ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਰਬੱਤ ਦੇ ਭਲੇ ਦੀ ਅਰਦਾਸ ਚ ਅੱਜ ਗੁਰਦੁਆਰਾ ਹਜੂਰ ਸਾਹਿਬ ਧਰਮਕੋਟ ਹੋਣਗੇ ਸ਼ਾਮਲ-ਸੁੱਖ ਗਿੱਲ ਮੋਗਾ

ਧਰਮਕੋਟ  ( ਚੰਦੀ )-ਅੱਜ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਅੱਜ ਮਿਤੀ 20 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਆਗੂ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਵੱਲੋਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਤੇ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ,ਸੁੱਖ ਗਿੱਲ ਮੋਗਾ ਨੇ ਕਿਹਾ ਕੇ ਅਰਦਾਸ ਉਪਰੰਤ ਮਸ਼ਹੂਰ ਢਾਡੀ ਜਥਾ ਗੁਰੂ ਜੱਸ ਗਾਕੇ ਸੰਗਤਾਂ ਨੂੰ ਨਿਹਾਲ ਕਰਨਗੇ ਉਸ ਉਪਰੰਤ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ,ਉਹਨਾਂ ਕਿਹਾ ਕੇ ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਸਾਰੇ ਜਿਲਿਆਂ ਵਿੱਚੋ ਕਿਸਾਨ-ਮਜਦੂਰ,ਸਮਾਜਿਕ,ਧਾਰਮਿਕ ਅਤੇ ਸਮਾਜ ਸੇਵੀ ਆਗੂ ਸ਼ਿਰਕਤ ਕਰਨਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ,ਇਸ ਮੌਕੇ ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ ਤਰਨਤਾਰਨ,ਸੁਖਦੇਵ ਸਿੰਘ ਕਬੀਰਪੁਰ ਜਿਲ੍ਹਾ ਪ੍ਰਧਾਨ ਕਪੂਰਥਲਾ,ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ,ਫਤਿਹ ਸਿੰਘ ਭਿੰਡਰ ਮੀਤ ਪ੍ਰਧਾਨ ਪੰਜਾਬ,ਅਮਰੀਕ ਸਿੰਘ ਕਬੀਰਪੁਰ ਕੋਰ ਕਮੇਟੀ ਮੈਂਬਰ ਪੰਜਾਬ,ਦਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਕੋਟ ਈਸੇ ਖਾਂ,ਜਸਵੰਤ ਸਿੰਘ ਲੋਹਗੜ੍ਹ ਮੀਤ ਪ੍ਰਧਾਨ ਜਲੰਧਰ,ਜਥੇਦਾਰ ਸਾਬ ਸਿੰਘ ਲਲਿਹਾਂਦੀ,ਸਾਬ ਸਿੰਘ ਦਾਨੇਵਾਲਾ ਬਲਾਕ ਪ੍ਰਧਾਨ,ਮਨਦੀਪ ਸਿੰਘ ਮੰਨਾਂ ਬਲਾਕ ਪ੍ਰਧਾਨ,ਦਲਜੀਤ ਸਿੰਘ ਸਰਪੰਚ ਦਾਨੇਵਾਲ,ਤਾਰਾ ਸਿੰਘ ਘਲੋਟੀ,ਗੁਰਜੀਤ ਸਿੰਘ ਕੜਾਹੇਵਾਲਾ ਯੂਥ ਆਗੂ,ਭਿੰਦਰ ਬਾਬਾ ਰਸੂਲਪੁਰ ਇਕਾਈ ਪ੍ਰਧਾਨ,ਜਸਮੋਹਨ ਸਿੰਘ ਕੋਕਰੀ ਇਕਾਈ ਪ੍ਰਧਾਨ,ਗੁਰਮੁੱਖ ਸਿੰਘ ਪੰਡੋਰੀ ਇਕਾਈ ਪ੍ਰਧਾਨ,ਹਰਮਨ ਸਿੰਘ ਕੜਾਹੇ ਵਾਲਾ ਇਕਾਈ ਪ੍ਰਧਾਨ,ਲਖਵਿੰਦਰ ਸਿੰਘ ਜੁਲਕਾ ਇਕਾਈ ਪ੍ਰਧਾਨ ਢੋਲੇਵਾਲਾ,ਬੋਹੜ ਸਿੰਘ ਇਕਾਈ ਪ੍ਰਧਾਨ ਦਾਨੇਵਾਲਾ,ਤਲਵਿੰਦਰ ਸਿੰਘ ਗਿੱਲ ਯੂਥ ਆਗੂ,ਲੱਖਾ ਦਾਨੇਵਾਲਾ ਯੂਥ ਆਗੂ,ਤਜਿੰਦਰ ਸਿੰਘ ਬਲਾਕ ਪ੍ਰਧਾਨ ਸਿੱਧਵਾਂਬੇਟ,ਨਿਰਮਲ ਸਿੰਘ ਇਕਾਈ ਪ੍ਰਧਾਨ ਬੱਡੂਵਾਲਾ,ਗੋਰਾ ਜੀਂਦੜਾ ਇਕਾਈ ਪ੍ਰਧਾਨ,ਰਣਜੀਤ ਸਿੰਘ ਇਕਾਈ ਪ੍ਰਧਾਨ ਚੱਕ ਤਾਰੇਵਾਲਾ,ਗੁਰਵਿੰਦਰ ਸਿੰਘ ਮੂਸੇਵਾਲਾ ਇਕਾਈ ਪ੍ਰਧਾਨ,ਸੁਖਵਿੰਦਰ ਸਿੰਘ ਜਾਫਰ ਇਕਾਈ ਪ੍ਰਧਾਨ,ਗੁਰਚਰਨ ਸਿੰਘ ਇਕਾਈ ਪ੍ਰਧਾਨ ਤੋਤਾ ਸਿੰਘ ਵਾਲਾ,ਸੁਖਦੇਵ ਸਿੰਘ ਸ਼ੇਰੇਵਾਲਾ ਇਕਾਈ ਪ੍ਰਧਾਨ,ਬਲਵੰਤ ਸਿੰਘ ਗਿੱਲ,ਰਣਜੀਤ ਸਿੰਘ ਗਿੱਲ,ਸੁਰਜੀਤ ਸਿੰਘ ਗਿੱਲ  ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਦੇ ਹਲਕਾ ਇੰਚਾਰਜ ਰਹੇ ਕਰਨਜੀਤ ਆਹਲੀ ਅਤੇ ਹੋਰ ਅਹੁਦੇਦਾਰਾਂ ਦਿੱਤੇ ਭਾਜਪਾ ਤੋਂ ਸਮੂਹਿਕ ਅਸਤੀਫੇ 
Next articleਪੰਜਾਬ ਦੇ ਮੁਲਾਜ਼ਮਾ ਤੇ ਪੈਨਸ਼ਨਰਾ ਵਲੋਂ ਲੋਕ ਸਭਾ ਚੋਣਾ ਦੇ ਸਨਮੁਖ 05 ਮਈ ਨੂੰ ਜਲੰਧਰ ਕਨਵੈਨਸ਼ਨ ਕਰਕੇ ਕੀਤਾ ਜਾਵੇਗਾ ਅਗਲੀ ਰਣਨੀਤੀ ਦਾ ਐਲਾਨ