ਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਭਾਸ਼ਾ ਵਿਭਾਗ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਬੱਚਿਆਂ ਦੇ ਸਾਹਿਤਕ ਪੱਧਰ ਨੂੰ ਉੱਚਾ ਚੁੱਕਣ ਲਈ ਇਸ ਸਾਲ ਵੀ ਹਿੰਦੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਵਿਖੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਕਰਨ ਵਾਸਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਪ੍ਰਸਿੱਧ ਕਵਿੱਤਰੀ ਰਜਨੀ ਵਾਲੀਆ, ਸ੍ਰ.ਅਵਤਾਰ ਸਿੰਘ ਅਤੇ ਸ੍ਰੀ ਯੋਗੇਸ਼ ਚੰਦਰ ਨੂੰ ਬਤੌਰ ਜੱਜ ਨਿਯੁਕਤ ਕੀਤਾ ਗਿਆ ।

ਇਨ੍ਹਾਂ ਮੁਕਾਬਲਿਆਂ ਵਿੱਚ ਹਿੰਦੀ ਕਵਿਤਾ ਗਾਇਨ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਰਿਤਿਕ ਠਾਕੁਰ ਡੀ ਏ ਵੀ ਮਾਡਲ ਹਾਈ ਸਕੂਲ ਕਪੂਰਥਲਾ, ਖੁਸ਼ਬੂ ਡੀ ਏ ਵੀ ਮਾਡਲ ਸਕੂਲ ਕਪੂਰਥਲਾ, ਅੰਸ਼ਪ੍ਰੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਨੇ ਪ੍ਰਾਪਤ ਕੀਤੇ। ਹਿੰਦੀ ਲੇਖ ਸਿਰਜਣ ਵਿੱਚ ਕ੍ਰਮਵਾਰ ਰਾਖੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ, ਅਜੇ ਕੁਮਾਰ ਐਮ ਡੀ ਐਸ ਡੀ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ, ਸਾਨੀਆ ਹਿੰਦੂ ਪੁੱਤਰੀ ਪਾਠਸ਼ਾਲਾ ਹਾਈ ਸਕੂਲ ਕਪੂਰਥਲਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ।

ਹਿੰਦੀ ਕਹਾਣੀ ਰਚਨਾ ਵਿੱਚ ਜਨੇਸ਼ਰ ਡੀ ਏ ਵੀ ਮਾਡਲ ਹਾਈ ਸਕੂਲ ਕਪੂਰਥਲਾ, ਹੰਸਿਕਾ ਕਰਾਈਸਟ ਕਿੰਗ ਕਾਨਵੇਂਟ ਸਕੂਲ ਕਪੂਰਥਲਾ, ਸ਼ਾਲਿਨੀ ਕੁਮਾਰੀ ਹਿੰਦੂ ਪੁੱਤਰੀ ਪਾਠਸ਼ਾਲਾ ਕਪੂਰਥਲਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ! ਹਿੰਦੀ ਕਵਿਤਾ ਰਚਨਾ ਵਿੱਚ ਅਨਸ਼ਿਕਾ ਮੰਡੀ ਹਾਰਡਿੰਗ ਗੰਜ ਗਰਲਜ਼ ਹਾਈ ਸਕੂਲ ਕਪੂਰਥਲਾ, ਪਾਰਸ ਕਰਾਇਸਟ ਕਿੰਗਕਾਨਵੇਂਟ ਸਕੂਲ, ਯਮੁਨਾ ਕੁਮਾਰ ਹਿੰਦੂ ਪੁੱਤਰੀ ਪਾਠਸ਼ਾਲਾ ਕਪੂਰਥਲਾ, ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ।

ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਦੇ ਅਧਿਕਾਰੀ ਬਲਵੀਰ ਸਿੰਘ, ਮੈਡਮ ਇੰਦੂ ਬਾਲਾ ਐਮ ਏ, ਬੀ ਐਡ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਦੇ ਪ੍ਰਿੰਸੀਪਲ ਡਾਕਟਰ ਤਜਿੰਦਰ ਪਾਲ ਸਿੰਘ , ਲੈਕਚਰਾਰ ਯੋਗੇਸ਼ ਚੰਦਰ, ਅਵਤਾਰ ਸਿੰਘ ਈਸ਼ਰਵਾਲ ਸਕੂਲ ਸਮੇਤ ਰਣਧੀਰ ਸਕੂਲ ਦੇ ਲਾਇਬ੍ਰੇਰੀਅਨ ਮੈਡਮ ਨੀਤੂ ਅਰੋੜਾ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚੋਂ ਸਾਹਿਤ ਮੁਕਾਬਲੇ ਵਿੱਚ ਹਿੱਸਾ ਲੈਣ ਆਏ ਵਿਦਿਆਰਥੀ ਅਤੇ ਉਨ੍ਹਾਂ ਦੇ ਅਧਿਆਪਕ ਹਾਜ਼ਰ ਸਨ।

ਸਮਾਗਮ ਦੌਰਾਨ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਰਜਨੀ ਵਾਲੀਆ ਨੇ ਕਾਵਿਕ ਸਟੇਜ ਸੰਚਾਲਨ ਕੀਤਾ।

ਇਸ ਮੌਕੇ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਸਮੇਤ ਜੱਜਮੈਂਟ ਕਰ ਰਹੇ ਸਾਰੇ ਜੱਜ ਸਾਹਿਬਾਨ, ਸਕੂਲ ਪ੍ਰਿੰਸੀਪਲ ਅਤੇ ਸਟਾਫ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਭਾਗ ਲੈਣ ਆਏ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਾਹਿਤ ਪ੍ਰਤੀ ਰੂਚੀ ਵਿੱਚ ਵਾੱਧਾ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਤਾਬਗੜ੍ਹ ਵਿਖੇ 15.5 ਲੱਖ ਦੀ ਫਿਰਨੀ, 55 ਲੱਖ ਦੀ ਲਾਗਤ ਨਾਲ ਸੜਕ ਦਾ ਨੀਂਹ ਪੱਥਰ ਰੱਖਿਆ
Next articleਤੇਰੀ ਸਹੁੰ