਜੀ, ਸਭ ਕੌਡੀ ਮੁੱਲ ਦੇ ਨੇ, ਵਖ਼ਤ ਆਉਣ ਤੇ ਸਭ ਦੇ ਪਰਦੇ ਖੁੱਲ੍ਹਦੇ‌ ਨੇ……

ਚਿੱਟੇ ਕਾਲੇ ਨਸ਼ਿਆਂ ਦੀ ਭਰਮਾਰ ਹੋਈ,
ਕਰੀਮ ਦੇਸ਼ ਦੀ ,ਅੱਧੀ ਮੁਲਕੋਂ ਬਾਹਰ ਹੋਈ,
ਅਣਖ਼, ਗ਼ੈਰਤ ਹੁਣ ਜਾਪੇ ਜਿਵੇਂ ਬਿਮਾਰ ਹੋਈ।
ਬੁੱਢੇ, ਮਾਪੇ ਵਿੱਚ ਘਰਾਂ ਚੁ ਰੁਲ਼ਦੇ ਨੇ।
ਵਾਅਦੇ ਨੇਤਾ ਜੀ ,ਸਭ ਕੌਡੀ ਮੁੱਲ ਦੇ ਨੇ, ……

ਚੌਕ ਚੁਰਾਹੇ,ਧੀਆਂ ਦੀ ਪਤ ਰੁਲ਼ਦੀ ਏ,
ਕਰੇ ਤਰੱਕੀ ਜੇ ਕੋਈ, ਗੋਲ਼ੀ ਮਿਲਦੀ ਏ।
ਦੋਗਲਿਆਂ ਨੂੰ,ਜੈਡ ਸਕਿਊਰਟੀ ਮਿਲਦੀ ਏ,
ਬੜੇ ਸਕੰਦਰ ਵੇਖੇ ਮੈਂ, ਇੱਥੇ ਰੁਲ਼ਦੇ ਨੇ।
ਵਾਅਦੇ ਨੇਤਾ ਜੀ ਸਭ,ਕੌਡੀ ਮੁੱਲ ਦੇ ਨੇ…….

ਮਜ਼੍ਹਬਾਂ ਦੇ ਰੌਲੇ ,ਹਰ ਚੌਕ -ਚੁਰਾਹੇ ਨੇ,
ਚੰਦਰੇ ਨਸ਼ਿਆਂ,ਲੋਕ ਕੁਰਾਹੇ ਪਾਏ ਨੇ,
ਮਾਂ-ਭੈਣਾਂ ਨੂੰ ਵੱਢਣ, ਕੁੱਖੋਂ ਜਾਏ ਨੇ,
ਨਸ਼ੇ ਉਜਾੜੇ, ਕਿੰਨੇ ਹੀ ਘਰ ਰੁਲ਼ਦੇ ਨੇ।
ਵਾਅਦੇ ਨੇਤਾ ਜੀ, ਸਭ ਕੌਡੀ ਮੁੱਲ ਦੇ ਨੇ……

ਹੱਕਾਂ ਖਾਤਰ ਲੋਕ,ਸੋਟੀਆਂ ਖਾਂਦੇ‌ ਨੇ,
ਕਰਨ ਮੁਜ਼ਾਹਰੇ, ਵਿੱਚ ਧਰਨੇ ਦੇ ਜਾਂਦੇ ਨੇ,
ਲੋਕ ਹਿਤੈਸ਼ੀ,ਆਈ ਏ ਸਰਕਾਰ ਅਖੇ,
ਬੀਬੇ-ਬੰਦੇ, ਫਿਰ ਕਿਉ ਰੋੜ੍ਹੀ ਰੁਲ਼ਦੇ ਨੇ।
ਵਾਅਦੇ ਨੇਤਾ ਜੀ, ਨਾ ਕੌਡੀ ਮੁੱਲ ਦੇ ਨੇ……..

ਮਾਂ ਬੋਲੀ ਤੇ,ਵਿਰਸੇ ਦੀ ਨਾ ਗੱਲ ਕੋਈ,
ਹੱਕਾਂ ਮੁੱਦਿਆਂ ਦੀ ,ਨਾ ਕਰਦਾ ਗੱਲ ਕੋਈ,
ਕਪਟੀ ਲੀਡਰਾਂ ਕੋਲ,ਨਾ ਇਸਦਾ ਹੱਲ ਕੋਈ,
ਕੁਰਸੀ ਖਾਤਰ,ਝੱਟ ਹੀ ਦਲ ਬਦਲਾਉਂਦੇ ਨੇ,
ਵਾਹ-ਵਾਹ ਖਾਤਰ, ਵਿੱਚ ਪੈਰਾਂ ਦੇ ਰੁਲ਼ਦੇ ਨੇ।
ਵਾਅਦੇ ਨੇਤਾ ਜੀ, ਸਭ ਕੌਡੀ ਮੁੱਲ ਦੇ ਨੇ……..

ਪਾਵਨ-ਪਵਿੱਤਰ ਗ੍ਰੰਥਾਂ,ਦੀ ਤੇ ਸ਼ਰਮ ਕਰੋ।
ਚੌਧਰਾਂ ਖ਼ਾਤਰ,ਗਿਰੇ ਹੋਏ ਨਾ ਕਰਮ ਕਰੋ।
ਮਜ਼੍ਹਬੀ ਹਿੰਸਾਂ ਵਾਲਿਓ, ਮਹੌਲ ਨਾ ਗਰਮ ਕਰੋ।
“ਸੰਦੀਪ” ਝੂਠੇ ਕਦੋਂ, ਸੱਚ ਦੇ ਪੱਲੜੇ ਤੁਲਦੇ ਨੇ।
ਵਾਅਦੇ ਨੇਤਾ ਜੀ ਸਭ, ਕੌਡੀ ਮੁੱਲ ਦੇ ਨੇ ਵਖ਼ਤ ਆਉਣ ਤੇ ਸਭ ਦੇ ਪਰਦੇ ਖੁੱਲ੍ਹਦੇ‌ ਨੇ……

ਸੰਦੀਪ ਸਿੰਘ “ਬਖੋਪੀਰ”
ਸੰਪਰਕ:- 9851321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਅਜ਼ਾਦੀ ਦਿਵਸ ਤੇ ਵਿਸ਼ੇਸ਼  ਬਟਵਾਰੇ ਦੀ ਚੀਸ ਵਿਚੋਂ ਉਠਿਆ ਸੀ ਅਜ਼ਾਦੀ ਦਾ ਜਸ਼ਨ ?
Next articleਇਹੋ ਜਹੀ ਆਜ਼ਾਦੀ / ਗੀਤ