HOME ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬੇਹਦ ਗੰਭੀਰ ਤੇ ਚਿੰਤਾਂਜਨਕ-...

ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬੇਹਦ ਗੰਭੀਰ ਤੇ ਚਿੰਤਾਂਜਨਕ- ਮਜੀਠੀਆ

ਬਲਾਚੌਰ ਪਹੁੰਚਣ ਤੇ ਮਜੀਠੀਆਂ ਦਾ ਨਿੱਘਾ ਸਵਾਗਤ

ਬਲਾਚੌਰ,  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਬਲਾਚੌਰ ਪਹੁੰਚਣ ਤੇ ਵਰਕਰਾਂ ਤੇ ਸਮਰਥਕਾਂ ਵੱਲੋਂ  ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਲੱਡੂਆਂ ਨਾਲ ਤੋਲਿਆ।ਇਸ ਮੌਕੇ ਮਜੀਠੀਆ ਨਾਲ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਉਚੇਚੇ ਤੌਰ ਤੇ ਹਾਜਿਰ ਸੀ।ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ   ਪੰਜਾਬ ਦੀ ਕਾਨੂੰਨ ਵਿਵਸਥਾ ਤੇ ਗੰਭੀਰ ਚਿੰਤਾਂ ਜਾਹਰ ਕਰਦਿਆ ਸੀਨੀਅਰ ਆਗੂ ਸਰਹਦੀ ਰਾਜ ਹੋਣ ਹੋਣ ਦੇ ਬਾਵਜੂਦ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਬੇਹੱਦ ਚਿੰਤਾਂਜਨਕ ਬਣੀ ਹੋਈ ਹੈ। ਗੈਂਗਸਟਰਵਾਦ ਵਿੱਚ ਵਾਧਾ ਹੋ ਰਿਹਾ ਹੈ, ਕਿਸਾਨਾਂ, ਨੌਜਵਾਨਾਂ ਜਾਨੀ ਕਿ ਹਰ ਵਰ ਨਾਲ ਧੋਖਾ ਹੋਇਆ ਹੈ. ਸਨਅਤਾਂ ਪੰਜਾਬ ਤੋਂ ਬਾਹਰ ਜਾ ਰਹੀਆਂ ਹਨ, ਪੰਜਾਬ ਦੀ ਗੱਲ ਕਰਨ ਵਾਲਿਆ ਜਿਨ੍ਹਾਂ ਵਿੱਚ ਮੀਡੀਆ ਦੀ ਅਜਾਦੀ ਤੇ ਦਬਾਅ ਬਣਾਇਆ ਜਾ ਰਿਹਾ ਹੈਮ ਉਨ੍ਹਾਂ ਦੇ ਮਾਮਲੇ ਦਰਜ ਕਰਕੇ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ।ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਰਿਮੋਟ ਕੰਟਰੌਲ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਪੰਜਾਬੀ ਕਦੇ ਵੀ ਕਬੂਲ ਨਹੀ ਕਰਨਗੇ।ਉਨ੍ਹਾਂ ਦੋ ਟੱੁਕ ਸ਼ਬਦਾਂ ਵਿੱਚ ਕਿਹਾ ਕਿ  ਪੰਜਾਬ ਦੇ ਲੋਕ ਅਤੇ ਨੌਜਵਾਨ ਹੀ ਸੂਬੇ ਦਾ ਭਵਿੱਖ ਤੈਅ ਕਰਨਗੇ ਅਤੇ ਪੰਜਾਬ ਨੂੰ ਕਮਜੋਰ ਕਰਨ ਵਾਲੀਆਂ ਤਾਕਤਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ।ਇਸ ਮੌਕੇ ਸਾਬਕਾ ਵਿਧਾਇਕ ਸਵਰਗਵਾਸੀ ਚੌਧਰੀ ਨੰਦ ਲਾਲ ਦੇ ਪੋਤਰੇ ਰਮਨ ਨੰਦ ਲਾਲ ਅਤੇ ਸਮੂਹ ਅਕਾਲੀ ਵਰਕਰਾਂ ਤੇ ਸਮਰਥਕਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਅਤੇ ਹਾਜਰੀਨ ਦਾ ਮੂੰਹ ਮਿੱਠਾ ਕਰਾਇਆ।ਇਸ ਮੌਕੇ ਸਾਬਕਾ ਚੇਅਰਮੈਨ ਅਸ਼ੋਕ ਚੌਧਰੀ ਕਰੀਮਪੁਰ ਧਿਆਨੀ, ਚੇਤਨ ਚੌਧਰੀ, ਯਾਦਵਿੰਦਰ ਯਾਦੀ ਚੌਧਰੀ, ਚੌਧਰੀ ਗੁਰਨਾਮ ਸਿੰਘ ਜੋਗੇਵਾਲ ਸਪੁੱਤਰ ਚੌਧਰੀ ਰਾਮ ਧੰਨ ਸਾਬਕਾ ਚੇਅਰਮੈਨ ਬਲਾਕ ਸੰਮਤੀ,ਚਰਨਜੀਤ ਬਿੱਟੂ ਆਦੋਆਣਾ, ਸਤਨਾਮ ਸਿੰਘ ਰਵੀ ਬਾਗੋਵਾਲ, ਜੋਗਿੰਦਰ ਸਿੰਘ ਅਟਵਾਲ, ਸਤਨਾਮ ਸਿੰਘ ਸਹੂੰਗੜਾ, ਗੁਰਦੀਪ ਸਿੰਘ ਬੱਕਾਪੁਰ, ਬਹਾਦਰ ਸਿੰਘ ਬੱਬੂ, ਸ਼ੰਮੀ ਜਲਾਲਪੁਰ, ਅਸ਼ੋਕ ਨਾਨੋਵਾਲ, ਹਜੂਰਾ ਸਿੰਘ ਪੈਲੀ, ਗੁਰਬਖਸ਼ ਸਿੰਘ ਨਿਆਣਾ ਬੇਟ ਤੇ ਹੋਰ ਹਾਜ਼ਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਮ.ਆਰ. ਸਿਟੀ ਪਬਲਿਕ ਸਕੂਲ ‘ਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ।
Next articleਪੰਜਾਬੀ ਸਾਹਿਤ ਮੰਚ ਬਲਾਚੌਰ ਵੱਲੋਂ ਐਡ.(ਡਾ) ਮਨਮੋਹਣ ਸਿੰਘ ਨਾਗਰਾ ਦਾ ਸਨਮਾਨ