HOME ਪੰਜਾਬੀ ਸਾਹਿਤ ਮੰਚ ਬਲਾਚੌਰ ਵੱਲੋਂ ਐਡ.(ਡਾ) ਮਨਮੋਹਣ ਸਿੰਘ ਨਾਗਰਾ ਦਾ ਸਨਮਾਨ

ਪੰਜਾਬੀ ਸਾਹਿਤ ਮੰਚ ਬਲਾਚੌਰ ਵੱਲੋਂ ਐਡ.(ਡਾ) ਮਨਮੋਹਣ ਸਿੰਘ ਨਾਗਰਾ ਦਾ ਸਨਮਾਨ

5
ਕੈਪਸ਼ਨ- ਬਹੁਪੱਖੀ ਸ਼ਖਸ਼ੀਅਤ ਐਡਵੋਕੇਟ ਮਨਮੋਹਣ ਸਿੰਘ ਨਾਗਰਾ (ਡਾ) ਦਾ ਸਨਮਾਨ ਕਰਦੇ ਹੋਏ ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਪ੍ਰਧਾਨ ਤੇ ਕਹਾਣੀਕਾਰ ਸੁਰਿੰਦਰ ਸਿੰਘ ਰਾਏ।ਨਾਲ ਮਾਸਟਰ ਜਗਮੋਹਣ ਸਿੰਘ ਨਾਗਰਾ ਆਦਿ ਹਾਜ਼ਰ ਸਨ ।

 ਬਲਾਚੌਰ  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ )–  ਅੱਜ ਬਲਾਚੌਰ ਇਲਾਕੇ ਦੇ ਪਿੰਡ ਮਹਿੰਦਪੁਰ ਵਿੱਖੇ ਪੰਜਾਬੀ ਸਾਹਿਤ ਮੰਚ ਬਲਾਚੌਰ ਵੱਲੋਂ ਨਾਮਵਰ ਸ਼ਖਸ਼ੀਅਤ ਐਡਵੋਕੇਟ (ਡਾ) ਮਨਮੋਹਣ ਸਿੰਘ ਨਾਗਰਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਐਡਵੋਕੇਟ (ਡਾ) ਮਨਮੋਹਣ ਸਿੰਘ ਰਾਏ ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਬਾਨੀਆਂ ਵਿੱਚੋਂ ਇਕ ਅਤੇ ਮੁੱਖ ਸਲਾਹਕਾਰ ਹਨ। ਪ੍ਰਧਾਨ ਸੁਰਿੰਦਰ ਸਿੰਘ ਰਾਏ ਨੇ ਐਡਵੋਕੇਟ ਨਾਗਰਾ ਨੂੰ ਲੋਈ ਅਤੇ ਨਵੀਂ ਪੁਸਤਕ  ਕਵੀ, ਬ੍ਰਿਖ ਤੇ ਆਜੜੀ ਦੀ ਇਕ ਕਾਪੀ ਭੇਟ ਕੀਤੀ ਗਈ।ਰਾਏ ਨੇ ਦੱਸਿਆ ਸੁਰਿੰਦਰ ਸਿੰਘ ਰਾਏ ਨੇ ਦੱਸਿਆ ਕਿ ਨਾਮਵਰ ਸ਼ਖਸ਼ੀਅਤ ਐਡਵੋਕੇਟ ਮਨਮੋਹਣ ਸਿੰਘ ਨਾਗਰਾ ਅਧਿਆਪਨ ਕਿੱਤੇ ਨਾਲ ਸੰਬਧਤ ਰਹੇ ਅਤੇ 36 ਵਰ੍ਹੇ ਉਨ੍ਹਾਂ ਨੇ ਨੌਕਰੀ ਕੀਤੀ ਅਤੇ ਪੰਜਾਬ ਸਰਵਿਸਜ ਐਸੋਸ਼ੀਏਸ਼ਨ ਦੇ ਕਰਤਾ ਧਰਤਾ ਰਹੇ ਐਡਵੋਕੇਟ ਮਨਮੋਹਣ ਸਿੰਘ ਨਾਗਰਾ ਨੇ  ਬੀ ਐਸ ਸੀ, ਐਮ ਏ (ਇੰਗਲਿਸ਼), ਐਮ ਏਡ ਤੋਂ ਬਾਅਦ ਐਲ ਐਲ ਬੀ ਤੋਂ ਬਾਅਦ ਐਲ ਐਲ ਐਮ ਕੀਤੀ ਅਤੇ ਫਿਰ ਕਾਨੂੰਨ ਵਿੱਚ ਪੀ ਐਚਡੀ ਕੀਤੀ ਜੋ ਸ਼ਾਇਦ ਜਿਲ੍ਹੇ ਵਿੱਚ ਇਨ੍ਹਾਂ ਨੇ ਹੀ ਕੀਤੀ।ਇਸ ਮੌਕੇ ਐਡਵੋਕੇਟ ਨਾਗਰਾ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਸਾਹਿਤ ਨਾਲ ਪ੍ਰੇਮ ਕਰਨ ਅਤੇ ਵਧੀਆ ਲੇਖਕਾਂ ਦੀਆਂ ਕਿਤਾਬਾਂ ਖਰੀਦ ਕੇ ਪੜਣ।ਉਨ੍ਹਾਂ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਨੂੰ ਵਧਾਈ ਦਿੱਤੀ ਜਿਹੜੇ ਕਿ ਆਪਣੀ ਮਾਂ ਬੋਲੀ ਦੀ ਭਰਪੂਰ ਸੇਵਾ ਕਰ ਰਹੇ ਹਨ ਅਤੇ ਪੰਜਾਬ ਦੀ ਮਿੱਟੀ ਨਾਲ ਮੋਹ ਕਰਦੇ ਹਨ।ਸਨਮਾਨ ਮੌਕੇ ਮਾਸਟਰ ਜਗਮੋਹਣ ਸਿੰਘ ਨਾਗਰਾ, ਬਲਵੀਰ ਕੌਰ ਅਤੇ ਸਤਵਿੰਦਰ ਕੌਰ ਆਦਿ ਹਾਜਿਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬੇਹਦ ਗੰਭੀਰ ਤੇ ਚਿੰਤਾਂਜਨਕ- ਮਜੀਠੀਆ
Next articleਮਜੀਠੀਆਂ ਦੀ ਬਲਾਚੌਰ ਫੇਰੀ ਮੋਕੇ ਜੇਬ ਕੱਤਰਿਆ ਨੇ ਲਾਇਆ ਦਾਅ, ਪੱਤਰਕਾਰ ਸਮਰਦੀਪ ਸਿੰਘ ਤੇ ਹੋਰਨਾਂ ਦੀਆਂ ਪਰਸ ਗਾਇਬ