ਸ਼ਤਾਬਗੜ੍ਹ ਵਿਖੇ 15.5 ਲੱਖ ਦੀ ਫਿਰਨੀ, 55 ਲੱਖ ਦੀ ਲਾਗਤ ਨਾਲ ਸੜਕ ਦਾ ਨੀਂਹ ਪੱਥਰ ਰੱਖਿਆ

ਪਾਵਨ ਨਗਰੀ ਦੇ ਹੋ ਰਹੇ ਵਿਕਾਸ ਨੂੰ ਰੋਕਣ ਲਈ ਬਾਹਰਲੇ ਘਰਾਣੇ ਤਰਲੋਮੱਛੀ ਹੋ ਰਹੇ ਹਨ- ਵਿਧਾਇਕ ਚੀਮਾ

ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)-ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਹਲਕੇ ਵਿੱਚ ਸੜਕੀ ਨੈੱਟਵਰਕ ਨੂੰ ਹੋਰ ਬਿਹਤਰ ਕਰਨ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤਕ ਪੁੱਜਦਾ ਕਰਨ ਲਈ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਕਾਸ ਕਾਰਜਾਂ ਦੀ ਲਡ਼ੀ ਨੂੰ ਅੱਗੇ ਤੋਰਦੇ ਹੋਏ ਪਿੰਡ ਸ਼ਤਾਬਗੜ੍ਹ ਵਿਖੇ ਕਰੀਬ 15.5 ਲੱਖ ਦੀ ਲਾਗਤ ਨਾਲ ਬਣਨ ਜਾ ਰਹੀ ਫਿਰਨੀ ਅਤੇ 55 ਲੱਖ ਦੀ ਲਾਗਤ ਨਾਲ ਸ਼ਤਾਬਗਡ਼੍ਹ ਤੋਂ ਦੀਪੇਵਾਲ ਤਕ ਦੇ ਕੱਚੇ ਰਸਤੇ 2 ਕਿਲੋਮੀਟਰ ਤੋਂ ਵੱਧ ਦੀ ਪੱਕੀ ਸੜਕ ਬਣਾਉਣ ਲਈ ਨੀਂਹ ਪੱਥਰ ਅੱਜ ਵਿਧਾਇਕ ਚੀਮਾ ਨਵਤੇਜ ਸਿੰਘ ਚੀਮਾ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ।

ਉਨ੍ਹਾਂ ਕਿਹਾ ਕਿ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਵਿਕਾਸ ਦੀ ਹਨ੍ਹੇਰੀ ਚੰਨੀ ਸਰਕਾਰ ਨੇ ਲਿਆ ਦਿੱਤੀ ਹੈ ਅਤੇ ਅਜਿਹਾ ਵਿਕਾਸ ਸ਼ਾਇਦ ਪਹਿਲਾਂ ਕਦੇ ਵੀ ਇਤਿਹਾਸ ਵਿੱਚ ਨਹੀਂ ਹੋਇਆ ਹੋਵੇਗਾ। ਉਨ੍ਹਾਂ ਕਿਹਾ ਕਿ ਸੰਗਤ ਦੀ ਲੰਮੇ ਸਮੇਂ ਤੋਂ ਆ ਰਹੀ ਮੰਗ ਨੂੰ ਮੁੱਖ ਰੱਖਦਿਆਂ ਜਲਦ ਹੀ ਸਥਾਨਕ ਸਫਰੀ ਇੰਟਰਨੈਸ਼ਨਲ ਪੈਲੇਸ ਸ਼ਤਾਬਗਡ਼੍ਹ ਰੋਡ ਤੋਂ ਲੈ ਕੇ ਫਰੀਦ ਸਰਾਏ ਤੱਕ ਦੀ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 5.40 ਕਿਲੋਮੀਟਰ ਸੜਕ ਦੇ ਨਿਰਮਾਣ ਤੇ 3 ਕਰੋੜ 16 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਸੜਕ ਵੀ ਬਾਕੀ ਲਿੰਕ ਰੋਡ ਵਾਂਗ 18 ਫੁੱਟ ਚੌੜੀ ਬਣਾਈ ਜਾਵੇਗੀ। ਇਸ ਸਮੇਂ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਹਲਕੇ ਦੇ ਸਮੂਹ ਲੋਕਾਂ ਨੂੰ 2022 ਦੀਆਂ ਚੋਣਾਂ ਵਾਸਤੇ ਹੁਣ ਤੋਂ ਹੀ ਤਿਆਰ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਇਸ ਪਾਵਨ ਨਗਰੀ ਦਾ ਵਿਕਾਸ ਕੁਝ ਬਾਹਰਲੇ ਲੋਕਾਂ ਨੂੰ ਵਿਖਾਈ ਨਹੀਂ ਦੇ ਰਿਹਾ ਹੈ ਅਤੇ ਅਜਿਹੇ ਲੋਕ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਤੇ ਇਸ ਪਾਵਨ ਨਗਰੀ ਦੇ ਵਿਕਾਸ ਵਿੱਚ ਜਾਣ ਬੁੱਝ ਕੇ ਅੜਿੱਕਾ ਪਾ ਕੇ ਰੋਕਣਾ ਚਾਹੁੰਦੇ ਹਨ ਪ੍ਰੰਤੂ ਜਦ ਤਕ ਲੋਕਾਂ ਦਾ ਪਿਆਰ ਵਰਕਰਾਂ ਵਿਚ ਜੋਸ਼ ਅਤੇ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੋਵੇਗੀ ਤਾਂ ਅਜਿਹੇ ਲੋਕ ਕੁਝ ਨਹੀਂ ਵਿਗਾੜ ਸਕਦੇ।

ਉਨ੍ਹਾਂ ਕਿਹਾ ਕਿ ਕੁਝ ਲੋਕ ਵਿਉਪਾਰ ਦੀ ਆੜ ਵਿੱਚ ਆਪਣਾ ਹਿੱਤ ਸਾਧਣ ਲਈ ਰੋਜ਼ਾਨਾ ਕੁਝ ਬਿਆਨ ਦੇ ਰਹੇ ਹਨ ਅਤੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਮਰਾਹ ਹੋਣ ਦੀ ਲੋੜ ਨਹੀਂ ਅਤੇ ਕਿਸੇ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਅਜਿਹੇ ਲੋਕਾਂ ਨੂੰ ਪੁੱਛੋ ਕਿ ਪਿਛਲੇ 5 ਸਾਲਾਂ ਵਿੱਚ ਕਦੇ ਸਾਡੀ ਕੋਈ ਸੁੱਧ ਵੀ ਲਈ ਹੈ, ਪਹਿਲਾਂ ਕਿਤੇ ਵਿਦੇਸ਼ੀ ਦੌਰੇ ਤੇ ਗਏ ਹੋਏ ਸਨ ਜੋ ਅਚਾਨਕ ਇਸ ਹਲਕੇ ਦੀ ਯਾਦ ਆ ਗਈ। ਉਨ੍ਹਾਂ ਕਿਹਾ ਕਿ ਦਰਅਸਲ ਇਨ੍ਹਾਂ ਲੋਕਾਂ ਨੂੰ ਹਲਕੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਤਾਂ ਆਪਣਾ ਮਤਲਬ ਕੱਢਣ ਲਈ ਗੇੜੀਆਂ ਲਗਾ ਰਹੇ ਹਨ ਤੇ ਬਾਅਦ ਵਿਚ ਤੁਸੀਂ ਇਨ੍ਹਾਂ ਨੂੰ ਲੱਭੋਗੇ ਤਾਂ ਵੀ ਇਨ੍ਹਾਂ ਨੇ ਨਹੀਂ ਮਿਲਣਾ। ਸ੍ਰੀ ਚੀਮਾ ਨੇ ਕਿਹਾ ਕਿ ਅੱਜ ਕੁਝ ਆਗੂ ਸਾਢੇ 4 ਸਾਲ ਸਰਕਾਰ ਦਾ ਸੁਖ ਭੋਗ ਕੇ ਅਤੇ ਆਪਣੇ ਸਾਰੇ ਕੰਮ ਕਰਵਾਉਣ ਦੇ ਬਾਵਜੂਦ ਹੁਣ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਸਿਰਫ਼ ਆਪਣੇ ਮਤਲਬ ਲਈ ਦਲ ਬਦਲੀ ਕਰ ਰਹੇ ਹਨ। ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਅੱਜ ਤਕ ਕਿਸੇ ਵੀ ਦਲ ਬਦਲੂ ਦਾ ਕਦੇ ਕੋਈ ਪੱਕਾ ਠਿਕਾਣਾ ਨਹੀਂ ਰਿਹਾ ਹੈ ਅਤੇ ਉਹ ਕਾਮਯਾਬ ਵੀ ਨਹੀਂ ਹੋ ਸਕਿਆ ਹੈ। ਉਨ੍ਹਾਂ ਹਲਕੇ ਦੇ ਵਿਕਾਸ ਲਈ ਉਸ ਵਿਅਕਤੀ ਨੂੰ ਚੁਣਨ ਲਈ ਕਿਹਾ ਜੋ ਹਰ ਸਮੇਂ ਤੁਹਾਡੇ ਦੁੱਖ ਸੁੱਖ ਵਿੱਚ ਸ਼ਰੀਕ ਰਿਹਾ ਹੋਵੇ ਅਤੇ ਤੁਹਾਡਾ ਲੋਕਲ ਉਮੀਦਵਾਰ ਹੋਵੇ।

ਇਸ ਤੋਂ ਪਹਿਲਾਂ ਪਿੰਡ ਪੁੱਜਣ ਤੇ ਸ਼ਤਾਬਗਡ਼੍ਹ ਦੇ ਸਰਪੰਚ ਹਰਬੀਰ ਸਿੰਘ ਤੇ ਪਿੰਡ ਵਾਸੀਆਂ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਬਹਾਦਰ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਰਾਜਵੰਤ ਕੌਰ, ਮਨਜੀਤ ਕੌਰ, ਕੇਵਲ ਸਿੰਘ ਪੰਚ , ਦਲਜੀਤ ਕੌਰ ਪੰਚ, ਜਸਵੰਤ ਸਿੰਘ, ਸ਼ਿੰਗਾਰਾ ਸਿੰਘ, ਸਰਵਣ ਸਿੰਘ, ਸਾਧੂ ਸਿੰਘ, ਜਸਵੰਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਨਰਿੰਦਰ ਸਿੰਘ ਬਿੱਟੂ ਪਹਾੜ, ਜਗਜੀਤ ਸਿੰਘ ਚੰਦੀ ਸਕੱਤਰ ਕਿਸਾਨ ਸੈੱਲ, ਸਰਵਣ ਸਿੰਘ, ਸਾਧੂ ਸਿੰਘ, ਬਲਵਿੰਦਰ ਸਿੰਘ,ਪਿਆਰਾ ਸਿੰਘ, ਸਰਪੰਚ ਕਰਮ ਸਿੰਘ, ਤਰਲੋਚਨ ਸਿੰਘ, ਬਲਕਾਰ ਸਿੰਘ, ਭੁਪਿੰਦਰ ਸਿੰਘ, ਮੰਗਲ ਸਿੰਘ, ਕੇਵਲ ਸਿੰਘ, ਸਰਬਜੀਤ ਸਿੰਘ ਪੰਚ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਗੱਜਣ ਸਿੰਘ, ਰਵੀ ਸਰਪੰਚ ਦੀਪੇਵਾਲ, ਐਸ ਡੀ ਓ ਨੀਰਜ ਗੁਪਤਾ, ਸੰਤੋਖ ਸਿੰਘ ਸੰਮੀ ਜੇ ਈ, ਲਖਵੀਰ ਸਰਪੰਚ ਫਰੀਦ ਸਰਾਏ, ਬਲਜਿੰਦਰ ਪੀਏ, ਮੁਖਤਾਰ ਸਿੰਘ ਜੌਹਰੀ,ਸੁਖਵਿੰਦਰ ਸਿੰਘ ਜੌਹਰੀ, ਬਲਵਿੰਦਰ ਸਿੰਘ ਜੌਹਰੀ ਆਦਿ ਸਾਰਿਆਂ ਨੇ ਜੈਕਾਰਿਆਂ ਦੀ ਗੂੰਜ ਵਿਚ ਵਿਧਾਇਕ ਚੀਮਾ ਨੂੰ ਲਗਾਤਾਰ ਤੀਸਰੀ ਵਾਰ ਜਿਤਾਉਣ ਦਾ ਭਰੋਸਾ ਦਿੱਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵੀਪ ਤਹਿਤ ਵੋਟ ਬਣਾਉਣ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ
Next articleਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ