HOME ਸਵ. ਹਰਦੀਪ ਕੌਰ ਚੰਡਿਹੋਕ ਯਾਦਗਾਰੀ ਪਾਠਕ ਸਨਮਾਨ ਦਾ ਐਲਾਨ।

ਸਵ. ਹਰਦੀਪ ਕੌਰ ਚੰਡਿਹੋਕ ਯਾਦਗਾਰੀ ਪਾਠਕ ਸਨਮਾਨ ਦਾ ਐਲਾਨ।

ਪਾਠਕ ਸੁਖਵਿੰਦਰ ਸਿੰਘ ਭਦੌੜ ਦਾ ਕੀਤਾ ਜਾਵੇਗਾ ਸਨਮਾਨ – ਚੰਡਿਹੋਕ

ਬਰਨਾਲਾ  (ਸਮਾਜ ਵੀਕਲੀ)  ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਪਾਠਕ ਸਨਮਾਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ 26 ਅਕਤੂਬਰ ਨੂੰ ਭੇਟ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਸਾਬਕਾ ਏ ਐਸ ਪੀ ਜੋ ਆਪ ਵੀ ਸਾਹਿਤਕਾਰ ਅਤੇ ਆਲੋਚਕ ਹਨ ਅਤੇ ਪਰਿਵਾਰ ਵਲੋਂ ਨਿਯੁਕਤ ਤਿੰਨ ਮੈਂਬਰੀ ਚੋਣ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੁੱਖ ਰੱਖ ਕੇ ਤੀਜਾ ਪਾਠਕ ਸਨਮਾਨ ਸੁਖਵਿੰਦਰ ਸਿੰਘ ਭਦੌੜ ਨੂੰ ਦਿੱਤਾ ਜਾਵੇਗਾ ਜਿਸ ਵਿਚ ਸਨਮਾਨ ਪੱਤਰ, ਲੋਈ, ਨਗਦ ਰਾਸ਼ੀ ਅਤੇ ਪੁਸਤਕਾਂ ਦਾ ਸੈੱਟ ਦਿੱਤਾ ਜਾਂਦਾ ਹੈ। ਯਾਦ ਰਹੇ ਸਭਾ ਵਲੋ ਪਹਿਲਾਂ ਜੁਗਰਾਜ ਸਿੰਘ ਰਾਏਸਰ, ਬੀਰਪਾਲ ਕੌਰ ਹੰਡਿਆਇਆ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਮਾਗਮ ਦੀ ਰੂਪ ਰੇਖਾ ਬਾਅਦ ਵਿੱਚ ਦਸੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleआंबेडकर की चेतावनी: लोकतंत्र के माध्यम से हिंदू राष्ट्र का उदय
Next articleਪਰਵਿੰਦਰ ਸਿੰਘ ਢੀਂਡਸਾ (ਬਿੱਲੂ) ਨਮਿਤ ਭੋਗ ਅਤੇ ਅੰਤਿਮ ਅਰਦਾਸ 14 ਸਤੰਬਰ ਨੂੰ