(ਸਮਾਜ ਵੀਕਲੀ)
ਸਾਰੀਆਂ ਭਾਸ਼ਾਵਾਂ ਵਿੱਚ ਗਾਏ ਗੀਤ ਸੀ
ਆਮ ਜਿਹੇ ਲੋਕਾਂ ਦੀ ਉਹ ਰਹੀ ਮੀਤ ਸੀ
ਲਤਾ ਨਾਮ ਓਹਦਾ ਮਿੱਠੇ ਬੋਲ ਬੋਲਦੀ
ਲਗਦਾ ਸੀ ਇੰਝ ਜਿਵੇਂ ਕੋਇਲ ਬੋਲਦੀ
ਐ ਮੇਰੇ ਵਤਨ ਕੇ ਲੋਗੋ ਗਾਇਆ ਗੀਤ ਸੀ
ਉਸ ਦੇਸ਼ ਦੇ ਸ਼ਹੀਦਾਂ ਨਾਲ਼ ਪਾਈ ਪ੍ਰੀਤ ਸੀ
ਆਂਖ ਮੇਂ ਭਰਲੋ ਪਾਣੀ ਜਦ ਬੋਲ ਬੋਲਦੀ
ਲਗਦਾ ਸੀ ਇੰਝ ਜਿਵੇਂ ਕੋਇਲ ਬੋਲਦੀ
ਮਾਂ ਬੋਲੀ ਪੰਜਾਬੀ ਵਿੱਚ ਗੀਤ ਗਾਏ ਸੀ
ਸ਼ਬਦ ਸੀ ਮਿੱਠੇ ਜਿਹੜੇ ਉਸ ਗਾਏ ਸੀ
ਗਾਉਂਦੀ ਸੀ ਉਹ ਕੰਨਾਂ ਵਿੱਚ ਰਸ ਘੋਲ਼ਦੀ
ਲਗਦਾ ਸੀ ਇੰਝ ਜਿਵੇਂ ਕੋਇਲ ਬੋਲਦੀ
ਉਮਰਾਂ ਨੂੰ ਭੋਗ ਕੇ ਉਹ ਪ੍ਰੀਤ ਤੋੜ ਗਈ
ਗੀਤ ਸੰਗੀਤ ਵਿੱਚ ਨਵੀਂ ਰੂਹ ਮੋੜ ਗਈ
ਲੋਕਾਂ ਦੀ ਜ਼ੁਬਾਨ ਦੇ ਉਹ ਬੋਲ ਤੋਲਦੀ
ਲਗਦਾ ਸੀ ਇੰਝ ਜਿਵੇਂ ਕੋਇਲ ਬੋਲਦੀ
ਸੀਸ ਝੁਕਾਵੇ ‘ਜੀਤ’ ਇਹੋ ਜਿਹੀ ਜਿੰਦ ਨੂੰ
ਪਾਲ਼ ਪਰਿਵਾਰ ਸੀ ਪੁਗਾਈ ਹਿੰਡ ਨੂੰ
ਜਿੰਦਗੀ ਦੇ ਕਦੇ ਨਾ ਉਹ ਭੇਤ ਖੋਲ੍ਹਦੀ
ਲਗਦਾ ਸੀ ਇੰਝ ਜਿਵੇਂ ਕੋਇਲ ਬੋਲਦੀ
ਸਰਬਜੀਤ ਨਮੋਲ ਜ਼ਿਲ੍ਹਾ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly