ਮੁੰਬਈ: 62 ਸਾਲਾ ਬਜ਼ੁਰਗ ਨੇ ਆਪਣੀ ਲਿਵ-ਇਨ ਪਾਰਟਨਰ ’ਤੇ ਤੇਜ਼ਾਬ ਸੁੱਟ ਕੇ ਹੱਤਿਆ ਕੀਤੀ

ਮੁੰਬਈ (ਸਮਾਜ ਵੀਕਲੀ) : ਇਥੋਂ ਦੇ ਗਿਰਗਾਓਂ ਵਿੱਚ 54 ਸਾਲਾ ਔਰਤ ਨੇ ਆਪਣੇ 62 ਸਾਲ ਦੇ ਲਿਵ-ਇਨ ਪਾਰਟਨਰ ਵੱਲੋਂ ਤੇਜ਼ਾਬ ਨਾਲ ਹਮਲਾ ਕਰਨ ਤੋਂ ਦੋ ਹਫ਼ਤਿਆਂ ਤੋਂ ਵੱਧ ਸਮੇਂ ਬਾਅਦ ਦਮ ਤੋੜ ਦਿੱਤਾ। ਪੁਲੀਸ ਮੁਤਾਬਕ ਜਦੋਂ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਸਮੇਂ ਉਹ 50 ਫੀਸਦੀ ਝੁਲਸ ਚੁੱਕੀ ਸੀ। ਮਹੇਸ਼ ਪੁਜਾਰੀ (62) ਨੇ ਕਥਿਤ ਤੌਰ ‘ਤੇ ਦੋਵਾਂ ਵਿਚਾਲੇ ਝਗੜੇ ਕਾਰਨ ਆਪਣੀ ਲਿਵ-ਇਨ ਪਾਰਟਨਰ ‘ਤੇ ਤੇਜ਼ਾਬ ਨਾਲ ਹਮਲਾ ਕੀਤਾ ਸੀ। ਦੋਵੇਂ 25 ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ ਪਰ ਹਾਲ ਹੀ ਦੇ ਸਮੇਂ ਵਿੱਚ ਦੋਵਾਂ ਵਿਚਕਾਰ ਅਕਸਰ ਝਗੜੇ ਹੁੰਦੇ ਸਨ।ਪੁਲੀਸ ਨੇ ਮਹੇਸ਼ ਨੂੰ ਗ੍ਰਿਫਤਾਰ ਕੀਤਾ ਸੀ ਪਰ ਅੱਜ ਇਸ ਮਾਮਲੇ ਵਿੱਚ ਕਤਲ ਦੇ ਦੋਸ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 302 ਨੂੰ ਜੋੜਿਆ ਗਿਆ ਹੈ।

 

Previous articleਸੱਤ ਲੱਖ ਤੱਕ ਦੀ ਆਮਦਨ ’ਤੇ ਟੈਕਸ ਤੋਂ ਛੋਟ
Next articleਪ੍ਰਧਾਨ ਮੰਤਰੀ ਮੋਦੀ ਵੱਲੋਂ ਕੇਂਦਰੀ ਬਜਟ ਇਤਿਹਾਸਕ ਕਰਾਰ