ਭਾਜਪਾ ਦੇ ਹਲਕਾ ਇੰਚਾਰਜ ਰਹੇ ਕਰਨਜੀਤ ਆਹਲੀ ਅਤੇ ਹੋਰ ਅਹੁਦੇਦਾਰਾਂ ਦਿੱਤੇ ਭਾਜਪਾ ਤੋਂ ਸਮੂਹਿਕ ਅਸਤੀਫੇ 

ਸੁਲਤਾਨਪੁਰ ਲੋਧੀ,(ਸੋਢੀ )ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲ਼ਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਰਹੇ ਕਰਨਜੀਤ ਸਿੰਘ ਆਹਲੀ ਤੇ ਉਸਦੇ ਵੱਡੀ ਗਿਣਤੀ ‘ਚ ਸਾਥੀਆਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਭਾਰਤੀ ਜਨਤਾ ਪਾਰਟੀ ਤੋਂ ਸਮੂਹਕਿ ਅਸਤੀਫੇ ਦੇਣ ਦਾ ਐਲਾਨ ਕੀਤਾ ਗਿਆ । ਆਪਣੇ ਬਿਆਨ ‘ਚ ਕਰਨਜੀਤ ਆਹਲੀ ਨੇ ਜਿੱਥੇ ਭਾਜਪਾ ਦੇ ਜਿਲਾ ਕਪੂਰਥਲਾ ਦੇ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਤੇ ਗੰਭੀਰ ਦੋਸ਼ ਲਗਾਏ , ਉੱਥੇ ਦੇਸ਼ ਦੇ ਕਿਸਾਨਾਂ ਨੂੰ ਇਨਸਾਫ਼ ਨਾ ਮਿਲਣ ਤੋਂ ਵੀ ਨਰਾਜਗੀ ਜਾਹਿਰ ਕੀਤੀ ।
ਉਨ੍ਹਾਂ  ਨਾਲ ਇਸ ਸਮੇ ਭਾਜਪਾ ਦੇ ਸਰਕਲ ਕਬੀਰਪੁਰ ਦੇ ਪ੍ਰਧਾਨ ਗੁਰਮੇਜ ਸਿੰਘ ਸ਼ੇਖਮਾਂਗਾ, ਸਰਕਲ ਫੱਤੂਢੀਂਗਾ ਦੇ ਪ੍ਰਧਾਨ ਦਿਲਬਾਗ ਸਿੰਘ, ਸਰਕਲ ਤਲਵੰਡੀ ਚੌਧਰੀਆਂ ਦੇ ਪ੍ਰਧਾਨ ਬਚਿੱਤਰ ਸਿੰਘ, ਜਿਲਾ ਯੂਥ ਭਾਜਪਾ ਦੇ ਜਨਰਲ ਸਕੱਤਰ ਲਵ ਢਿੱਲੋ ਅਤੇ ਕਰੀਬ ਇੱਕ ਦਰਜਨ ਅਹੁਦੇਦਾਰਾਂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਸਾਬਕਾ ਹਲਕਾ ਇੰਚਾਰਜ ਕਰਨਜੀਤ ਸਿੰਘ ਆਹਲੀ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਹ ਭਾਜਪਾ ਵਿਚ ਸ਼ਾਮਿਲ ਹੋ ਕੇ ਪਾਰਟੀ ਨੂੰ ਗਰਾਉਂਡ ਲੈਵਲ ਤੋਂ ਹਲਕੇ ਵਿਚ ਉੱਚਾ ਚੱਕਿਆ ਤੇ ਮਜਬੂਤ ਕੀਤਾ ।ਪਰ ਕੁਝ ਇਕ ਸ਼ਰਾਰਤੀ ਪਾਰਟੀ ਨੂੰ ਕਮਜੋਰ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜ਼ਿਲਾ ਪ੍ਰਧਾਨ ਦੀਆਂ ਪਾਰਟੀ ਵਿੱਚ ਵੰਡੀਆਂ ਪਾਉਣ ਦੀਆਂ ਨੀਤੀਆਂ ਤੋਂ ਔਖੇ ਹੋ ਕੇ ਹੀ ਉਨ੍ਹਾਂ ਸਾਰਿਆਂ ਇਹ ਫੈਸਲਾ ਲਿਆ ਹੈ ਅਤੇ ਹੁਣ ਤੋਂ ਬਾਅਦ ਉਹ ਭਾਜਪਾ ਲਈ ਬਿਲਕੁਲ ਵੀ ਕੰਮ ਨਹੀਂ ਕਰਨਗੇ। ਉਨਾਂ ਦੋਸ਼ ਲਾਇਆ ਕਿ ਜਿਲਾ ਪ੍ਰਧਾਨ ਪਾਰਟੀ ਦਾ ਜਿਲੇ ਵਿੱਚ ਘਾਣ ਕਰ ਰਿਹਾ ਹੈ ਅਤੇ ਉਨਾਂ ਲੋਕਾਂ ਨੂੰ ਪਾਰਟੀ ਵਿੱਚ ਸਨਮਾਨ ਦੇ ਰਿਹਾ ਹੈ ਜਿਹੜੇ ਸਵੇਰੇ ਹਲਕਾ ਵਿਧਾਇਕ, ਦੁਪਹਿਰ ਆਪ ਦੇ ਹਲਕਾ ਇੰਚਾਰਜ ਤੇ ਸ਼ਾਮ ਹੋਰ ਪਾਰਟੀ ਦੇ ਆਗੂਆਂ ਨਾਲ ਮੀਟਿੰਗਾਂ ਕਰਦੇ ਹਨ । ਉਨ੍ਹਾਂ  ਇਹ ਵੀ ਦਾਅਵਾ ਕੀਤਾ ਕਿ ਉਹਨਾਂ ਹਲਕੇ ਅੰਦਰ ਭਾਜਪਾ ਨੂੰ ਸਟੈਂਡ ਕੀਤਾ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਦੁਰਦਸ਼ਾ ਲਈ ਪੰਜਾਬ ਅਤੇ ਕੇਂਦਰ ਸਰਕਾਰ ਦੋਵੇਂ ਜਿੰਮੇਵਾਰ ਹਨ।
ਇਸ ਸੰਬੰਧ ਵਿੱਚ ਜਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨਾਲ ਸੰਪਰਕ ਕਰਨ ਤੇ ਉਨ੍ਹਾਂ  ਕਿਹਾ ਕਿ ਕਰਨਜੀਤ ਸਿੰਘ ਮੇਰਾ ਛੋਟਾ ਵੀਰ ਹੈ, ਮੈਂ ਉਸਨੂੰ ਹਮੇਸ਼ਾ ਪੂਰਾ ਮਾਣ ਸਤਿਕਾਰ ਦਿੱਤਾ ਪਰ ਉਹ ਪਾਰਟੀ ਦੀ ਕਸੌਟੀ ਤੇ ਖਰਾ ਨਹੀਂ ਉਤਰਿਆ ਤੇ ਪਾਰਟੀ ਲਈ ਉਸਨੇ ਕੋਈ ਕੰਮ ਨਹੀ ਸੀ ਕੀਤਾ ।
ਇਸ ਮੌਕੇ ਤੇ ਪ੍ਰੈਸ ਕਾਨਫਰੰਸ ਵਿਚ ਸੁਰਿੰਦਰ ਸਿੰਘ ਖਿਜਰਪੁਰ, ਬਲਵਿੰਦਰ ਸਿੰਘ ਤਲਵੰਡੀ ਚੌਧਰੀਆਂ, ਕੁਲਵੰਤ ਸਿੰਘ ਆਹਲੀ, ਬਲਵਿੰਦਰ ਸਿੰਘ ਜਨਰਲ ਸਕੱਤਰ, ਕਸ਼ਮੀਰ ਸਿੰਘ ਸੰਧੂ ਆਹਲੀ ਕਲਾਂ, ਬਖਸ਼ੀਸ਼ ਸਿੰਘ, ਗੁਰਬਖਸ਼ ਸਿੰਘ ਦੇਸਲ, ਮਨਜੀਤ ਸਿੰਘ, ਪ੍ਰੀਤਮ ਸਿੰਘ ਡਡਵਿੰਡੀ, ਗੁਰ ਸਾਹਿਬ ਸਿੰਘ ਮੀਤ ਪ੍ਰਧਾਨ, ਦਿਲਬਾਗ ਸਿੰਘ ਫਤੂਵਾਲ, ਆਕਾਸ਼ ਸਿੰਘ ਡਡਵਿੰਡੀ, ਸੰਦੀਪ ਸਿੰਘ ਡਡਵਿੰਡੀ, ਸ਼ੁਭਮ ਕੁਮਾਰ, ਸਰਬਜੋਤ ਸਿੰਘ, ਚੰਚਲ ਸਿੰਘ, ਹਰਤੇਜ ਸਿੰਘ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵੱਲੋਂ ਦੋ ਨਵੇਂ ਉਮੀਦਵਾਰਾਂ ਦਾ ਐਲਾਨ
Next articleਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਰਬੱਤ ਦੇ ਭਲੇ ਦੀ ਅਰਦਾਸ ਚ ਅੱਜ ਗੁਰਦੁਆਰਾ ਹਜੂਰ ਸਾਹਿਬ ਧਰਮਕੋਟ ਹੋਣਗੇ ਸ਼ਾਮਲ-ਸੁੱਖ ਗਿੱਲ ਮੋਗਾ